ਮੁੱਖ ਖ਼ਬਰਾਂਅੰਤਰਰਾਸ਼ਟਰੀ

ਤੁਰਕੀ ਦੇ ਰਿਜ਼ੋਰਟ ‘ਚ ਲੱਗੀ ਭਿਆਨਕ ਅੱਗ, 66 ਦੀ ਮੌਤ ,ਜਾਨ ਬਚਾਉਣ ਲਈ ਲੋਕਾਂ ਨੇ ਖਿੜਕੀਆਂ ਤੋਂ ਛਾਲ ਮਾਰੀ 

ਤੁਰਕੀ,21 ਜਨਵਰੀ 2025

ਮੰਗਲਵਾਰ ਨੂੰ ਤੁਰਕੀ ਦੇ ਬੋਲੂ ਪਹਾੜਾਂ ‘ਚ ਸਥਿਤ ਗ੍ਰੈਂਡ ਕਾਰਟੇਲ ਹੋਟਲ ‘ਚ ਭਿਆਨਕ ਅੱਗ ਲੱਗਣ ਕਾਰਨ 66 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜ਼ਖਮੀ ਹੋ ਗਏ।ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਗ੍ਰਹਿ ਮੰਤਰੀ ਅਲੀ ਯੇਰਲਿਕਾਯਾ ਨੇ ਕਿਹਾ ਕਿ ਅੱਗ ਬੋਲੂ ਸੂਬੇ ਦੇ ਕਾਰਤਲਕਾਯਾ ਰਿਜ਼ੋਰਟ ਵਿੱਚ ਇੱਕ ਹੋਟਲ ਰੈਸਟੋਰੈਂਟ ਵਿੱਚ ਲੱਗੀ। ਟੈਲੀਵਿਜ਼ਨ ‘ਤੇ ਦਿਖਾਈ ਗਈ ਅੱਗ ਦੇ ਵਿਜ਼ੂਅਲ ਵਿਚ ਹੋਟਲ ਦੀ ਛੱਤ ਅਤੇ ਉਪਰਲੀਆਂ ਮੰਜ਼ਿਲਾਂ ਨੂੰ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ।

ਲੋਕਾਂ ਨੇ ਘਬਰਾਹਟ ਵਿੱਚ ਇਮਾਰਤ ਤੋਂ ਛਾਲ ਮਾਰ ਦਿੱਤੀ।ਛਾਲ ਮਾਰਨ ਤੋਂ ਬਾਅਦ ਦੋ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕੁਝ ਲੋਕਾਂ ਨੇ ਚਾਦਰਾਂ ਦੀ ਮਦਦ ਨਾਲ ਉਨ੍ਹਾਂ ਦੇ ਕਮਰਿਆਂ ਵਿੱਚੋਂ ਹੇਠਾਂ ਆਉਣ ਦੀ ਕੋਸ਼ਿਸ਼ ਕੀਤੀ। ਅਯਦੀਨ ਨੇ ਦੱਸਿਆ ਕਿ ਹੋਟਲ ‘ਚ 234 ਮਹਿਮਾਨ ਠਹਿਰੇ ਹੋਏ ਸਨ।