ਐਮ ਬੀ ਬੀ ਐਸ ਦੇ ਤਿਨ ਵਿੱਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ

ਜਲੰਧਰ, 22 ਜਨਵਰੀ (ਨਿਊਜ਼ ਪੰਜਾਬ )

ਪਰਾਗਪੁਰ ਜੀ. ਟੀ. ਰੋਡ ਤੇ ਪੈਟਰੋਲ ਪੰਪ ਦੇ ਸਾਹਮਣੇ 11.30 ਵਜੇ ਦੇ ਬਾਦ ਹੋਏ ਇਕ ਦਰਦਨਾਕ ਹਾਦਸੇ ਵਿੱਚ ਐਮ ਬੀ ਬੀ ਐਸ ਦੇ 3 ਵਿਦਿਆਰਥੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਰਾਮਾ ਮੰਡੀ ਥਾਣੇ ਦੇ ਮੁਖੀ ਰਾਕੇਸ਼ ਕੁਮਾਰ ਨੇ ਦਸਿਆ ਕਿ ਮ੍ਰਿਤਕਾਂ ਦੀ ਪਸ਼ਾਨ ਹਾਰਕੁਲਦੀਪ ਸਿੰਘ ਨਿਵਾਸੀ ਬਟਾਲਾ ਤੇਜਪਾਲ ਸਿੰਘ ਨਿਵਾਸੀ ਬਠਿੰਡਾ ਅਤੇ ਵਿਨੀਤ ਕੁਮਾਰ ਨਿਵਾਸੀ ਪਟਿਆਲਾ ਤੇ ਰੂਪ ਵਿੱਚ ਹੋਈ ਹੈ ਪਤਾ ਚਲਿਆ ਹੈ ਕਿ ਤਿਨਾ ਨੇ ਐਮ ਬੀ ਬੀ ਐਸ ਦੀ ਦੂਜੇ ਸਾਲ ਦੀ ਪ੍ਰੀਖਿਆ ਪਾਸ ਕੀਤੀ ਸੀ ਅਤੇ ਇਹ ਖੁਸ਼ੀ ਨੇ ਸੈਲੀਬ੍ਰੇਟ ਕਰਨ ਉਹ ਜਲੰਧਰ ਤੋਂ  ਫਗਵਾੜਾ ਵੱਲ ਨਿਕਲੇ ਸੀ ਪਰ ਰਸਤੇ ਵਿੱਚ ਮੌਤ ਉਹਨਾਂ ਦੇ ਇਸ ਤਰ੍ਹ ਆਪਣੇ ਵੱਲ ਖਿੱਚ ਕੇ ਲੈ ਜਾਏਗੀ ਸ਼ਇਦ ਉਹਨਾਂ ਨੇ ਕਦੇ ਸੋਚਿਆ ਵੀ ਨਾਈ ਹੋਵੇਗਾ

 

 

ਹਾਦਸੇ ਵਾਲੀ ਥਾਂ ਤੋਂ ਪਤਾ ਚਲਦਾ ਹੈ ਕਿ ਤਿੰਨੇ ਨੌਜਵਾਨਾਂ ਦਾ ਮੋਟਰਸਾਈਕਲ ਕਾਫੀ ਤੇਜ ਸੀ ਅਤੇ ਸੰਤੁਲਨ ਵਿਗੜਣ ਕਾਰਨ ਇਹ ਸੜਕ  ਤੇ ਡਿਗ ਪਏ ਅਤੇ ਬੁਰੀ ਤਰ੍ਹਾਂ ਨਾਲ ਜਖਮੀ ਹੋ ਜਾਨ ਕਾਰਨ ਉਹਨਾਂ ਦੀ ਓਥੇ ਹੀ ਮੌਤ ਹੋ ਗਈ  ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨਾਂ ਦੇ ਨਾਲ ਊਨਾ ਦੇ ਹੋਰ ਵੀ ਸਾਥੀ ਸੀ ਜੋ ਕਿ ਅਗੇ ਨਿਕਲ ਗਏ ਸਨ ਪਰ ਹਾਦਸੇ ਦੇ ਬਾਰੇ ਪਤਾ ਚਲਦੇ ਹੀ ਉਹ ਓਥੇ ਪੋਹੂਚ ਗਏ ਉਹਨਾਂ ਤੋਂ ਪੁੱਛ ਗਿੱਛ ਕਰਨ ਤੋਂ ਮ੍ਰਿਤਕਾਂ ਦੀ ਪਸ਼ਾਨ ਹੋ ਸਕੀ ਪੁਲਿਸ ਨੇ ਖੂਨ ਨਾਲ  ਲੱਥਪੱਥ  ਤਿਨਾ ਨੌਜਵਾਨਾਂ ਨੂੰ ਪਹਿਲਾ  ਜੋਹਲ ਹਸਪਤਾਲ ਰਾਮਾਮੰਡੀ ਪੇਜਿਆਂ ਸੀ ਪਰ ਡਾਕਟਰਾਂ ਵਲੋਂ ਉਹਨਾਂ ਮ੍ਰਿਤਕ ਕਰਾਰ ਦਿਤੇ ਜਾਨ ਬਾਦ ਉਹਨਾਂ ਦੇ ਮ੍ਰਿਤਕ ਸ਼ਰੀਰ ਸਿਵਲ ਹਸਪਤਾਲ ਪੇਜ ਦਿਤੇ ਗਏ ਹਨ ਬੁਧਵਾਰ ਨੂੰ ਪੁਲਿਸ ਤਿਨਾ ਦਾ ਪੋਸਟਮਾਰਟਮ ਕਰਵਾਵੇਗੀ ਹਾਦਸੇ ਦੇ ਬਾਰੇ ਵਿਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤੋ ਗਿਆ ਹੈ