ਆਓ ਬਣਾਈਏ ਮਟਰ ਮਸ਼ਰੂਮ
ਸਮੱਗਰੀ-ਮਸ਼ਰੂਮ ਡੇਢ ਕੱਪ ਕੱਟੇ ਹੋਏ, ਤਾਜਾ ਮਟਰ ਇੱਕ ਕੱਪ, ਤੇਜ ਪੱਤਾ ਇੱਕ, ਜੀਰਾ ਅੱਧਾ ਛੋਟਾ ਚਮਚ, ਪਿਆਜ ਦੋ ਵੱਡੇ ਕੱਦੂਕਸ ਕੀਤੇ ਹੋਏ, ਟਮਾਟਰ ਚਾਰ (ਪਿਊਰੀ ਕੀਤੇ ਹੋਏ), ਅਦਰਕ-ਲਸਣ ਪੇਸਟ ਇੱਕ ਵੱਡਾ ਚਮਚ, ਘਿਓ/ਤੇਲ ਤਿੰਨ ਵੱਡੇ ਚਮਚ, ਨਮਕ ਸਵਾਦ ਅਨੁਸਾਰ, ਲਾਲ ਮਿਰਚ ਇੱਕ ਛੋਟਾ ਚਮਚ, ਧਨੀਆ ਪਾਊਡਰ ਅੱਧਾ ਛੋਟਾ ਚਮਚ, ਕਾਜੂ ਪੇਸਟ ਦੋ ਛੋਟੇ ਚਮਚ, ਚੀਨੀ ਇੱਕ ਛੋਟਾ ਚਮਚ, ਮਲਾਈ 1/4 ਕਪ, ਮੱਖਣ ਦੋ ਛੋਟੇ ਚਮਚ, ਗਰਮ ਮਸਾਲਾ ਅੱਧਾ ਛੋਟਾ ਚਮਚ, ਹਰਾ ਧਨੀਆ ਕੱਟਿਆ ਹੋਇਆ ਇੱਕ ਵੱਡਾ ਚਮਚ।
ਵਿਧੀ-ਇੱਕ ਪੈਨ ਵਿੱਚ ਥੋੜ੍ਹਾ ਜਿਹਾ ਮੱਖਣ ਗਰਮ ਕਰ ਕੇ ਮਸ਼ਰੂਮ ਤੇ ਮਟਰ ਨੂੰ ਯੈਲੋ ਫਰਾਈ ਕਰ ਕੇ ਅਲੱਗ ਰੱਖ ਦਿਓ। ਇੱਕ ਨਾਨਸਟਿਕ ਪੈਨ ਵਿੱਚ ਘਿਓ ਜਾਂ ਤੇਲ ਗਰਮ ਕਰ ਕੇ ਤੇਜ਼ ਪੱਤਾ ਤੇ ਜੀਰਾ ਤੜਕਾਓ। ਅਦਰਕ ਲਸਣ ਦਾ ਪੇਸਟ ਪਾਓ ਅਤੇ ਕੱਦੂਕਸ ਕੀਤੇ ਪਿਆਜ ਦੇ ਨਾਲ ਭੁੰਨੋ। ਹੁਣ ਉਸ ਵਿੱਚ ਧਨੀਆ ਲਾਲ ਮਿਰਚ ਪਾਊਡਰ ਤੇ ਨਮਕ ਪਾਓ। ਟਮਾਟਰ ਪਿਊਰੀ ਤੇ ਚੀਨੀ ਪਾਓ, ਤਿੰਨ ਚਾਰ ਮਿੰਟ ਤੱਕ ਘਿਓ ਛੱਡਣ ਤੱਕ ਪਕਾਓ। ਹੁਣ ਇਸ ਮਿਸ਼ਰਣ ਵਿੱਚ ਇੱਕ ਇੱਕ ਕਰ ਕੇ ਕਾਜੂ ਪੇਸਟ, ਗਰਮ ਮਸਾਲਾ, ਮਲਾਈ ਮਿਕਸ ਕਰੋ। ਤਿੰਨ ਚਾਰ ਮਿੰਟ ਤੱਕ ਪਕਣ ਦਿਓ। ਮਸ਼ਰੂਮ ਤੇ ਮਟਰ ਪਾਓ ਅਤੇ ਹਲਕੇ ਸੇਕ ਤੇ ਪਕਾਓ।
ਲਾਜਵਾਬ ਮਟਰ ਮਸ਼ਰੂਮ ਤਿਆਰ