ਮਿੱਲਰ ਗੰਜ ਵਿੱਚ ਲੰਗਰ ਦੀ ਸੇਵਾ ਨਿਰੰਤਰ ਜਾਰੀ – ਸਰਬਜੀਤ ਸਿੰਘ ਕਾਕਾ

ਲੁਧਿਆਣਾ , 26 ਅਪ੍ਰੈਲ – ( ਰਾਜਿੰਦਰ ਸਿੰਘ ) ਇਲਾਕਾ ਮਿੱਲਰ ਗੰਜ ਵਿੱਚ ਸਾਬਕਾ ਕੌਂਸਲਰ ਕਾਕਾ ਸਰਬਜੀਤ ਸਿੰਘ ਵਲੋਂ ਲੋੜਵੰਦਾ ਲਈ ਲੰਗਰ ਦੀ ਸੇਵਾ ਤਾਲਾਬੰਦੀ ਅਤੇ ਕਰਫਿਊ ਤੋਂ ਬਾਅਦ ਲਗਾਤਾਰ ਕਰਵਾਈ ਜਾ ਰਹੀ ਹੈ | ਪੱਤਰਕਾਰਾਂ ਨਾਲ ਗੱਲ ਕਰਦਿਆਂ ਵਾਰਡ ਨੰਬਰ 51 ਦੇ ਸਾਬਕਾ ਕੌਂਸਲਰ ਕਾਕਾ ਸਰਬਜੀਤ ਸਿੰਘ ਦੱਸਿਆ ਕਿ ਕਲ ਗੁਰਦਵਾਰਾ ਸ਼੍ਰੀ ਮੰਜੀ ਸਾਹਿਬ ਆਲਮਗੀਰ ਦੀ ਕਾਰ ਸੇਵਾ ਦੇ ਮੁਖੀ ਬਾਬਾ ਭਿੰਦਾ ਜੀ ਵਲੋਂ 300 ਤੋਂ ਵੱਧ ਸੰਗਤਾਂ ਲਈ ਲੰਗਰ ਦੀ ਸੇਵਾ ਕੀਤੀ ਗਈ , ਇਸ ਤੋਂ ਇਲਾਵਾ 250 ਤੋਂ ਵੱਧ ਸੰਗਤਾਂ ਦੀ ਸੇਵਾ ਸ਼੍ਰੀ ਸੁਨੀਲ ਪਾਹਵਾ ਇੰਚਾਰਜ ਸੈਂਟਰ ਰਾਧਾ ਸਵਾਮੀ ਡੇਰਾ ਇਸ ਤੋਂ ਇਲਾਵਾ ਰੋਜ਼ਾਨਾ ਦੀ ਤਰ੍ਹਾਂ ਇਲਾਕੇ ਦੀਆਂ ਸੰਗਤਾਂ ਵਲੋਂ 150 ਤੋਂ ਵਧੇਰੇ ਵਿਅਕਤੀਆਂ ਲਈ ਲੰਗਰ ਦੀ ਸੇਵਾ ਕੀਤੀ | ਉਨ੍ਹਾਂ ਕਿਹਾ ਇਲਾਕੇ ਵਿੱਚ ਸਭ ਦੇ ਸਹਿਯੋਗ ਨਾਲ ਇਸੇ ਤਰ੍ਹਾਂ ਲੰਗਰ ਦੀ ਸੇਵਾ ਚਲਦੀ ਰਹੇਗੀ |