ਥਾਈਲੈਂਡ ਦਾ ਦਾਅਵਾ, ਕੋਰੋਨਾ ਵਾਇਰਸ ਨਾਲ ਨਿਪਟਣ ਦਾ ਇੰਜੇਕਸ਼ਨ ਖੋਜਿਆ, ਠੀਕ ਹੋ ਰਹੇ ਹਨ ਮਰੀਜ਼

 ਬੈਂਕਾਂਕ , 5 feb (news punjab): ਅੱਜ ਇਕ ਪਾਸੇ ਪੂਰੀ ਦੁਨੀਆ ਕੋਰੋਨਾ ਵਾਇਰਸ ਤੋਂ ਪਰੇਸ਼ਾਨ ਹੈ। ਚੀਨ ਵਿਚ ਹੁਣ ਤਕ 400 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਥਾਈਲੈਂਡ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਇਕ ਵੱਡਾ ਐਲਾਨ ਕੀਤਾ ਹੈ। ਥਾਈਲੈਂਡ ਦੇ ਸਿਹਤ ਮੰਤਰੀ ਅਨੁਤਿੰ ਚਾਰਣਵਿਰਕੁਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਇਸ ਵਾਇਰਸ ਨਾਲ ਨਜਿੱਠਣ ਲਈ ਇੰਜੈਕਸ਼ਨ ਹੈ। ਜਿਸ ਨੂੰ ਲਗਾ ਦੇਣ ਨਾਲ ਮਰੀਜ਼ ਨੂੰ ਆਰਾਮ ਮਿਲ ਰਿਹਾ ਹੈ ਅਤੇ ਉਹ ਇਸ ਬਿਮਾਰੀ ਤੋਂ ਜਲਦ ਰਾਹਤ ਮਹਿਸੂਸ ਕਰ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਚੀਨੀ ਔਰਤ ਦਾ ਥਾਈਲੈਂਡ ਦੇ ਡਾਕਟਰਾਂ ਨੇ ਸਫ਼ਲ ਇਲਾਜ ਕੀਤਾ ਹੈ। ਇਸ ਔਰਤ ਦਾ ਇਲਾਜ ਕਰਨ ਵਾਲੇ ਥਾਈ ਡਾਕਟਰ ਕ੍ਰਿਏਗੰਸਕ ਏਟੀਪੋਰਨਵਾਨਿਚ ਨੇ ਦੱਸਿਆ ਕਿ 71 ਸਾਲ ਦੀ ਬੀਮਾਰ ਮਹਿਲਾ ਨੂੰ ਐਂਟੀਵਾਇਰਲ ਦੇ ਕੰਬੀਨੇਸ਼ਨ ਤੋਂ ਬਣੀ ਦਵਾਈ ਦਿੱਤੀ ਗਈ ਹੈ, ਜਿਸ ਨਾਲ ਉਹ ਠੀਕ ਹੋ ਗਈ ਹੈ। ਇਸ ਦਵਾਈ ਨੂੰ ਫਲੂ ਅਤੇ ਐਚਆਈਵੀ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀ ਐਂਟੀ ਵਾਇਰਸ ਦੇ ਕਾਕਟੇਲ ਤੋਂ ਬਣਾਇਆ ਗਿਆ ਹੈ। ਇਸ ਔਰਤ ਦੇ ਠੀਕ ਹੋਣ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਕੋਰੋਨਾ ਵਾਇਰਸ ਦਾ ਇਲਾਜ ਉਨ੍ਹਾਂ ਕੋਲ ਮੌਜੂਦ ਹੈ, ਇਸ ਦਵਾਈ ਨਾਲ ਮਰੀਜ਼ ਠੀਕ ਹੋ ਰਹੇ ਹਨ।

ਆਪਣੇ ਦਾਅਵੇ ਨੂੰ ਪੁਖ਼ਤਾ ਕਰਦੇ ਹੋਏ ਡਾਕਟਰ ਕ੍ਰਿਏਗੰਸਕ ਨੇ ਕਿਹਾ ਕਿ ਇਲਾਜ ਦੇ 48 ਘੰਟੇ ਬਾਅਦ ਹੋਏ ਲੈਬ ਟੈਸਟ ਵਿਚ ਔਰਤ ਵਿਚ ਵਾਇਰਸ ਨਹੀਂ ਪਾਏ ਗਏ। ਇਸ ਇਲਾਜ ਨਾਲ ਔਰਤ ਸਿਰਫ 48 ਘੰਟਿਆਂ ਬਾਅਦ ਹੀ ਉਠ ਗਈ ਸੀ।ਡਾਕਟਰ ਨੇ ਕਿਹਾ ਕਿ ਇਲਾਜ ਲਈ ਐਂਟੀ ਫਲੂ ਅਤੇ ਐਂਟੀ ਐਚਆਈਵੀ ਡਰੱਗ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਤੀਜੇ ਬਿਹਤਰ ਹਨ।