ਰਾਮਪੁਰਾ ਫੂਲ ‘ਚ ਰੱਖੜੀ ਲੈਣ ਗਈਆਂ ਮਾਂ ਤੇ ਧੀਆਂ ਨਾਲ ਵਾਪਰਿਆ ਦਰਦਨਾਕ ਹਾਦਸਾ, 12ਸਾਲ ਦੀ ਧੀ ਦੀ ਮੌਤ

ਪੰਜਾਬ ਨਿਊਜ਼,19 ਅਗਸਤ 2024

ਬਠਿੰਡਾ ਦੇ ਰਾਮਪੁਰ ‘ਚ ਰੱਖੜੀ ਦੇ ਤਿਉਹਾਰ ਲਈ ਸਾਮਾਨ ਖਰੀਦਣ ਆਪਣੀਆਂ ਬੇਟੀਆਂ ਨਾਲ ਜਾ ਰਹੀ ਔਰਤ ਨਾਲ ਭਿਆਨਕ ਸੜਕ ਹਾਦਸੇ ਵਿੱਚ 12 ਸਾਲਾ ਬੇਟੀ ਦੀ ਮੌਤ ਹੋ ਗਈ ਉਥੇ ਹੀ ਉਹ ਖੁਦ ਅਤੇ ਉਸਦੀ ਛੋਟੀ ਬੇਟੀ ਇਸ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਕਰੀਬ ਨੌ ਵਜੇ਼ ਰਾਮਪੁਰਾ ਪਿੰਡ ਨਿਵਾਸੀ ਸਰਬਜੀਤ ਕੌਰ (32) ਪਤਨੀ ਸੁਖਮੰਦਰ ਸਿੰਘ ਆਪਣੀਆਂ ਦੋ ਬੇਟੀਆਂ ਜੈਸ਼ਮੀਨ (12) ਤੇ ਸਹਿਜ਼ਪ੍ਰੀਤ (6) ਨਾਲ ਰੱਖੜੀ ਦੇ ਤਿਓਹਾਰ ਵਾਸਤੇ ਰਾਮਪੁਰਾ ਸ਼ਹਿਰ ਵਿਖੇ ਸਾਮਾਨ ਖਰੀਦਣ ਜਾ ਰਹੀ ਸੀ।

ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਸਥਿਤ ਟੀ ਪਾੲਇੰਟ ’ਤੇ ਸਰਬਜੀਤ ਕੌਰ ਨੇ ਆਪਣੀਆ ਦੋਵੇਂ ਬੇਟੀਆਂ ਸਮੇਤ ਸੜਕ ਦੇ ਇਕ ਹਿਸੇ ਨੂੰ ਪਾਰ ਕਰ ਲਿਆ ਸੀ ਤੇ ਜਦ ਉਹ ਸੜਕ ਦੇ ਦੂਸਰੇ ਹਿੱਸੇ ਨੂੰ ਪਾਰ ਕਰ ਰਹੀ ਸੀ ਤਾਂ ਬਰਨਾਲਾ ਸਾਈਡ ਤੋਂ ਆ ਰਹੇ ਟਰਾਲੇ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ । ਹਾਦਸਾ ਦੌਰਾਨ ਜਿਥੇ ਸਰਬਜੀਤ ਕੌਰ ਗੰਭੀਰ ਜਖ਼ਮੀ ਹੋ ਗਈ ਜਦਕਿ ਉਸਦੀ ਵੱਡੀ ਬੇਟੀ ਜੈਸਮੀਨ (12) ਨੇ ਮੌਕੇ ‘ਤੇ ਹੀ ਪ੍ਰਾਣ ਤਿਆਗ ਦਿੱਤੇ,ਲੋਕਾਂ ਨੇ ਸਰਬਜੀਤ ਕੌਰ ਨੂੰ ਸ਼ਹਿਰ ਦੇ ਇੱਕ ਨਿਜ਼ੀ ਹਸਪਤਾਲ ਵਿਖੇ ਦਾਖਿਲ ਕਰਵਾਇਆ ਹੈ ਜਦੋਂ ਛੋਟੀ ਬੇਟੀ ਸਹਿਜ਼ਪ੍ਰੀਤ ਕੌਰ ਦੇ ਮਾਮੂਲੀ ਸੱਟਾਂ ਲੱਗੀਆਂ।