ਅੰਮ੍ਰਿਤਸਰ,ਚੰਡੀਗੜ੍ਹ,ਸ਼੍ਰੀਨਗਰ ਸਮੇਤ ਛੇ ਥਾਵਾਂ ਤੇ ਉਡਾਣਾਂ ਬੰਦ
ਨਿਊਜ਼ ਪੰਜਾਬ
13 ਮਈ 2025
ਏਅਰ ਇੰਡੀਆ ਨੇ ਅੱਜ ਮੰਗਲਵਾਰ ਨੂੰ ਇੱਕ ਮਹੱਤਵਪੂਰਕ ਯਾਤਰਾ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਕੁਝ ਸ਼ਹਿਰਾਂ ਤੋਂ ਆਉਣ ਜਾਂ ਜਾਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਫੈਸਲਾ ਯਾਤਰੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਲਿਆ ਗਿਆ ਹੈ।
ਏਅਰ ਇੰਡੀਆ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਿੰਨ੍ਹਾਂ ਸ਼ਹਿਰਾਂ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ, ਉਹ ਹਨ: ਜੰਮੂ, ਲੇਹ, ਜੋਧਪੁਰ, ਅੰਮ੍ਰਿਤਸਰ, ਭੁਜ, ਜਾਮਨਗਰ, ਚੰਡੀਗੜ੍ਹ ਅਤੇ ਰਾਜਕੋਟ।ਇਹ ਉਡਾਣਾਂ ਸਿਰਫ ਅੱਜ ਲਈ ਹੀ ਰੱਦ ਕੀਤੀਆਂ ਗਈਆਂ ਹਨ। ਏਅਰ ਇੰਡੀਆ ਨੇ ਆਪਣੇ ਟਵੀਟ ਰਾਹੀਂ ਜਾਣਕਾਰੀ ਦਿੰਦਿਆਂ ਇਹ ਵੀ ਕਿਹਾ ਕਿ ਉਹ ਸਥਿਤੀ ਉੱਤੇ ਨਜ਼ਰ ਰਖ ਰਹੇ ਹਨ ਅਤੇ ਕਿਸੇ ਵੀ ਤਬਦੀਲੀ ਜਾਂ ਅੱਗੇ ਦੀ ਜਾਣਕਾਰੀ ਨੂੰ ਸਮੇਂ-ਸਿਰ ਸਾਂਝਾ ਕੀਤਾ ਜਾਵੇਗਾ।