ਲੁਧਿਆਣਾ ‘ਚ ਸਾਬਕਾ ਵਿਧਾਇਕ ਦੇ 45 ਸਾਲ ਦੇ ਪੁੱਤਰ ਦਾ ਦੇਹਾਂਤ

ਪੰਜਾਬ ਨਿਊਜ਼,19 ਅਕਤੂਬਰ 2024

ਲੁਧਿਆਣਾ ਜ਼ਿਲ੍ਹੇ ਦੇ ਹਲਕਾ ਗਿੱਲ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸਿਵਾਲਕ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਪੁੱਤਰ ਹਰਪ੍ਰੀਤ ਸਿੰਘ ਸਿਵਾਲਕ (45) ਦੀ ਮੌਤ ਹੋ ਗਈ ਹੈ ।ਦੱਸਿਆ ਜਾਂਦਾ ਹੈ ਕਿ ਉਹ ਮੈਦੰਤਾ ਹਸਪਤਾਲ ਵਿੱਚ ਦਾਖਲ ਸਨ ਅਤੇ ਲਿਵਰ ਦੀ ਬਿਮਾਰੀ ਤੋਂ ਪੀੜਤ ਸਨ।ਹਰਪ੍ਰੀਤ ਦੀ ਮੌਤ ਤੋਂ ਬਾਅਦ ਜਿੱਥੇ ਪਰਿਵਾਰ ਵਿੱਚ ਸੋਗ ਹੈ, ਉੱਥੇ ਹੀ ਹਲਕਾ ਗਿੱਲ ਦੇ ਅਕਾਲੀ ਸਮਰਥਕਾਂ ਵਿੱਚ ਵੀ ਸੋਗ ਦੀ ਲਹਿਰ ਹੈ।