ਆਓ ਵੇਖੋ ਪਰਵਾਸੀ ਮਜ਼ਦੂਰਾਂ ਦੇ ਵਾਪਸ ਜਾਣ ਦੀ ਕਹਾਣੀ ! – ਕਈ ਮਜ਼ਬੂਰੀ ਨਾਲ ਅਤੇ ਕਈ ਮੁਫ਼ਤ ਦੇ ਸੈਰ – ਸਪਾਟੇ ਲਈ ਜਾ ਰਹੇ ਨੇ ਵਾਪਸ – 100 ਕਰੋੜ ਰੁਪਇਆ ਖਰਚ ਹੋਵੇਗਾ ਪੰਜਾਬ ਦਾ – ਤੁਸੀਂ ਵੀ ਵੇਖੋ ਇੱਹ —-
ਯਾਦਗਾਰੀ ਪਲ – ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਵਾਪਸ ਭੇਜਣ ਤੋਂ ਇਲਾਵਾ ਉਨ੍ਹਾਂ ਦੀ ਤੰਦਰੁਸਤੀ ਲਈ ਕਾਮਨਾ ਵੀ ਕਰ ਰਹੇ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ — ਢਾਈ ਲੱਖ ਪਰਵਾਸੀ ਜਾ ਚੁਕੇ ਨੇ ਵਾਪਸ
ਨਿਊਜ਼ ਪੰਜਾਬ
ਲੁਧਿਆਣਾ , 20 ਮਈ – ਪੂਰੇ ਦੇਸ਼ ਵਿੱਚੋ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਵਾਪਸ ਭੇਜਣ ਲਈ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ ਉਥੇ ਵਾਪਸ ਮੁੜਣ ਵਾਲੇ ਪਰਵਾਸੀ ਮਜ਼ਦੂਰਾਂ ਵਿੱਚੋ ਕੁਝ ਦੀ ਮਜ਼ਬੂਰੀ ਤੇ ਬਹੁਤਿਆਂ ਦਾ ਮੁਫ਼ਤ ਦਾ ਸੈਰ – ਸਪਾਟਾ ਹੀ ਨਜ਼ਰ ਆ ਰਿਹਾ ਹੈ |
ਕਲ ਸ਼ਾਮ ਤੱਕ ਪੂਰੇ ਭਾਰਤ ਦੇਸ਼ ਵਿੱਚ 1595 ਟ੍ਰੇਨਾਂ ਰਹੀ 20 ਲਖ ਤੋਂ ਵਧੇਰੇ ਪਰਵਾਸੀ ਮਜ਼ਦੂਰ ਉਨ੍ਹਾਂ ਦੇ ਗ੍ਰਹਿ ਰਾਜ ਵਾਲੇ ਘਰਾਂ ਤੱਕ ਪਹੁੰਚਾ ਦਿੱਤਾ ਗਿਆ ਹੈ | ਪੰਜਾਬ ਦੀ ਤਸਵੀਰ ਪੂਰੇ ਦੇਸ਼ ਤੋਂ ਵੀ ਤੇਜ਼ੀ ਵਾਲੀ ਹੈ | ਦੇਸ਼ ਦੀ ਰਾਜਨੀਤੀ ਨਾਲ ਲਿਬੜੀ ਇੱਹ ਤਸਵੀਰ ਪਰਵਾਸੀ ਮਜ਼ਦੂਰਾਂ ਪ੍ਰਤੀ ਪੂਰਨ ਹਮਦਰਦੀ ਪ੍ਰਗਟਾਉਂਦੇ ਹੋਏ ਬੜੀ ਤੇਜ਼ੀ ਨਾਲ ਪਰਵਾਸੀ ਮਜ਼ਦੂਰਾਂ ਨੂੰ ਇਥੋਂ ਉਨ੍ਹਾਂ ਦੇ ਰਾਜਾਂ ਵਿੱਚ ਘਲਿਆ ਜਾ ਰਿਹਾ ਹੈ |ਪੰਜਾਬ ਵਿੱਚੋ ਆਪਣੇ ਘਰਾਂ ਨੂੰ ਵਾਪਸ ਜਾਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਪਰਵਾਰਿਕ ਮੈਂਬਰਾਂ ਸਮੇਤ 16 ਲੱਖ ਦੇ ਕਰੀਬ ਜਾ ਪੁਜ਼ੀ ਹੈ |ਅੱਜ ਤੱਕ 225 ਤੋਂ ਵੱਧ ਟ੍ਰੇਨਾਂ ਰਾਹੀਂ ਢਾਈ ਲੱਖ ਤੋਂ ਵਧੇਰੇ ਮਜ਼ਦੂਰ ਪਰਿਵਾਰਾਂ ਸਮੇਤ ਜਾ ਚੁੱਕੇ ਹਨ | ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਵਿੱਚ ਹੀ 8 ਲੱਖ ਦੇ ਕਰੀਬ ਪਰਵਾਸੀ ਜਾਣ ਲਈ ਆਪਣੇ ਨਾਮ ਦਰਜ਼ ਕਰਵਾ ਚੁੱਕੇ ਹਨ , ਇਸ ਸਮੇ ਅੱਜ ਦੀਆਂ 12 ਟ੍ਰੇਨਾਂ ਦੇ 14000 ਮਜ਼ਦੂਰਾਂ ਸਮੇਤ ਕੁਲ 120000 ਤੋਂ ਵਧੇਰੇ ਪਰਵਾਸੀ ਮਜ਼ਦੂਰ ਆਪਣੇ ਪਰਿਵਾਰ ਨਾਲ ਲੈ ਕੇ ਆਪੋ -ਆਪਣੇ ਘਰ ਚਲੇ ਗਏ ਹਨ |
ਪੰਜਾਬ ਵਿੱਚੋ ਇਨ੍ਹਾਂ ਮਜ਼ਦੂਰਾਂ ਨੂੰ ਭੇਜਣ ਲਈ ਇੱਕ ਸਰਕਾਰੀ ਅਨੁਮਾਨ ਅਨੁਸਾਰ 100 ਕਰੋੜ ਰੁਪਏ ਦੇ ਕਰੀਬ ਖਰਚ ਆਉਣ ਦੀ ਸੰਭਾਵਨਾ ਹੈ | ਉਦਯੋਗਾਂ ਅਤੇ ਖੇਤੀਬਾੜੀ ਸੈਕਟਰ ਦਾ ਜਿਹੜਾ ਆਰਥਿਕ ਨੁਕਸਾਨ ਹੋਣਾ ਹੈ ਉਹ ਇਸ ਤੋਂ ਵੱਖਰਾ ਹੈ | ਲੁਧਿਆਣਾ ਦੀ ਜੋ ਸਥਿਤੀ ‘ ਨਿਊਜ਼ ਪੰਜਾਬ ‘ ਵਲੋਂ ਵੇਖੀ ਗਈ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗੇ | ਇਥੋਂ ਰੋਜ਼ਾਨਾ 12 ਹਜ਼ਾਰ ਤੋਂ 14 ਹਜ਼ਾਰ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰ ਆਪਣੇ ਘਰ ਵਲ ਜਾ ਰਹੇ ਹਨ | ਲੋਕ ਸਿਰਫ ਚਲਦੀ ਟਰੇਨ ਹੀ ਵੇਖ ਰਹੇ ਹਨ ਅਸਲ ਵਿੱਚ ਇਨ੍ਹਾਂ ਨੂੰ ਭੇਜਣ ਲਈ ਜਿਲ੍ਹਾ ਮਜਿਸਟਰੇਟ ਦੇ ਆਦੇਸ਼ ਤੇ ਪੁਲਿਸ ਤੋਂ ਬਿਨਾ ਅੱਧੀ ਦਰਜਨ ਤੋਂ ਵੱਧ ਮਹਿਕਮੇ ਦਿਨ-ਰਾਤ ਕੰਮ ਕਰ ਰਹੇ ਹਨ |
ਇਨ੍ਹਾਂ ਮਜ਼ਦੂਰਾਂ ਨੂੰ ਭੇਜਣ ਲਈ ਸਭੰਧਿਤ ਇਲਾਕੇ ਪੁਲਿਸ ਸਟੇਸ਼ਨ ਦੀ ਡਿਊਟੀ ਹੈ ਕਿ ਉਹ ਜਾਣ ਵਾਲੇ ਮਜ਼ਦੂਰਾਂ ਨੂੰ ਇੱਕ ਥਾ ਇਕੱਠੇ ਕਰਦੇ ਹਨ ਅਤੇ ਉਨ੍ਹਾਂ ਮਜ਼ਦੂਰਾਂ ਨੂੰ ਜਿਲ੍ਹਾ ਟਰਾਂਸਪੋਰਟ ਦਫਤਰ ਦੇ ਅਧਿਕਾਰੀ ਅਤੇ ਮੁਲਾਜ਼ਮ ਬੱਸਾਂ ਰਾਹੀਂ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਸਟੇਡੀਅਮ ਪਹੁੰਚਾਉਂਦੇ ਹਨ ਜਿਥੇ ਨਗਰ ਨਿਗਮ ਦੇ ਅਧਿਕਾਰੀ ਅਤੇ ਮੁਲਾਜ਼ਮ ਉਨ੍ਹਾਂ ਦੀ ਗਿਣਤੀ ਕਰਕੇ ਲਿਸਟ ਤਿਆਰ ਕਰਦੇ ਹਨ , ਸਿਵਲ ਸਰਜਨ ਅਤੇ ਡਾਕਟਰਾਂ ਵਲੋਂ ਉਨ੍ਹਾਂ ਦੀ ਜਾਂਚ ਕਰਨ ਉਪਰੰਤ ਜਿਲ੍ਹਾ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀ ਅਤੇ ਮੁਲਾਜ਼ਮ ਖਾਣ- ਪੀਣ ਦਾ ਸਮਾਨ ਸੌਂਪਦੇ ਹਨ ਜਦੋ ਕਿ ਐਸ ਡੀ ਐਮ ਪੱਧਰ ਦੇ ਅਧਿਕਾਰੀ ਦੀ ਨਿਗਰਾਨੀ ਤੋਂ ਬਾਅਦ ਹੋਰ ਕਈ ਵਿਭਾਗਾਂ ਦੇ ਮੁਲਾਜ਼ਮ ਉਨ੍ਹਾਂ ਨੂੰ ਟ੍ਰੇਨਾਂ ਵਿੱਚ ਬਠਾਂਉਂਦੇ ਹਨ ਅਤੇ ਫਿਰ ਇਹ ਸਰਕਲ ਪੂਰਾ ਹੁੰਦਾ ਹੈ | ਇਹ ਸਭ ਕੁਝ ਸਵੇਰੇ ਤੜਕ ਸਾਰ ਆਰੰਭ ਹੋ ਕੇ ਦੇਰ ਰਾਤ ਤੱਕ ਚਲਦਾ ਰਹਿੰਦਾ ਹੈ |
ਜਦੋ ‘ ਨਿਊਜ਼ ਪੰਜਾਬ ‘ ਵਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਬੁਲਾਰੇ ਅਤੇ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਸਰਦਾਰ ਪ੍ਰਭਦੀਪ ਸਿੰਘ ਨੱਥੋਵਾਲ ਨਾਲ ਇਸ ਸਬੰਧੀ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜ਼ਮ ਸਮਾਜਿਕ ਦੂਰੀ ਅਤੇ ਨਿਯਮਾਂ ਦਾ ਧਿਆਨ ਰੱਖ ਕੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਲਈ ਸੇਵਾਵਾਂ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਟ੍ਰੇਨਾਂ ਦੀ ਗਿਣਤੀ ਹੋਰ ਵੀ ਵਧੇਗੀ | ਮੌਕੇ ਤੇ ਸੇਵਾ ਕਰ ਰਹੇ ਨਗਰ ਨਿਗਮ ਦੇ ਸਕੱਤਰ ਸ੍ਰ . ਜਸਦੇਵ ਸਿੰਘ ਸੇਖੋਂ ਅਤੇ ਮੇਅਰ ਦਫਤਰ ਦੇ ਮੀਡੀਆ ਅਧਿਕਾਰੀ ਸ੍ਰ . ਹਰਪਾਲ ਸਿੰਘ ਨਿਮਾਣਾ ਨੇ ਕਿਹਾ ਕਿ ਮਜ਼ਦੂਰਾਂ ਨੂੰ ਸੁੱਖੀ-ਸਾਂਦੀ ਉਨ੍ਹਾਂ ਘਰ ਭੇਜਣ ਦਾ ਉਪਰਾਲਾ ਸਰਕਾਰ ਦੇ ਦਿਸ਼ਾ – ਨਿਰਦੇਸ਼ਾਂ ਅਨੁਸਾਰ ਕੀਤਾ ਜਾ ਰਿਹਾ ਹੈ | ਇਸ ਸਮੇ ਸ੍ਰ . ਨਿਮਾਣਾ ਵਲੋਂ ਕੀਤੀ ਗਈ ਜੋਦੜੀ ਆਪ ਵੀ ਸੁਣੋ —-