ਲੁਧਿਆਣਾ ਦੇ 174 ਯਾਤਰੂਆਂ ਵਿੱਚੋ 56 ਯਾਤਰੀ ਅੱਜ ਤਖਤ ਸ਼੍ਰੀ ਹਜ਼ੂਰ ਸਾਹਿਬ ਤੋਂ ਲੁਧਿਆਣਾ ਪਰਤ ਆਉਣਗੇ – ਡਿਪਟੀ ਕਮਿਸ਼ਨਰ

ਜ਼ਿਲ•ਾ ਲੁਧਿਆਣਾ ਵਿੱਚ ਹੁਣ ਤੱਕ 6 ਮਰੀਜ਼ ਹੋਏ ਤੰਦਰੁਸਤ-ਡਿਪਟੀ ਕਮਿਸ਼ਨਰ
-ਪੰਜ ਮਰੀਜ਼ ਜ਼ਿਲ•ਾ ਲੁਧਿਆਣਾ ਨਾਲ ਜਦਕਿ 1 ਜਲੰਧਰ ਨਾਲ ਸੰਬੰਧਤ
-ਨੰਦੇੜ ਤੋਂ ਜ਼ਿਲ•ਾ ਲੁਧਿਆਣਾ ਦੇ 174 ਯਾਤਰੀ ਨੂੰ ਲਿਆਉਣ ਲਈ ਬੱਸ ਰਵਾਨਾ
-56 ਯਾਤਰੀਆਂ ਦੀ ਵਾਪਸੀ 26 ਨੂੰ, ਸਕਰੀਨਿੰਗ ਉਪਰੰਤ ਕੀਤਾ ਜਾਵੇਗਾ ਘਰਾਂ ਵਿੱਚ ਏਕਾਂਤਵਾਸ
-ਕਿਹਾ! ਜ਼ਿਲ•ਾ ਲੁਧਿਆਣਾ ਵਿੱਚ ਦੁਕਾਨਾਂ ਖੋਲ•ਣ ਬਾਰੇ ਫੈਸਲਾ ਪੰਜਾਬ ਸਰਕਾਰ ਤੋਂ ਹਦਾਇਤਾਂ ਦੀ ਪ੍ਰਾਪਤੀ ਉਪਰੰਤ ਹੀ

ਲੁਧਿਆਣਾ, 25 ਅਪ੍ਰੈਲ (ਨਿਊਜ਼ ਪੰਜਾਬ )-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ•ਾ ਲੁਧਿਆਣਾ ਵਿੱਚ ਹੁਣ ਤੱਕ 6 ਮਰੀਜ਼ ਕੋਵਿਡ 19 ਬਿਮਾਰੀ ਤੋਂ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਇਨ•ਾਂ ਵਿੱਚ 5 ਮਰੀਜ਼ ਜ਼ਿਲ•ਾ ਲੁਧਿਆਣਾ ਨਾਲ ਅਤੇ 1 ਮਰੀਜ਼ ਜਲੰਧਰ ਨਾਲ ਸੰਬੰਧਤ ਹੈ। ਉਨ•ਾਂ ਦੱਸਿਆ ਕਿ ਮਿਤੀ 25 ਅਪ੍ਰੈੱਲ ਨੂੰ ਇੱਕ ਨਵਾਂ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ 25 ਅਪ੍ਰੈੱਲ ਤੱਕ ਜ਼ਿਲ•ਾ ਲੁਧਿਆਣਾ ਵਿੱਚ 1559 ਨਮੂਨੇ ਲਏ ਗਏ ਹਨ, ਜਿਨ•ਾਂ ਵਿੱਚੋਂ 1314 ਦੇ ਨਤੀਜੇ ਪ੍ਰਾਪਤ ਹੋ ਚੁੱਕੇ ਹਨ, ਜਦਕਿ 245 ਦੇ ਨਤੀਜੇ ਬਾਕੀ ਹਨ। 1292 ਨਮੂਨੇ ਨੈਗੇਟਿਵ ਹਨ। ਉਨ•ਾਂ ਦੱਸਿਆ ਕਿ 21 ਮਰੀਜ਼ ਹਨ, ਜਿਨ•ਾਂ ਵਿੱਚ 18 ਜ਼ਿਲ•ਾ ਲੁਧਿਆਣਾ ਨਾਲ ਅਤੇ 3 ਹੋਰ ਜ਼ਿਲਿ•ਆਂ ਨਾਲ ਸੰਬੰਧਤ ਹਨ। ਹੁਣ ਤੱਕ 5 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹੁਣ 10 ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਨੰਦੇੜ• (ਮਹਾਰਾਸ਼ਟਰ) ਵਿਖੇ ਫਸੇ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਬੱਸਾਂ ਭੇਜੀਆਂ ਗਈਆਂ ਹਨ। ਇਨ•ਾਂ ਯਾਤਰੀਆਂ ਵਿੱਚ 174 ਯਾਤਰੀ ਜਿਲ•ਾ ਲੁਧਿਆਣਾ ਨਾਲ ਸੰਬੰਧਤ ਹਨ। ਜ਼ਿਲ•ੇ ਦੇ 56 ਯਾਤਰੀਆਂ ਦਾ ਪਹਿਲਾ ਜੱਥਾ ਮਿਤੀ 26 ਅਪ੍ਰੈੱਲ ਨੂੰ ਵਾਪਸ ਮੁੜ ਆਵੇਗਾ। ਉਨ•ਾਂ ਦੱਸਿਆ ਕਿ ਜੇਕਰ ਇਹ ਫਿੱਟ ਹੋਏ ਤਾਂ ਇਨ•ਾਂ ਯਾਤਰੀਆਂ ਦੇ ਵਾਪਸ ਆਉਣ ‘ਤੇ ਸਕਰੀਨਿੰਗ ਉਪਰੰਤ ਘਰਾਂ ਵਿੱਚ ਹੀ ਇਕਾਂਤਵਾਸ ਕੀਤਾ ਜਾਵੇਗਾ। ਸ੍ਰੀ ਅਗਰਵਾਲ ਨੇ ਸਪੱਸ਼ਟ ਕੀਤਾ ਕਿ ਜ਼ਿਲ•ੇ ਵਿੱਚ ਦੁਕਾਨਾਂ ਖੋਲ•ਣ ਦਾ ਨਿਰਣਾ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਹੀ ਕੀਤਾ ਜਾਵੇਗਾ।
ਉਨ•ਾਂ ਦੱਸਿਆ ਕਿ ਜ਼ਿਲ•ਾ ਲੁਧਿਆਣਾ ਵਿੱਚ ਇੱਟਾਂ ਵਾਲੇ ਭੱਠਿਆਂ ਨੂੰ ਚਲਾਉਣ ਦੇ ਪਹਿਲਾਂ ਹੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਉਨ•ਾਂ ਕਿਹਾ ਕਿ ਭੱਠਿਆਂ ਨਾਲ ਸੰਬੰਧਤ ਇੱਕ ਜਥੇਬੰਦੀ ਦੇ ਨੁਮਾਇੰਦਿਆਂ ਨੇ ਬੇਨਤੀ ਕੀਤੀ ਸੀ ਕਿ ਉਨ•ਾਂ ਨੂੰ ਚੱਲ ਰਹੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਲਈ ਇੱਟਾਂ ਦੀ ਢੋਆ-ਢੁਆਈ ਦੀ ਸਮੱਸਿਆ ਪੇਸ਼ ਆ ਰਹੀ ਹੈ, ਇਸ ਨੂੰ ਧਿਆਨ ਵਿੱਚ ਰੱਖਦਿਆਂ ਸਵੇਰੇ 6 ਵਜੇ ਤੋਂ ਦੁਪਹਿਰ 12 ਵਜੇ ਤੱਕ ਇੱਟਾਂ ਦੀ ਢੋਆ-ਢੁਆਈ ਦੀ ਖੁੱਲ• ਦਿੱਤੀ ਜਾ ਰਹੀ ਹੈ। ਵਾਹਨ ‘ਤੇ ਇੱਕ ਡਰਾਈਵਰ ਅਤੇ ਦੋ ਮਜ਼ਦੂਰ ਹੀ ਸਫ਼ਰ ਕਰ ਸਕਣਗੇ। ਜਿਨ•ਾਂ ਦੇ ਮਾਸਕ ਅਤੇ ਦਸਤਾਨੇ ਪਾਏ ਜਾਣੇ ਜ਼ਰੂਰੀ ਹਨ।
ਸ੍ਰੀ ਅਗਰਵਾਲ ਨੇ ਅੱਗੇ ਦੱਸਿਆ ਕਿ ਜਿਵੇਂਕਿ ਵੱਖ-ਵੱਖ ਸਰਕਾਰੀ ਉਸਾਰੀ ਕਾਰਜ ਪੂਰੇ ਕਰਨ ਲਈ ਕੰਮ ਜਾਰੀ ਹੈ, ਉਵੇਂ ਹੀ ਵੇਅਰਹਾਉਸਿਜ਼ ਨੂੰ ਸੀਮੇਂਟ, ਸਟੀਲ, ਰਿਫਾਈਨਰੀ ਆਦਿ ਦੀ ਸਪਲਾਈ ਨੂੰ ਵੀ ਖੋਲਿ•ਆ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਇੱਕ ਜਗ•ਾ ‘ਤੇ ਇੱਕ ਸਮੇਂ ਤਿੰਨ ਤੋਂ ਵਧੇਰੇ ਵਰਕਰ ਇਕੱਠੇ ਨਹੀਂ ਹੋਣ ਦਿੱਤੇ ਜਾਣਗੇ। ਜੋ ਕਿ ਘੱਟੋ-ਘੱਟ 2 ਮੀਟਰ ਦਾ ਫਾਸਲਾ ਬਣਾਉਣਾ ਅਤੇ ਥਾਂ ਨੂੰ ਸੈਨੀਟਾਈਜ਼ਡ ਕਰਨਾ ਵੀ ਯਕੀਨੀ ਬਣਾਉਣਗੇ। ਇਹ ਵਾਹਨ ਵੀ ਘੱਟ ਤੋਂ ਘੱਟ ਮਜ਼ਦੂਰ ਆਦਿ ਵਰਤ ਸਕਣਗੇ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਗੈਰ-ਬੈਂਕਿੰਗ ਵਿੱਤੀ ਸੰਸਥਾਵਾਂ, ਜਿਨ•ਾਂ ਵਿੱਚ ਹਾਊਸਿੰਗ ਫਾਈਨਾਂਸ ਕੰਪਨੀਆਂ, ਮਾਈਕਰੋ ਫਾਈਨਾਂਸ ਸੰਸਥਾਵਾਂ ਅਤੇ ਮੁੱਢਲੀਆਂ ਸਹਿਕਾਰੀ ਖੇਤੀਬਾੜੀ ਸੇਵਾਵਾਂ ਸੁਸਾਇਟੀਜ਼ ਸ਼ਾਮਿਲ ਹਨ, ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਘੱਟ ਤੋਂ ਘੱਟ ਸਟਾਫ ਨਾਲ ਕੰਮ ਕਰਨ ਦੀ ਖੁੱਲ• ਦਿੱਤੀ ਗਈ ਹੈ। ਉਨ•ਾਂ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਦੀ ਹਦੂਦ ਦੇ ਬਾਹਰ ਜਲ ਸਪਲਾਈ ਅਤੇ ਸੈਨੀਟੇਸ਼ਨ, ਬਿਜਲੀ ਵਿਭਾਗ, ਟੈਲੀਫੋਨ ਵਿਭਾਗ ਨਾਲ ਸੰਬੰਧਤ ਗਤੀਵਿਧੀਆਂ ਨੂੰ ਵੀ ਖੋਲ•ਣ ਦੀ ਆਗਿਆ ਦਿੱਤੀ ਗਈ ਹੈ। ਪਰ ਇਨ•ਾਂ ਲਈ ਸੰਬੰਧਤ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ।
ਇਨ•ਾਂ ਸਾਰੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਸਮਾਜਿਕ ਦੂਰੀ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਸਾਰਿਆਂ ਕੋਲ ਕਰਫਿਊ ਪਾਸ ਹੋਣਾ ਲਾਜ਼ਮੀ ਹੈ।