ਕਲਯੁੱਗੀ ਪੁੱਤ ਨੇ ਜ਼ਮੀਨੀ ਵਿਵਾਦ ਕਾਰਨ ਪਿਤਾ ਦਾ ਕੀਤਾ ਕਤਲ।

23 ਅਪ੍ਰੈਲ 2024

ਰੋਹਤਕ ਦੇ ਚਮਰੀਆ ਪਿੰਡ ‘ਚ ਇਕ ਬੇਟੇ ਨੇ ਆਪਣੇ ਪਿਤਾ ਨੂੰ ਡੰਡੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਜ਼ਮੀਨੀ ਝਗੜੇ ਕਾਰਨ ਪੁੱਤਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। 78 ਸਾਲਾ ਚਤਰ ਸਿੰਘ ਬੁੱਧਵਾਰ ਸਵੇਰੇ 9.50 ਵਜੇ ਦੇ ਕਰੀਬ ਆਪਣੇ ਘਰ ਸੀ। ਉਸ ਦਾ ਆਪਣੇ ਛੋਟੇ ਪੁੱਤਰ ਸਤਿਆਵਾਨ ਨਾਲ ਝਗੜਾ ਹੋ ਗਿਆ।ਜ਼ਮੀਨੀ ਵਿਵਾਦ ਨੂੰ ਲੈ ਕੇ ਪਿਤਾ ਨਾਲ ਬਹਿਸ ਦੌਰਾਨ ਸਤਿਆਵਾਨ ਨੇ ਗੁੱਸੇ ‘ਚ ਆ ਕੇ ਆਪਣੇ ਪਿਤਾ ‘ਤੇ ਸੋਟੀ ਨਾਲ ਹਮਲਾ ਕਰ ਦਿੱਤਾ। ਉਸ ਨੇ ਡੰਡੇ ਨਾਲ ਕੁੱਟ ਕੇ ਪਿਤਾ ਦਾ ਸਿਰ ਤੋੜ ਦਿੱਤਾ। ਆਸ-ਪਾਸ ਦੇ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।ਸੂਚਨਾ ਮਿਲਣ ਤੋਂ ਬਾਅਦ ਟੀਮ ਮੌਕੇ ‘ਤੇ ਪਹੁੰਚੀ। ਇੱਥੇ ਚਤਰ ਸਿੰਘ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਉਸ ਦੇ ਸਿਰ ‘ਤੇ ਡੰਡੇ ਨਾਲ ਕਈ ਵਾਰ ਕੀਤੇ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ