ਇੰਜ. ਅਤੁਲ ਸੁਭਾਸ਼ ਦੀ ਮੌਤ ਦਾ ਸ਼ੋਸ਼ਲ ਮੀਡੀਆ ਤੇ ਪਿਆ ਖ਼ਿਲਾਰਾ – ਪਤਨੀ ਅਤੇ ਜੱਜ ਤੇ ਖੁਦਕੁਸ਼ੀ ਨੋਟ ਵਿੱਚ ਲਾਏ ਗੰਭੀਰ ਦੋਸ਼
ਕਰਨਾਟਕ, 11 ਦਿਸੰਬਰ 2024
ਕਰਨਾਟਕ ਦੇ ਬੈਂਗਲੁਰੂ ‘ਚ ਰਹਿਣ ਵਾਲੇ ਉੱਤਰ ਪ੍ਰਦੇਸ਼ ਦੇ 34 ਸਾਲਾ ਅਤੁਲ ਸੁਭਾਸ਼ ਨੇ ਪਤਨੀ ਅਤੇ ਸਹੁਰਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਸੋਮਵਾਰ ਨੂੰ ਇੱਕ ਨਿੱਜੀ ਫਰਮ ਦੇ ਇੱਕ 34 ਸਾਲਾ ਡਿਪਟੀ ਜਨਰਲ ਮੈਨੇਜਰ ਅਤੁਲ ਸੁਭਾਸ਼ ਨੇ ਆਪਣੀ ਜੀਵਨ ਲੀਲਾ ਸਮਾਪਤ ਲਈ, ਉਸ ਨੇ ਆਪਣੀ ਇੱਕ ਵੀਡੀਓ ਅਤੇ 24 ਪੰਨਿਆਂ ਦਾ ਸੁਸਾਈਡ ਨੋਟ ਵੀ ਲਿਖਿਆ ਹੈ , ਜਿਸ ਵਿੱਚ ਉਸ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ।
ਉਸਨੇ ਆਪਣੀ ਪਤਨੀ, ਉਸਦੇ ਪਰਿਵਾਰਕ ਮੈਂਬਰਾਂ ਅਤੇ ਇੱਕ ਜੱਜ ‘ਤੇ ‘ਜ਼ਾਹਰ ਤੌਰ ‘ਤੇ ਖੁਦਕੁਸ਼ੀ ਲਈ ਉਕਸਾਉਣ’ ਦਾ ਦੋਸ਼ ਲਗਾਉਂਦੇ ਹੋਏ 24 ਪੰਨਿਆਂ ਦਾ ਸੁਸਾਈਡ ਨੋਟ ਵਿੱਚ ਪ੍ਰਗਟਾਵਾ ਕੀਤਾ ਹੈ ।
ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਅਤੁਲ ਸੁਭਾਸ਼ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ, ਜੋ ਬੰਗਲੌਰ ਵਿੱਚ ਰਹਿ ਰਿਹਾ ਸੀ।ਪੁਲਸ ਨੇ ਦੱਸਿਆ ਕਿ ਹੋਯਸਾਲਾ ਪੁਲਸ ਕੰਟਰੋਲ ਰੂਮ ਨੂੰ ਸੋਮਵਾਰ ਸਵੇਰੇ 6 ਵਜੇ ਬੈਂਗਲੁਰੂ ਦੇ ਮੰਜੂਨਾਥ ਲੇਆਉਟ ‘ਚ ਡੌਲਫਿਨੀਅਮ ਰੈਜ਼ੀਡੈਂਸੀ ‘ਚ ਇਕ ਫਲੈਟ ‘ਚ ਖੁਦਕੁਸ਼ੀ ਕਰਨ ਦਾ ਕਾਲ ਆਇਆ। ਪੁਲਿਸ ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਜਦੋਂ ਪੁਲਿਸ ਨੇ ਉਕਤ ਸਥਾਨ ਦੀ ਤਲਾਸ਼ੀ ਲਈ ਤਾਂ ਫਲੈਟ ਦਾ ਤਾਲਾ ਅੰਦਰੋਂ ਬੰਦ ਸੀ ਅਤੇ ਤਾਲਾ ਟੁੱਟਿਆ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਅਤੁਲ ਨੂੰ ਛੱਤ ਵਾਲੇ ਪੱਖੇ ਨਾਲ ਨਾਈਲੋਨ ਦੀ ਰੱਸੀ ਨਾਲ ਲਟਕਿਆ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਪਹੁੰਚਣ ‘ਤੇ ਉਹ ਮ੍ਰਿਤਕ ਪਾਇਆ ਗਿਆ।
ਆਪਣੇ ਸੁਸਾਈਡ ਨੋਟ ਵਿੱਚ ਸੁਭਾਸ਼ ਨੇ ਇਨਸਾਫ਼ ਦੀ ਗੁਹਾਰ ਲਗਾਈ ਅਤੇ 24 ਪੰਨਿਆਂ ਦੇ ਨੋਟ ਦੇ ਹਰ ਪੰਨੇ ‘ਤੇ ‘ਇਨਸਾਫ਼ ਮਿਲਣਾ ਚਾਹੀਦਾ ਹੈ’ ਲਿਖਿਆ ਹੈ। ਆਪਣੀ ਪਤਨੀ ਅਤੇ ਪਰਿਵਾਰਕ ਮੈਂਬਰਾਂ ਵੱਲੋਂ 3 ਕਰੋੜ ਰੁਪਏ ਮੰਗਣ ਦੇ ਨਾਲ, ਸੁਭਾਸ਼ ਨੇ ਜੌਨਪੁਰ, ਉੱਤਰ ਪ੍ਰਦੇਸ਼ ਵਿੱਚ ਇੱਕ ਪ੍ਰਮੁੱਖ ਪਰਿਵਾਰਕ ਅਦਾਲਤ ਦੇ ਜੱਜ ਉੱਤੇ ਰਿਸ਼ਵਤ ਮੰਗਣ ਦਾ ਦੋਸ਼ ਵੀ ਲਗਾਇਆ ਹੈ।
ਉਸ ਦੀ ਪਤਨੀ ਨੇ ਸੁਭਾਸ਼ ਖਿਲਾਫ ਕੁੱਲ 9 ਕੇਸ ਦਰਜ ਕਰਵਾਏ ਸਨ।ਸੁਭਾਸ਼ ਨੇ ਆਪਣੀ ਕਥਿਤ ਪਰੇਸ਼ਾਨੀ ਦਾ ਵੀਡੀਓ ਵੀ ਰਿਕਾਰਡ ਕੀਤਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਇਨਸਾਫ਼ ਮਿਲਣ ਤੱਕ ਉਸ ਦੀਆਂ ਅਸਥੀਆਂ ਨੂੰ ਜਲ੍ਹ ਪ੍ਰਵਾਹ ਨਾ ਕੀਤਾ ਜਾਵੇ ।