Austria-India: ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਅਤੇ ਆਸਟ੍ਰੀਆ ਦੇ ਵਪਾਰੀਆਂ ਅਤੇ ਸਨਅਤਕਾਰਾਂ ਨਾਲ ਕੀਤੀ ਮੀਟਿੰਗ
ਨਿਊਜ਼ ਪੰਜਾਬ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਆਸਟ੍ਰੀਆ ਦੇ ਚਾਂਸਲਰ ਸ਼੍ਰੀ ਕਾਰਲ ਨੇਹਮਰ ਨੇ ਅੱਜ ਇਨਫ੍ਰਾਸਟ੍ਰਕਚਰ, ਆਟੋਮੋਬਾਇਲ ਐਨਰਜੀ, ਇੰਜੀਨਿਅਰਿੰਗ ਅਤੇ ਸਟਾਰਟ-ਅੱਪਸ ਸਮੇਤ ਵੱਖ-ਵੱਖ ਖੇਤਰਾਂ ਦੇ ਪ੍ਰਮੁੱਖ ਆਸਟ੍ਰਿਆਈ ਅਤੇ ਭਾਰਤੀ ਮੁੱਖ ਕਾਰਜਕਾਰੀ ਅਧਿਕਾਰੀਆਂ (CEOs) ਦੇ ਇੱਕ ਸਮੂਹ ਨੂੰ ਸੰਯੁਕਤ ਤੌਰ ‘ਤੇ ਸੰਬੋਧਨ ਕੀਤਾ।
ਦੋਵਾਂ ਰਾਜਨੇਤਾਵਾਂ ਨੇ ਭਾਰਤ ਅਤੇ ਆਸਟ੍ਰੀਆ ਦੇ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਰਥਿਕ ਸਹਿਯੋਗ ਨੂੰ ਹੁਲਾਰਾ ਦੇਣ ਵਿੱਚ ਉਦਯੋਗ ਜਗਤ ਦੇ ਮੋਹਰੀ ਵਿਅਕਤੀਆਂ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਸਵੀਕਾਰ ਕੀਤਾ। ਰਾਜਨੇਤਾਵਾਂ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਦੋਵੇਂ ਦੇਸ਼ਾਂ ਦੇ ਦਰਮਿਆਨ ਵਪਾਰ ਅਤੇ ਨਿਵੇਸ਼ ਵਿੱਚ ਵਾਧੇ ਦਾ ਜ਼ਿਕਰ ਕੀਤਾ ਅਤੇ ਵਧੇਰੇ ਆਪਸੀ ਸਹਿਯੋਗ ਦੇ ਜ਼ਰੀਏ ਭਾਰਤ-ਆਸਟ੍ਰੀਆ ਸਾਂਝੇਦਾਰੀ ਦੀ ਪੂਰੀ ਸਮਰੱਥਾ ਨੂੰ ਸਾਕਾਰ ਕਰਨ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਆਸਟ੍ਰੀਆ ਦੇ ਬਿਜ਼ਨਿਸ ਸਟੇਕਹੋਲਡਰਸ ਨੂੰ ਭਾਰਤ ਵਿੱਚ ਤੇਜ਼ੀ ਨਾਲ ਸਾਹਮਣੇ ਆ ਰਹੇ ਅਵਸਰਾਂ ‘ਤੇ ਧਿਆਨ ਦੇਣ ਦਾ ਸੱਦਾ ਦਿੱਤਾ, ਕਿਉਂਕਿ ਦੇਸ਼ ਅਗਲੇ ਕੁਝ ਵਰ੍ਹਿਆਂ ਵਿੱਚ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਅਗ੍ਰਸਰ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਪਿਛਲੇ ਦਸ ਵਰ੍ਹਿਆਂ ਵਿੱਚ ਪਰਿਵਰਤਨਕਾਰੀ ਪ੍ਰਗਤੀ ਕੀਤੀ ਹੈ ਅਤੇ ਰਾਜਨੀਤਕ ਸਥਿਰਤਾ, ਨੀਤੀਗਤ ਪੂਰਵਅਨੁਮਾਨ ਅਤੇ ਸੁਧਾਰ-ਮੁਖੀ ਆਰਥਿਕ ਏਜੰਡੇ ਦੀ ਮਜ਼ਬੂਤੀ ਨੂੰ ਦੇਖਦੇ ਹੋਏ, ਦੇਸ਼ ਇਸ ਮਾਰਗ ‘ਤੇ ਅੱਗੇ ਵਧਦਾ ਰਹੇਗਾ। ਉਨ੍ਹਾਂ ਨੇ ਸਰਕਾਰ ਦੁਆਰਾ ਕਾਰੋਬਾਰ ਕਰਨ ਦੀ ਸੁਗਮਤਾ ਵਿੱਚ ਸੁਧਾਰ ਦੇ ਲਈ ਚੁੱਕੇ ਗਏ ਕਦਮਾਂ ‘ਤੇ ਜ਼ੋਰ ਦਿੱਤਾ, ਜਿਸ ਨਾਲ ਆਲਮੀ ਵੱਡੀਆਂ ਕੰਪਨੀਆ ਭਾਰਤ ਵੱਲ ਆਕਰਸ਼ਿਤ ਹੋ ਰਹੀਆਂ ਹਨ।
ਭਾਰਤੀਯ ਆਰਥਿਕ ਵਿਕਾਸ ਅਤੇ ਪਰਿਵਰਤਨ ਦੇ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਸਟਾਰਟ-ਅੱਪਸ ਦੇ ਖੇਤਰ ਵਿੱਚ ਭਾਰਤ ਦੀ ਸਫ਼ਲਤਾ, ਅਗਲੀ ਪੀੜ੍ਹੀ ਦੇ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਅਤੇ ਗ੍ਰੀਨ ਏਜੰਡੇ ‘ਤੇ ਅੱਗੇ ਵਧਣ ਦੀ ਪ੍ਰਤੀਬੱਧਤਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੀਆ ਦੇ ਦਰਮਿਆਨ ਸਥਾਪਿਤ ਸਟਾਰਟ-ਅੱਪਸ ਬ੍ਰਿਜ ਦੇ ਠੋਸ ਨਤੀਜੇ ਸਾਹਮਣੇ ਆਉਣਗੇ। ਇਸ ਸਬੰਧ ਵਿੱਚ, ਉਨ੍ਹਾਂ ਨੇ ਸੁਝਾਅ ਦਿੱਤਾ ਕਿ ਦੋਵਾਂ ਦੇਸ਼ਾਂ ਨੂੰ ਇਕੱਠਿਆਂ ਮਿਲ ਕੇ ਇੱਕ ਜੁਆਇੰਟ ਹੈਕਾਥੌਨ (joint hackathon) ਦਾ ਆਯੋਜਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਦੇਸ਼ ਵਿੱਚ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦੀ ਸਫਲਤਾ ਅਤੇ ਕਨੈਕਟੀਵਿਟੀ ਅਤੇ ਲੌਜਿਸਟਿਕਸ ਨੂੰ ਬਿਹਤਰ ਬਣਾਉਣ ਦੇ ਲਈ ਚੁੱਕੇ ਗਏ ਕਦਮਾਂ ਬਾਰੇ ਵੀ ਗੱਲ ਕੀਤੀ।
ਭਾਰਤ ਦੀ ਤਾਕਤ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨੇ ਆਸਟ੍ਰੀਆ ਦੀਆਂ ਪ੍ਰਮੁੱਖ ਕੰਪਨੀਆਂ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰ ਲਈ ਮੇਕ ਇਨ ਇੰਡੀਆ (MAKE IN INDIA) ਪ੍ਰੋਗਰਾਮ ਦੇ ਤਹਿਤ ਉੱਚ ਗੁਣਵੱਤਾ ਅਤੇ ਲਾਗਤ ਪ੍ਰਭਾਵੀ ਮੈਨੂਫੈਕਚਰਿੰਗ ਲਈ ਅਤੇ ਗਲੋਬਲ ਸਪਲਾਈ ਚੇਨ ਦੇ ਡੈਸਟੀਨੇਸ਼ਨ ਦੇਸ਼ ਦੇ ਰੂਪ ਵਿੱਚ ਇੰਡੀਅਨ ਇਕੋਨੋਮਿਕ ਲੈਂਡਸਕੇਪ ਦਾ ਲਾਭ ਲੈਣ ਦੀ ਤਾਕੀਦ ਕੀਤੀ। ਇਸ ਸੰਦਰਭ ਵਿੱਚ ਉਨ੍ਹਾਂ ਨੇ ਸੈਮੀਕੰਡਕਟਰ, ਮੈਡੀਕਲ ਡਿਵਾਇਸਿਜ਼, ਸੋਲਰ ਪੀਵੀ ਸੈੱਲਜ਼ ਆਦਿ ਦੇ ਖੇਤਰ ਵਿੱਚ ਗਲੋਬਲ ਮੈਨੂਫੈਕਚਰਿੰਗ ਕੰਪਨੀਆਂ ਨੂੰ ਆਕਰਸ਼ਿਤ ਕਰਨ ਲਈ ਭਾਰਤ ਦੇ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਬਾਰੇ ਗੱਲ ਕੀਤੀ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਵਪਾਰ, ਵਿਕਾਸ ਅਤੇ ਸਥਿਰਤਾ ਲਈ ਭਾਰਤ ਦੀ ਆਰਥਿਕ ਤਾਕਤ ਅਤੇ ਕੌਸ਼ਲ ਅਤੇ ਆਸਟ੍ਰੀਆ ਦੇ ਟੈਕਨੋਲੋਜੀ ਨੈਚੁਰਲ ਪਾਰਟਨਰਸ ਹਨ।
ਉਨ੍ਹਾਂ ਨੇ ਆਸਟ੍ਰੀਆ ਦੇ ਕਾਰੋਬਾਰਾਂ ਨੂੰ ਭਾਰਤ ਵਿੱਚ ਨਿਵੇਸ਼ ਦੇ ਅਵਸਰਾਂ ਦਾ ਲਾਭ ਉਠਾਉਣ ਅਤੇ ਭਾਰਤ ਦੀ ਸ਼ਾਨਦਾਰ ਵਿਕਾਸ ਗਾਥਾ ਦਾ ਹਿੱਸਾ ਬਣਨ ਬਣਨ ਦੇ ਲਈ ਸੱਦਾ ਦਿੱਤਾ।
ਤਸਵੀਰਾਂ / ਵੇਰਵਾ ਪੀ ਆਈ ਬੀ
———
Prime Minister’s Office
Prime Minister addresses Austria-India CEOs Meeting
Prime Minister Shri Narendra Modi and Chancellor of Austria, H.E. Mr. Karl Nehammer, jointly addressed a group of leading Austrian and Indian CEOs from diverse sectors including infrastructure, automobile, energy, engineering and start-ups today.
Both leaders acknowledged the role played by the industry leaders in strengthening bilateral relations and promoting economic cooperation between India and Austria. The leaders noted that trade and investment between the two countries has been increasing over the years and called for realizing the full potential of the India-Austria partnership through greater collaboration.
Prime Minister called on the Austrian business stakeholders to look at the fast-unfolding opportunities in India, as the country moves to become the third largest economy in the world over the next few years. He noted that India had made transformative progress in the last ten years, and would continue on the same path given its strengths of political stability, policy predictability and its reform oriented economic agenda. He emphasized on the steps taken by Government to improve Ease of Doing Business that was attracting global majors to India. Talking about Indian economic growth and transformation, he noted India’s success in the field of start-ups, in creation of next generation infrastructure, and its commitment to forge ahead on the green agenda. He mentioned that the start-up bridge set up between India and Austria would yield substantial results. In this regard, he suggested that the two countries should come together and organize a joint hackathon. He further spoke about the success of Digital Public Infrastructure in the country and measures taken to improve connectivity and logistics.
Given India’s strengths, Prime Minister urged Austrian majors to leverage Indian economic landscape for high-quality and cost effective manufacturing under MAKE IN INDIA programme both for domestic and international market, and as a global supply chain destination. In this context, he spoke about India’s Production Linked Incentive scheme to attract global manufacturing companies in the fields of semiconductors, medical devices, solar PV cells, among others. He noted that India’s economic strengths and skills and Austrian technology were natural partners for business, growth and sustainability.
He invited Austrian businesses to utilize the investment opportunities in India and be a part of India’s stellar growth story.
********