ਮੁੱਖ ਖ਼ਬਰਾਂਪੰਜਾਬ

ਸ਼੍ਰੋਮਣੀ ਕਮੇਟੀ UPSC ਅਤੇ PPSC ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਸਿੱਖ ਨੌਜਵਾਨਾਂ ਨੂੰ ਦੇਵੇਗੀ ਮੁਫ਼ਤ ਟ੍ਰੇਨਿੰਗ – ਅਪਲਾਈ ਕਰਨ ਦੀ ਆਖਰੀ ਮਿਤੀ ਵਿੱਚ ਹੋਈ ਤਬਦੀਲੀ 

ਨਿਊਜ਼ ਪੰਜਾਬ

ਸ਼੍ਰੀ ਅੰਮ੍ਰਿਤਸਰ, 16 ਮਾਰਚ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋ` ਵਿਸ਼ੇਸ਼ ਉਪਰਾਲਾ ਕਰਦਿਆਂ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ, ਸੈਕਟਰ 27-ਬੀ, ਚੰਡੀਗੜ੍ਹ ਵਿਖੇ ਸਿੱਖ ਵਿਦਿਆਰਥੀਆਂ ਨੂੰ UPSC ਅਤੇ PPSC ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਕਰਵਾਈ ਜਾ ਰਹੀ ਹੈ। ਇਸ ਸਬੰਧੀ ਕੋਚਿੰਗ ਲੈਣ ਲਈ ਯੋਗ ਸਿੱਖ ਵਿਦਿਆਰਥੀਆਂ ਤੋਂ 31-03-2025 ਤੱਕ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਹੈ। ਅਪਲਾਈ ਕਰਨ ਲਈ ਅਧਿਕਾਰਤ ਵੈਬਸਾਈਟ  www.desgpc.org ’ਤੇ ਵਿਜ਼ਿਟ ਕਰੋ ।

UPSC ਅਤੇ PPSC ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ

ਨਿਸਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਸੈਕਟਰ 27-ਬੀ, ਚੰਡੀਗੜ੍ਹ ਵਿਖ਼ੇ ਚੁਣੇ ਗਏ ਵਿਦਿਆਰਥੀਆਂ ਨੂੰ ਟ੍ਰੇਨਿੰਗ ਮਿਲੇਗੀ

ਮਿਤੀਆਂ ਸੰਬੰਧੀ ਜਾਣਕਾਰੀ

1. ਆਨ-ਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ :

31 ਮਾਰਚ 2025

2. ਪ੍ਰਵੇਸ਼ ਪ੍ਰੀਖਿਆ ਦੀ ਮਿਤੀ : 14 ਅਪ੍ਰੈਲ 2025

3. ਪ੍ਰਵੇਸ਼ ਪ੍ਰੀਖਿਆ ਦਾ ਨਤੀਜਾ : 28 ਅਪ੍ਰੈਲ 2025

4. Essay ਟੈਸਟ ਅਤੇ ਇੰਟਰਵਿਊ ਦੀ ਮਿਤੀ :

1 ਅਤੇ 2 ਜੂਨ 2025

5. ਕਲਾਸ ਸ਼ੁਰੂ ਹੋਣ ਦੀ ਮਿਤੀ : 7 ਜੂਨ 2025