ਦੇਸ਼ ਵਿੱਚ ਤਾਲਾਬੰਦੀ 31 ਮਈ ਤੱਕ ਵਧੀ – ਹੁਣ ਜ਼ੋਨ ਤਿੰਨ ਨਹੀਂ ਪੰਜ ਹੋਣਗੇ – ਰਾਤ ਨੂੰਬਾਹਰ ਨਿਕਲਣ ਤੇ ਰੋਕ – ਪੜ੍ਹੋ ਹੋਰ ਵੇਰਵਾ

ਨਿਊਜ਼ ਪੰਜਾਬ  

ਨਵੀ ਦਿੱਲੀ , 17 ਮਈ – ਦੇਸ਼ ਵਿੱਚ ਲਾਕ-ਡਾਊਨ 31 ਮਈ ਤੱਕ ਜਾਰੀ ਰਹੇਗਾ | ਕੇਂਦਰ ਦੇ ਗ੍ਰਹਿ ਮੰਤਰਾਲੇ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਲੋਕ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਘਰਾਂ ਤੋਂ ਬਾਹਰ ਨਹੀਂ ਆਉਣਗੇ | ਮੈਟਰੋ , ਬੱਸਾਂ ਬੰਦ ਰਹਿਣਗੀਆਂ , ਧਾਰਮਿਕ ਅਸਥਾਨ , ਹੋਟਲ , ਰੈਸਟੋਰੈਂਟ , ਸਿਨੇਮਾ ਘਰ , ਸ਼ਾਪਿੰਗ ਮਾਲ, ਸਕੂਲ -ਕਾਲਜ ਬੰਦ ਰੱਖੇ ਜਾਣਗੇ | ਬਾਹਰ ਆਉਣ ਸਮੇ ਹਰ ਵਿਅਕਤੀ ਨੂੰ ਮਾਸਕ ਪਾਉਣਾ ਜਰੂਰੀ ਹੋਵੇਗਾ | ਜ਼ੋਨ ਤੈਅ ਕਰਨ ਦੀ ਪਾਵਰ ਹੁਣ ਰਾਜ ਸਰਕਾਰਾਂ ਨੂੰ ਦੇ ਦਿਤੀ ਹੈ ਅਤੇ ਹੁਣ ਰੈੱਡ, ਓਰਨਜ਼ , ਗ੍ਰੀਨ ਤੋਂ ਇਲਾਵਾ ਕੰਟੋਨਮੈਂਟ ਅਤੇ ਬਫਰ ਸਮੇਤ 5 ਜ਼ੋਨ ਬਣਾਏ ਜਾ ਸਕਣਗੇ | ਹੋਰ ਵੇਰਵੇ ਰਾਜ ਸਰਕਾਰਾਂ ਨਾਲ ਸਲਾਹ ਕਰਨ ਤੋਂ ਬਾਅਦ ਦਿਤੇ ਜਾਣਗੇ |
Image

Image

Image