”ਹਲਦੀ” ਵਾਲੇ ਦੁੱਧ ਦੇ ਫਾਇਦੇ….

ਸਿਹਤ ਸੰਭਾਲ,14 ਸਤੰਬਰ 2024

ਗੁਣਾ ਨਾਲ ਭਰਪੂਰ ਹਲਦੀ ਹਮੇਸ਼ਾ ਹੀ ਇਸਨਾਨ ਲਈ ਫਾਇਦੇਮੰਦ ਹੁੰਦੀ ਹੈ। ਹਲਦੀ ਨੂੰ ਦੁੱਧ ਵਿਚ ਮਿਲਾ ਕੇ ਪਿਲਾਉਣ ਨਾਲ ਇਸ ਦੇ ਹੋਰ ਵੀ ਜ਼ਿਆਦਾ ਫਾਇਦੇ ਹੁੰਦੇ ਹਨ। ਭਾਵੇਂ ਗਲੇ ਦੀ ਖਰਾਸ਼ ਦੀ ਦਿੱਕਤ ਹੋਵੇ ਜਾਂ ਸੱਟ, ਸਾਡੇ ਬਜ਼ੁਰਗ ਤੁਰੰਤ ਰਾਹਤ ਪਾਉਣ ਲਈ ਹਲਦੀ ਵਾਲਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਦੁੱਧ ‘ਚ ਹਲਦੀ ਦਾ ਰੰਗ ਹੋਣ ਕਾਰਨ ਇਸ ਨੂੰ ‘ਗੋਲਡਨ ਮਿਲਕ’ ਵੀ ਕਿਹਾ ਜਾਂਦਾ ਹੈ।ਜ਼ੁਕਾਮ, ਜੋੜਾਂ,ਖੰਘ, ਫਲੂ, ਜ਼ਖ਼ਮ ਦੇ ਦਰਦ ਆਦਿ ਦੀ ਸਥਿਤੀ ‘ਚ ਹਲਦੀ ਵਾਲਾ ਦੁੱਧ ਸਭ ਤੋਂ ਚੰਗਾ ਬਦਲ ਹੈ। ਹਲਦੀ ਦਾ ਦੁੱਧ ਔਰਤਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਵਧਦੀ ਉਮਰ ਦੇ ਨਾਲ ਔਰਤਾਂ ਨੂੰ ਜੋੜਾਂ ਦੇ ਦਰਦ ਤੇ ਸੋਜ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਹਲਦੀ ਵਾਲਾ ਦੁੱਧ ਤੁਹਾਡੀ ਸਮੱਸਿਆ ਨੂੰ ਘੱਟ ਕਰ ਸਕਦਾ ਹੈ।

ਬਦਲਦੇ ਮੌਸਮ ‘ਚ ਜੇ ਤੁਸੀਂ ਛੋਟੀਆਂ-ਮੋਟੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਇਹ ਇਮਿਊਨ ਸਿਸਟਮ ਦੀ ਕਮਜ਼ੋਰੀ ਕਾਰਨ ਹੁੰਦਾ ਹੈ। ਅਜਿਹੇ ‘ਚ ਆਪਣੀ ਡਾਈਟ ‘ਚ ਹਲਦੀ ਵਾਲੇ ਦੁੱਧ ਨੂੰ ਸ਼ਾਮਲ ਕਰੋ। ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਯਾਦਦਾਸ਼ਤ ਤੇ ਦਿਮਾਗ ਦੀ ਕਾਰਜਸ਼ੀਲਤਾ ‘ਚ ਸੁਧਾਰ ਹੁੰਦਾ ਹੈ। ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਂਦਾ ਹੈ।

1.ਹੱਡੀਆਂ ਨੂੰ ਹੁੰਦਾ ਹੈ ਬਹੁਤ ਫਾਇਦਾ:ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਲੋੜੀਦੀ ਮਾਤਰਾ ‘ਚ ਕੈਲਸ਼ੀਅਮ ਮਿਲਦਾ ਹੈ। ਇਸ ਦੁੱਧ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

2. ਗਠੀਏ ਦੇ ਦਰਦ ਨੂੰ ਕਰੇ ਦੂਰ :ਹਲਦੀ ਵਾਲੇ ਦੁੱਧ ਨੂੰ ਗਠੀਏ ਨਾਲ ਹੋਣ ਵਾਲੀ ਸੋਜ ਨੂੰ ਦੂਰ ਕੀਤਾ ਜਾਂਦਾ ਹੈ। ਇਹ ਜੋੜਾਂ ਅਤੇ ਮਾਸ ਪੇਸ਼ੀਆਂ ਨੂੰ ਲਚੀਲਾ ਬਣਾਉਂਦਾ ਹੈ ਅਤੇ ਦਰਦ ਨੂੰ ਘੱਟ ਕਰਨ ‘ਚ ਵੀ ਸਹਾਇਕ ਹੰਦਾ ਹੈ।

3. ਚਿਹਰਾ ਬਣਾਵੇ ਚਮਕਦਾਰ :ਰੋਜ਼ਾਨਾ ਹਲਦੀ ਵਾਲੇ ਦੁੱਧ ਪੀਣ ਨਾਲ ਚਿਹਰਾ ਚਮਕਣ ਲੱਗਦਾ ਹੈ। ਰੂੰ ਦੇ ਫੰਬੇ ਨੂੰ ਹਲਦੀ ਵਾਲੇ ਦੁੱਧ ‘ਚ ਭਿਉਂ ਕੇ ਇਸ ਨੂੰ ਚਿਹਰੇ ‘ਤੇ ਲਾਓ, ਜਿਸ ਨਾਲ ਤੁਹਾਡਾ ਚਿਹਰਾ ਨਿਖਰ ਜਾਵੇਗਾ।

4 ਬਲੱਡ ਸਰਕੂਲੇਸ਼ਨ ਰੱਖੇ ਠੀਕ :ਆਯੁਰਵੇਦ ਮੁਤਾਬਕ, ਹਲਦੀ ਨੂੰ ਬਲੱਡ ਪਿਊਯੋਫਾਇਰ ਮੰਨਿਆ ਗਿਆ ਹੈ। ਇਹ ਸਰੀਰ ‘ਚ ਬਲੱਡ ਸਰਕੂਲੇਸ਼ਨ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਖੂਨ ਨੂੰ ਪਤਲਾ ਕਰਨ ਵਾਲਾ ਅਤੇ ਖੂਨ ਵਾਹਿਕਾਂ ਦੀ ਗੰਦਗੀ ਨੂੰ ਸਾਫ ਕਰਦਾ ਹੈ।

5. ਲੀਵਰ ਨੂੰ ਬਣਾਉਂਦਾ ਹੈ ਮਜ਼ਬੂਤ,:ਹਲਦੀ ਵਾਲਾ ਦੁੱਧ ਲੀਵਰ ਨੂੰ ਮਜ਼ਬੂਤ ਬਣਾਉਂਦਾ ਹੈ।|ਇਹ ਲੀਵਰ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਸਰੀਰ ਦੀ ਰੱਖਿਆ ਕਰਦਾ ਹੈ।

6. ਸਰੀਰ ਨੂੰ ਸਡੋਲ ਬਣਾਉਂਦਾ:ਰੋਜ਼ਾਨਾ ਇਕ ਗਿਲਾਸ ਦੁੱਧ ‘ਚ ਅੱਧਾ ਚਮਚ ਹਲਦੀ ਮਿਲਾ ਕੇ ਲੈਣ ਨਾਲ ਸਰੀਰ ਸਡੋਲ ਹੁੰਦਾ ਹੈ। ਕੋਸੇ ਦੁੱਧ ਨਾਲ ਹਲਦੀ ਦੇ ਸੇਵਨ ਨਾਲ ਸਰੀਰ ‘ਚ ਇਕੱਠਾ ਹੋਇਆ ਮੋਟਾਪਾ ਘੱਟਦਾ ਹੈ। ਇਸ ਕਈ ਤੱਤ ਹੁੰਦੇ ਹਨ, ਜੋ ਸਰੀਰ ਦਾ ਵਜ਼ਨ ਘੱਟ ਕਰਨ ਲਈ ਮਦਦ ਕਰਦੇ ਹਨ।