ਬਰਨਾਲਾ ਪੁਲਿਸ ਤੇ ਗੈਂਗਸਟਰ ਵਿਚਕਾਰ ਹੋਈ ਗੋਲੀਬਾਰੀ ਦੌਰਾਨ ਦੋਸ਼ੀ ਜ਼ਖਮੀ, ਗ੍ਰਿਫ਼ਤਾਰ ਕੀਤਾ ਗਿਆ
ਨਿਊਜ਼ ਪੰਜਾਬ
13 ਮਈ 2025
ਮੰਗਲਵਾਰ ਨੂੰ ਬਰਨਾਲਾ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ। ਪੁਲਿਸ ਨੇ ਦੋਸ਼ੀ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਬਰਨਾਲਾ-ਮੋਗਾ ਰਾਸ਼ਟਰੀ ਰਾਜਮਾਰਗ ਤੋਂ ਪਿੰਡ ਵਿਧਾਤਾ ਲਿੰਕ ਸੜਕ ‘ਤੇ ਵਾਪਰੀ। ਸੂਚਨਾ ਮਿਲਣ ਤੋਂ ਬਾਅਦ ਬਰਨਾਲਾ ਦੇ ਐਸਐਸਪੀ ਅਤੇ ਵੱਡੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ।
ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਟੱਲੇਵਾਲ ਥਾਣੇ ਦੇ ਐਸਐਚਓ ਜਗਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਬਰਨਾਲਾ-ਮੋਗਾ ਹਾਈਵੇਅ ‘ਤੇ ਪਿੰਡ ਵਿਧਾਤਾ ਲਿੰਕ ਰੋਡ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਇੱਕ ਵਿਅਕਤੀ ਬਿਨਾਂ ਰਜਿਸਟਰਡ ਮੋਟਰਸਾਈਕਲ ‘ਤੇ ਆ ਰਿਹਾ ਸੀ। ਜਦੋਂ ਪੁਲਿਸ ਨੇ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਸਵਾਰ ਨੇ ਪੁਲਿਸ ‘ਤੇ ਗੋਲੀਬਾਰੀ ਕਰ ਦਿੱਤੀ।ਜਿਸ ‘ਤੇ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ। ਜਿਸ ਵਿੱਚ ਸੁੱਖਾ ਧੁੰਨਾ ਗੈਂਗ ਦਾ ਗੁਰਗਾ ਗੈਂਗਸਟਰ ਲਵਪ੍ਰੀਤ ਸਿੰਘ ਜੈਂਡੋ ਵਾਸੀ ਮਹਿਲ ਖੁਰਦ ਜ਼ਖਮੀ ਹੋ ਗਿਆ। ਜਿਸ ਨੂੰ ਕਾਬੂ ਕਰਕੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਦਾਖਲ ਕਰਵਾਇਆ ਗਿਆ। ਜਿਸ ਤੋਂ ਇੱਕ ਪਿਸਤੌਲ ਜਿੰਦਾ ਕਾਰਤੂਸ ਤੇ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।ਐਸਐਸਪੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 2023 ਵਿੱਚ ਗੰਗੈਸਟਰ ਲੱਭਪ੍ਰੀਤ ਸਿੰਘ ਜੈਂਡੋ ਅਰਮੀਨੀਆ ਰਾਹੀਂ ਦੁਬਈ ਚਲਾ ਗਿਆ ਸੀ ਤੇ ਇੱਕ ਸਾਲ ਬਾਅਦ 2024 ਚ ਉਹ ਪੰਜਾਬ ਵਾਪਸ ਪਰਤਿਆ ਸੀ। ਉਸ ਖਿਲਾਫ ਇਰਾਦਾ ਕਤਲ ਆਰਮਜ ਤੇ ਫਰੋਤੀ ਦੇ ਮਾਮਲੇ ਦਰਜ ਹਨ।