ਕੇਂਦਰ ਦੀ ਵਿੱਤ ਮੰਤਰੀ ਨੇ ਪੱਤਰਕਾਰ ਸੰਮੇਲਨ ਵਿੱਚ ਕੀਤਾ ਗੁਰਦਵਾਰਿਆਂ ਦਾ ਜ਼ਿਕਰ — ਪੜ੍ਹੋ ਕਿਉਂ ਕਹਿਣਾ ਪਿਆ ?

ਨਿਊਜ਼ ਪੰਜਾਬ
ਨਵੀ ਦਿੱਲੀ , 17 ਮਈ – ਭਾਰਤ ਦੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਵੀ ਜਾਣਦੀ ਹੈ ਕਿ ਸਿੱਖਾਂ ਦੇ ਧਰਮ ਅਸਥਾਨ    ਗੁਰਦਵਾਰਿਆਂ ਵਿੱਚੋ ਲੰਗਰ ਦੀ ਸੇਵਾ ਵੀ ਹੁੰਦੀ ਹੈ | ਅੱਜ ਜਦੋ ਕੇਂਦਰੀ ਵਿੱਤ ਮੰਤਰੀ ਸ਼੍ਰੀ ਮਤੀ ਨਿਰਮਲਾ ਸੀਤਾਰਮਨ ਪ੍ਰਧਾਨ ਮੰਤਰੀ ਵਲੋਂ ਐਲਾਨੇ 20 ਲੱਖ ਕਰੋੜ ਰੁਪਏ ਦੇ ਪੈਕੇਜ਼ ਦੀ ਅੰਤਲੀ ਕਿਸ਼ਤ ਦਾ ਵੇਰਵਾ ਦੇਣ ਉਪਰੰਤ ਜਦੋ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ ਤਾਂ ਇੱਕ ਪੱਤਰਕਾਰ ਨੇ ਮਜ਼ਦੂਰਾਂ ਦੀ ਸਥਿਤੀ ਦਾ ਜ਼ਿਕਰ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਨੂੰ ਕਿਹਾ ਕਿ ਜਿਥੇ ਹੋ ਓਥੇ ਹੀ ਰਹੋ ਅਤੇ ਉਨ੍ ਦੇ ਖਾਂਣੇ ਦਾ ਪ੍ਰਬੰਧ ਗੁਰਦਵਾਰਿਆਂ ਅਤੇ ਚੈਰੀਟੇਬਲ ਸੰਸਥਾਵਾਂ ਨੇ ਲੰਗਰ ਦਾ ਪ੍ਰਬੰਧ ਕੀਤਾ |ਪਰ ਉਹ ਘਰਾਂ ਨੂੰ ਵਾਪਸ ਜਾਣਾ ਚਹੁੰਦੇ ਸਨ ਤਾਂ ਸਰਕਾਰ ਨੇ ਟ੍ਰੇਨਾਂ ਦਾ ਪ੍ਰਬੰਧ ਕੀਤਾ |