ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ‘ਚ ਹਾਦਸਾ , ਕੜਾਹੇ ਵਿੱਚ ਡਿੱਗਿਆ ਸੇਵਾਦਾਰ
ਅਮ੍ਰਿਤਸਰ ਨਿਊਜ਼,3 ਅਗਸਤ 2024
ਅੰਮ੍ਰਿਤਸਰ ਦਰਬਾਰ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਜਿੱਥੇ ਗੁਰਦਾਸਪੁਰ ਦੇ ਧਾਲੀਵਾਲ ਦੇ ਰਹਿਣ ਵਾਲਾ ਸੇਵਾਦਾਰ ਬਲਬੀਰ ਸਿੰਘ ਜੋ ਕਿ ਕਾਫੀ ਸਮੇਂ ਤੋਂ ਲੰਗਰ ਹਾਲ ਵਿੱਚ ਲੰਗਰ ਬਣਾਉਣ ਦੀ ਸੇਵਾ ਕਰ ਰਹੇ ਸਨ। ਅਚਾਨਕ ਕੱਲ ਸੇਵਾ ਕਰਦੇ ਹੋਏ ਪੈਰ ਤਿਲਕਣ ਨਾਲ ਉਹ ਦਾਲ ਦੇ ਕੜਾਹੇ ਵਿੱਚ ਜਾ ਡਿੱਗੇ ,ਜਿਸ ਨਾਲ ਉਨ੍ਹਾਂ ਦਾ ਸਰੀਰ ਬੁਰੀ ਤਰ੍ਹਾਂ ਝੂਲਸ ਗਿਆ, ਉਨ੍ਹਾਂ ਨੂੰ ਜਲਦ ਹੀ ਗੁਰੂ ਰਾਮਦਾਸ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਅਜੇ ਵੀ ਨਾਜ਼ੁਕ ਹੈ।