ਲੁਧਿਆਣਾ ਰੇਲਵੇ ਸਟੇਸ਼ਨ ਦਾ ਪਲੇਟਫਾਰਮ ਨੰਬਰ 1 ਦੋ ਮਹੀਨੇ ਲਈ ਬੰਦ ਰਹੇਗਾ।
ਲੁਧਿਆਣਾ,6 ਅਪ੍ਰੈਲ 2024
ਲੁਧਿਆਣਾ ਰੇਲਵੇ ਸਟੇਸ਼ਨ ਦਾ ਪਲੇਟਫਾਰਮ ਜੋ ਕਿ ਜਿਆਦਾਤਰ ਵੀਆਈਪੀ ਟ੍ਰੇਨ, ਬੰਦੇ ਭਾਰਤ ,ਸ਼ਤਾਬਦੀ ਐਕਸਪ੍ਰੈਸ, ਰਾਜਧਾਨੀ ਐਕਸਪ੍ਰੈਸ ਟਰੇਨਾਂ ਲਈ ਇਸਤੇਮਾਲ ਹੁੰਦਾ ਸੀ ਉਸ ਨੂੰ ਅੱਜ ਤੋਂ ਬੰਦ ਕਰ ਦਿੱਤਾ ਗਿਆ ਹੈ। ਇਸ ਪਲੇਟਫਾਰਮ ਤੇ ਹੁਣ ਟ੍ਰੇਨ ਦੀ ਆਵਾਜਾਈ ਬੰਦ ਰਹੇਗੀ ਲੁਧਿਆਣਾ ਸਟੇਸ਼ਨ ਦਾ ਪਲੇਟਫਾਰਮ ਨੰ :1ਅਪਗਰੇਟੇਸ਼ਨ ਦੇ ਕੰਮ ਕਰਨ ਦੋ ਮਹੀਨੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ। ਹੁਣ ਸਿਰਫ 2,3,4,5,6 ਨੰਬਰ ਪਲੇਟਫਾਰਮ ਉੱਪਰ ਹੀ ਟ੍ਰੇਨਾਂ ਦੀ ਆਵਾਜਾਈ ਰਹੇਗੀ। ਇਹ ਪਲੇਟਫਾਰਮ ਸਿਰਫ ਟਰੇਨਾਂ ਲਈ ਹੀ ਬੰਦ ਹੈ ਜਦਕਿ ਯਾਤਰੀ ਪੁੱਲ ਰਾਹੀ ਇਕ ਤੋਂ ਦੂਜੇ ਪਲੇਟਫਾਰਮ ਤੇ ਜਾ ਸਕਣਗੇ।