ਮੁੱਖ ਖ਼ਬਰਾਂਪੰਜਾਬ

ਸੰਗਰੂਰ ਦੇ ਕੋਟੜਾ ਲਹਿਲ ਦਾ ਮਾਮਲਾ:3 ਪੁੱਤਾ ਨੇ ਜਨਮ ਲੈਂਦਿਆਂ ਹੀ ਤੋੜਿਆ ਦਮ, ਦੁੱਖ ‘ਚ ਮਾਂ ਨੇ ਵੀ ਤਿਆਗੇ ਪ੍ਰਾਣ 

ਪੰਜਾਬ ਨਿਊਜ਼,29 ਅਕਤੂਬਰ 2024

ਬੀਤੇ ਦਿਨੀਂ ਪਿੰਡ ਕੋਟੜਾ ਲਹਿਲ ਵਿਖੇ ਇਕ ਦਿਲ ਵਲੂੰਧਰਣ ਵਾਲੀ ਘਟਨਾ ਵਾਪਰੀ, ਜਿੱਥੇ ਇਕ 24 ਸਾਲਾ ਵਿਆਹੁਤਾ ਨੇ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ ਪਰ ਬਾਅਦ ਵਿਚ ਤਿੰਨਾਂ ਦੀ ਮੌਤ ਹੋ ਗਈ। ਇਹ ਗਮ ਨਾਲ ਸਹਾਰਦੇ ਹੋਏ ਮਾਂ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ। ਇਸ ਦੁੱਖਦਾਇਕ ਖ਼ਬਰ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਭਾਰੀ ਸਦਮਾ ਲੱਗਾ ਹੈ, ਉੱਥੇ ਹੀ ਪਿੰਡ ਕੋਟੜਾ ਲਹਿਲ ਅਤੇ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਨਦੀਪ ਕੌਰ ਉਰਫ ਅੱਕੀ ਕੌਰ ਆਮ ਆਦਮੀ ਪਾਰਟੀ ਦੇ ਯੂਥ ਆਗੂ ਅਮਨਦੀਪ ਸਿੰਘ ਕੋਟੜਾ (ਪੰਚ) ਦੇ ਚਚੇਰੇ ਭਰਾ ਹਸ਼ਪ੍ਰੀਤ ਸਿੰਘ ਦੀ ਪਤਨੀ ਸੀ। ਮਨਦੀਪ ਕੌਰ ਨੂੰ ਜਣੇਪੇ ਤੋਂ ਪਹਿਲਾਂ ਪਿਛਲੇ ਦਿਨੀਂ ਸਾਹ ਲੈਣ ਦੀ ਤਕਲੀਫ ਸ਼ੁਰੂ ਹੋ ਸੀ, ਜਿਸ ਕਾਰਨ ਉਸ ਨੂੰ ਪਰਿਵਾਰ ਵੱਲੋਂ ਰਾਜਿੰਦਰ ਹਸਪਤਾਲ ਪਟਿਆਲਾ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਦੇਰ ਸ਼ਾਮ ਡਾਕਟਰਾਂ ਨੇ ਉਸਦਾ ਆਪਰੇਸ਼ਨ ਕਰਕੇ ਤਿੰਨ ਪੁੱਤਰਾਂ ਨੂੰ ਜਨਮ ਦਵਾਇਆ, ਜਿਨ੍ਹਾਂ ਵਿਚੋਂ ਦੋ ਮ੍ਰਿਤਕ ਪਾਏ ਗਏ ਅਤੇ ਤੀਸਰੇ ਨੇ ਵੀ ਕੁੱਝ ਮਿੰਟ ਬਾਅਦ ਦਮ ਤੋੜ ਦਿੱਤਾ।