ਕੇਂਦਰ ਸਰਕਾਰ ਦੇ ਨਵੇਂ ਫੈਂਸਲੇ — 2 ਲੱਖ ਉਦਯੋਗਾਂ ਨੂੰ ਦਿਤੇ ਜਾਣਗੇ 20 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ – 50 ਲੱਖ ਛੋਟੇ ਕਾਰੋਬਾਰੀਆਂ ਨੂੰ ਵੀ ਮਿਲੇਗੀ ਮਦਦ – ਉਦਯੋਗ ਦਾ ਨਵਾਂ ਵਰਗੀਕਰਨ ਤੇ ਹੋਰ ਵੇਰਵਾ ਪੜ੍ਹੋ
ਨਿਊਜ਼ ਪੰਜਾਬ
ਨਵੀ ਦਿੱਲੀ , 1 ਜੂਨ – ਕੇਂਦਰੀ ਮੰਤਰੀ ਮੰਡਲ ਨੇ ਕਿਸਾਨਾਂ , ਵਪਾਰੀਆਂ ਅਤੇ ਉਦਯੋਗਪਤੀਆਂ ਲਈ ਕਈ ਫੈਂਸਲੇ ਕੀਤੇ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੀਤੀ ਮੀਟਿੰਗ ਬਾਰੇ ਜਾਣਕਾਰੀ ਦੇਂਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਨਰਿੰਦਰ ਤੋਮਰ ਅਤੇ ਪ੍ਰਕਾਸ਼ ਜਵੇਦਕਰ ਨੇ ਦੱਸਿਆ ਕਿ ਸੰਕਟ ਵਿਚਲੀਆਂ 2 ਲੱਖ ਐਮ ਐਸ ਐਮ ਈ ਇਕਾਈਆਂ ਨੂੰ 20 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੇਣ ਦਾ ਫੈਂਸਲਾ ਕੀਤਾ ਹੈ | ਸੇਵਾ ਇਕਾਈਆਂ ਹੁਣ 50 ਕਰੋੜ ਰੁਪਏ ਦਾ ਨਿਵੇਸ਼ ਅਤੇ 250 ਕਰੋੜ ਰੁਪਏ ਦਾ ਕਾਰੋਬਾਰ ਕਰਨ ਵਾਲੇ ਉਦਯੋਗ ਵੀ ਐਮ ਐਸ ਐਮ ਈ ਸ਼੍ਰੇਣੀ ਵਿਚ ਆ ਜਾਣਗੇ | ਐਕ੍ਸਪੋਰ੍ਟ ਕਰਨ ਕਰਨ ਵਾਲੇ ਉਦਯੋਗਾਂ ਦੀ ਐਕ੍ਸਪੋਰ੍ਟ ਵਿਕਰੀ ਨੂੰ ਇਸ ਹੱਦ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ | ਨਿਵੇਸ਼ ਹੱਦ ਬਾਰੇ ਉਨ੍ਹਾਂ ਕਿਹਾ ਕਿ ਮਾਇਕਰੋ – ਨਿਵੇਸ਼ ਹੱਦ ਇੱਕ ਕਰੋੜ ਰੁਪਏ ਅਤੇ ਕਾਰੋਬਾਰ ਹੱਦ 5 ਕਰੋੜ ਰੁਪਏ ,ਸਮਾਲ – ਨਿਵੇਸ਼ ਹੱਦ 10 ਕਰੋੜ ਰੁਪਏ , ਕਾਰੋਬਾਰ ਹੱਦ 50 ਕਰੋੜ ਰੁਪਏ , ਮੀਡੀਅਮ – 20 ਕਰੋੜ ਰੁਪਏ ਨਿਵੇਸ਼ ਹੱਦ ਅਤੇ 250 ਕਰੋੜ ਰੁਪਏ ਦੀ ਕਾਰੋਬਾਰ ਹੱਦ ਮੁਕਰਰ ਕਰ ਦਿਤੀ ਹੈ , ਇੱਹ ਪਹਿਲਾਂ 100 ਕਰੋੜ ਰੁਪਏ ਸੀ |ਐਕ੍ਸਪੋਰ੍ਟ ਦੀ ਸੇਲ ਕਿਸੇ ਵਰਗ ਦੀ ਵਿਕਰੀ ਹੱਦ ਵਿਚ ਸ਼ਾਮਲ ਨਹੀਂ ਸਮਝੀ ਜਾਵੇਗੀ |ਮਨੂਫੈਕਚ੍ਰਰ ਅਤੇ ਸਰਵਿਸ ਇਕਾਈਆਂ ਹੁਣ ਐਮ ਐਸ ਐਮ ਈ ਦੇ ਵਰਗ ਵਿਚ ਗਿਣੀਆਂ ਜਾਣਗੀਆਂ |
ਇਸ ਤੋਂ ਇਲਾਵਾ ਰੇਹੜੀ ਫੜੀ ਅਤੇ ਇਸ ਪੱਧਰ ਤੇ ਕੰਮ ਕਰਨ ਵਾਲੇ 50 ਲੱਖ ਲੋਕਾਂ ਨੂੰ 10 ਹਜ਼ਾਰ ਰੁਪਏ ਦਾ ਕਰਜ਼ਾ ਪ੍ਰਤੀ ਵਿਅਕਤੀ ਦਿੱਤਾ ਜਾਵੇਗਾ ਜਿਸ ਦੀ ਇੱਕ ਸਾਲ ਦੀ ਵਾਪਸੀ 7 ਪ੍ਰਤੀਸ਼ਤ ਵਿਆਜ਼ ਦਰ ਤੇ ਹੋਵੇਗੀ