CM ਮਾਨ ਨੂੰ ਕੇਂਦਰ ਤੋਂ ਝਟਕਾ,ਹਾਕੀ ਟੀਮ ਨੂੰ ਉਤਸ਼ਾਹਤ ਕਰਨ ਲਈ ਪੈਰਿਸ ਜਾਣਾ ਚਾਹੁੰਦੇ ਸਨ… ਨਹੀਂ ਮਿਲੀ ਵਿਦੇਸ਼ ਜਾਣ ਦੀ ਮਨਜੂਰੀ

3 ਅਗਸਤ 2024

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵਿਦੇਸ਼ ਮੰਤਰਾਲੇ ਨੇ ਪੈਰਿਸ ਜਾਣ ਲਈ ਸਿਆਸੀ ਹਰੀ ਝੰਡੀ ਨਹੀਂ ਦਿੱਤੀ ਹੈ। ਮਾਨ ਨੇ ਓਲੰਪਿਕ ਵਿੱਚ ਭਾਗ ਲੈਣ ਵਾਲੀ ਹਾਕੀ ਟੀਮ ਨੂੰ ਉਤਸ਼ਾਹਤ ਕਰਨ ਲਈ 3 ਤੋਂ 9 ਅਗਸਤ ਤੱਕ ਪੈਰਿਸ ਜਾਣਾ ਸੀ। ਮੁੱਖ ਮੰਤਰੀ ਦਫ਼ਤਰ ਨੂੰ ਸ਼ੁੱਕਰਵਾਰ ਦੇਰ ਸ਼ਾਮ ਯਾਤਰਾ ਦੀ ਇਜਾਜ਼ਤ ਨਾ ਮਿਲਣ ਦੀ ਸੂਚਨਾ ਮਿਲੀ।

ਮੁੱਖ ਮੰਤਰੀ ਇਸ ਵੇਲੇ ਵਿਦੇਸ਼ ਮੰਤਰਾਲੇ ਤੋਂ ਸਿਆਸੀ ਮਨਜ਼ੂਰੀ ਦੀ ਉਡੀਕ ਕਰ ਰਹੇ ਸਨ, ਜੋ ਕਿ ਉੱਚ ਪੱਧਰੀ ਸਿਆਸੀ ਆਗੂਆਂ ਦੀ ਫੇਰੀ ਲਈ ਵੀ ਜ਼ਰੂਰੀ ਸ਼ਰਤ ਹੈ। ਸੂਤਰਾਂ ਮੁਤਾਬਕ ਸੁਰੱਖਿਆ ਕਾਰਨਾਂ ਕਰਕੇ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।ਸੀਐਮ ਮਾਨ ਨੇ ਕਿਹਾ ਮੈਨੂੰ ਆਪਣੇ ਲੜਕਿਆਂ ‘ਤੇ ਮਾਣ ਹੈ ਅਤੇ ਮੈਂ ਜਾਣਦਾ ਹਾਂ ਕਿ ਮੇਰੀ ਮੌਜੂਦਗੀ ਖਿਡਾਰੀਆਂ ਦਾ ਮਨੋਬਲ ਵਧਾਏਗੀ।ਦੱਸ ਦੇਈਏ ਕਿ ਓਲੰਪਿਕ ਵਿੱਚ ਕੁੱਲ 22 ਹਾਕੀ ਖਿਡਾਰੀ ਹਨ, ਜਿਨ੍ਹਾਂ ਵਿੱਚੋਂ 19 ਪੰਜਾਬ ਦੇ ਹਨ।