ਕੱਟੜਪੰਥੀ ਜਲੀਲੀ ਨੂੰ 30 ਲੱਖ ਵੋਟਾਂ ਨਾਲ ਹਰਾ ਕੇ ਹਿਜਾਬ ਵਿਰੋਧੀ ਮਸੂਦ ਪੇਜ਼ੇਸਕੀਅਨ ਈਰਾਨ ਦੇ ਨਵੇਂ ਰਾਸ਼ਟਰਪਤੀ ਬਣੇ

6 ਜੁਲਾਈ 2024

ਈਰਾਨ ਦੇ ਉਦਾਰਵਾਦੀ ਨੇਤਾ ਮਸੂਦ ਪੇਜ਼ੇਸਕੀਅਨ ਨੇ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਉਨ੍ਹਾਂ ਨੇ ਕੱਟੜਪੰਥੀ ਨੇਤਾ ਸਈਦ ਜਲੀਲੀ ਨੂੰ 30 ਲੱਖ ਵੋਟਾਂ ਨਾਲ ਹਰਾਇਆ ਹੈ।ਪੇਜ਼ੇਸਕੀਅਨਨੂੰ 1.64 ਕਰੋੜ ਵੋਟਾਂ ਮਿਲੀਆਂ। ਜਲੀਲੀ ਨੂੰ 1.36 ਕਰੋੜ ਵੋਟਾਂ ਮਿਲੀਆਂ।

ਦੱਸ ਦੇਈਏ ਕਿ ਈਰਾਨ ‘ਚ ਇਸ ਸਾਲ ਫਰਵਰੀ ‘ਚ ਚੋਣਾਂ ਹੋਈਆਂ ਸਨ, ਜਿਸ ‘ਚ ਇਬਰਾਹਿਮ ਰਾਇਸੀ ਫਿਰ ਤੋਂ ਦੇਸ਼ ਦੇ ਰਾਸ਼ਟਰਪਤੀ ਬਣੇ ਸਨ। ਇਬਰਾਹਿਮ ਰਾਇਸੀ ਦੀ ਹੈਲੀਕਾਪਟਰ ਹਾਦਸੇ ‘ਚ ਮੌਤ ਹੋਣ ਕਾਰਨ ਇਹ ਚੋਣ ਕਰਵਾਈ ਜਾ ਰਹੀ ਹੈ। ਰਾਏਸੀ ਦੀ ਇਸ ਸਾਲ 19 ਮਈ ਨੂੰ ਹੈਲੀਕਾਪਟਰ ਹਾਦਸੇ ‘ਚ ਮੌਤ ਹੋ ਗਈ ਸੀ।