ਸ਼ਤਰੰਜ ਗ੍ਰੈਂਡਮਾਸਟਰ ਦੀ ਮੈਚ ਦੌਰਾਨ ਦੌਰਾ ਪੈਣ ਨਾਲ ਹੋਈ ਮੌਤ, ਬੇਟਾ ਵੀ ਨਾਲ ਦੇ ਮੇਜ਼ ‘ਤੇ ਖੇਡ ਰਿਹਾ ਸੀ
6 ਜੁਲਾਈ 2024
ਬੰਗਲਾਦੇਸ਼ ਦੇ ਸ਼ਤਰੰਜ ਗ੍ਰੈਂਡਮਾਸਟਰ ਜ਼ਿਆਉਰ ਰਹਿਮਾਨ ਦੀ ਮੈਚ ਖੇਡਦੇ ਸਮੇਂ ਮੌਤ ਹੋ ਗਈ। ਨੈਸ਼ਨਲ ਚੈਂਪੀਅਨਸ਼ਿਪ ਦੇ ਮੈਚ ਦੌਰਾਨ ਰਹਿਮਾਨ ਦੀ ਮੌਤ ਨਾਲ ਸ਼ਤਰੰਜ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਪੁੱਤਰ ਵੀ ਹਿੱਸਾ ਲੈ ਰਿਹਾ ਸੀ।
ਬੰਗਲਾਦੇਸ਼ ਦੇ ਚੋਟੀ ਦੇ ਦਰਜਾ ਪ੍ਰਾਪਤ ਸ਼ਤਰੰਜ ਗ੍ਰੈਂਡਮਾਸਟਰ ਜ਼ਿਆਉਰ ਰਹਿਮਾਨ ਦੀ 50 ਸਾਲ ਦੀ ਉਮਰ ਵਿੱਚ ਰਾਸ਼ਟਰੀ ਚੈਂਪੀਅਨਸ਼ਿਪ ਮੈਚ ਦੌਰਾਨ ਦੌਰਾ ਪੈਣ ਨਾਲ ਮੌਤ ਹੋ ਗਈ। ਬੰਗਲਾਦੇਸ਼ ਸ਼ਤਰੰਜ ਫੈਡਰੇਸ਼ਨ ਦੇ ਜਨਰਲ ਸਕੱਤਰ ਸ਼ਹਾਬ ਉੱਦੀਨ ਸ਼ਮੀਮ ਦੇ ਅਨੁਸਾਰ, ਚੈਂਪੀਅਨਸ਼ਿਪ ਖੇਡ ਦੇ 12ਵੇਂ ਰਾਊਂਡ ਦੌਰਾਨ ਸਾਥੀ ਗ੍ਰੈਂਡਮਾਸਟਰ ਏਨਾਮੁਲ ਹੁਸੈਨ ਦੇ ਖਿਲਾਫ ਖੇਡਦੇ ਹੋਏ ਜ਼ਿਆਊਰ ਅਚਾਨਕ ਬੇਹੋਸ਼ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਢਾਕਾ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਹਾਲ ਰੂਮ ਵਿੱਚ ਮੌਜੂਦ ਖਿਡਾਰੀ ਅਤੇ ਅਧਿਕਾਰੀ ਉਸ ਦੇ ਬੇਹੋਸ਼ ਹੋਣ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਉੱਥੇ ਪਹੁੰਚ ਕੇ ਡਾਕਟਰਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਮਰ ਚੁੱਕਾ ਸੀ। ਉਸੇ ਸਮੇਂ ਉਸ ਨਾਲ ਮੈਚ ਖੇਡ ਰਹੇ ਗ੍ਰੈਂਡਮਾਸਟਰ ਇਨਾਮੁਲ ਹੁਸੈਨ ਨੇ ਦੱਸਿਆ ਕਿ”ਜਦੋਂ ਉਹ ਖੇਡ ਰਿਹਾ ਸੀ, ਤਾਂ ਉਸਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਇਆ ਕਿ ਉਹ ਬਿਮਾਰ ਹੈ। ਇਸ ਲਈ, ਜਦੋਂ ਉਹ ਹੇਠਾਂ ਝੁਕ ਰਿਹਾ ਸੀ ਤਾਂ ਮੈਂ ਸੋਚਿਆ ਕਿ ਉਹ ਪਾਣੀ ਦੀ ਬੋਤਲ ਚੁੱਕਣ ਲਈ ਹੇਠਾਂ ਝੁਕ ਰਿਹਾ ਹੈ, ਪਰ ਫਿਰ ਉਹ ਹੇਠਾਂ ਡਿੱਗ ਗਿਆ ਅਤੇ ਅਸੀਂ ਉਸਨੂੰ ਲੈ ਗਏ।” ਉਸ ਦਾ ਪੁੱਤਰ ਅਗਲੀ ਮੇਜ਼ ‘ਤੇ ਖੇਡ ਰਿਹਾ ਸੀ। ਦੱਸ ਦੇਈਏ ਕਿ ਜ਼ਿਆਉਰ ਰਹਿਮਾਨ ਬੰਗਲਾਦੇਸ਼ ਦੇ ਪੰਜ ਸ਼ਤਰੰਜ ਗ੍ਰੈਂਡਮਾਸਟਰਾਂ ਵਿੱਚ ਸਭ ਤੋਂ ਉੱਚੇ ਰੈਂਕ ਵਾਲੇ ਸਨ। ਉਸਨੇ ਕਈ ਵਾਰ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ ਸੀ