ਪਹਿਲੇ ਵਨਡੇ ਵਿਚ ਨਿਊਜ਼ੀਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ
ਹੈਮੀਨਟਨ, 5 ਫਰਵਰੀ (news punjab) – ਨਿਊਜ਼ੀਲੈਂਡ ਦੀ ਟੀਮ ਨੇ 3 ਵਨਡੇ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ 4 ਵਿਕਟਾਂ ਨਾਲ ਜਿੱਤ ਲਿਆ ਹੈ। ਭਾਰਤ ਵਲੋਂ ਰੱਖੇ 348 ਦੌੜਾਂ ਦਾ ਟੀਚੇ ਨੂੰ ਨਿਊਜ਼ੀਲੈਂਡ ਨੇ 6 ਵਿਕਟਾਂ ਗਵਾ ਕੇ 48.1 ਵੇਂ ਓਵਰ ਵਿਚ ਹਾਸਿਲ ਕਰ ਲਿਆ।
ਨਿਊਜ਼ੀਲੈਂਡ ਵਲੋਂ ਰੌਸ ਟੇਲਰ ਨੇ 108 ਦੌੜਾਂ ਦੀ ਨਾਬਾਦ ਪਾਰੀ ਖੇਡੀ। ਇਸ ਤਰਾਂ ਨਿਊਜੀਲੈਂਡ 3 ਮੈਚਾਂ ਦੀ ਲੜੀ ਵਿਚ 1-0 ਨਾਲ ਅੱਗੇ ਹੋ ਗਿਆ ਹੈ।