ਲੁਧਿਆਣਾ ਦੇ ਏਸੀਪੀ ਅਤੇ ਗਨਮੈਨ ਦੀ ਸੜਕ ਹਾਦਸੇ ਵਿੱਚ ਹੋਈ ਮੌਤ , ਡਰਾਈਵਰ ਬੁਰੀ ਤਰ੍ਹਾਂ ਜ਼ਖਮੀ
ਲੁਧਿਆਣਾ: 6 ਅਪ੍ਰੈਲ 2024
ਰਾਤ ਤਕਰੀਬਨ 1 ਵਜੇ ਸਮਰਾਲਾ ਦੇ ਕੋਲ ਪੈਂਦੇ ਪਿੰਡ ਦਿਆਲਪੁਰਾ ਤੇ ਕੋਲ ਬਣੇ ਫਲਾਈਓਵਰ ਤੇ ਇੱਕ ਦਰਦਨਾਕ ਹਾਦਸਾ ਹੋਇਆ ।ਜਿਸ ਵਿੱਚ ਲੁਧਿਆਣਾ ਈਸਟ ਦੇ ਏ ਸੀ ਪੀ ਅਤੇ ਉਹਨਾਂ ਦੇ ਗਨਮੈਨ ਦੀ ਮੌਤ ਹੋ ਗਈ ਅਤੇ ਡਰਾਈਵਰ ਬੁਰੀ ਤਰ੍ਹਾਂ ਜਖਮੀ ਹੋ ਗਿਆ ਜਖਮੀ ਡਰਾਈਵਰ ਨੂੰ ਜਿਸਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।ਮ੍ਰਿਤਕਾਂ ਦੀ ਪਛਾਣ ਏ ਸੀ ਪੀ ਸੰਦੀਪ ਸਿੰਘ ਅਤੇ ਮ੍ਰਿਤਕ ਗੰਨਮੈਨ ਪਰਮਜੋਤ ਸਿੰਘ ਹੋਈ। ਜਾਣਕਾਰੀ ਮੁਤਾਬਿਕ ਫੋਰਚੂਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਲੁਧਿਆਣਾ ਈਸਟ ਦੇ ਏਸੀਪੀ ਸੰਦੀਪ ਸਿੰਘ ਆਪਣੇ ਗਨਮੈਨ ਅਤੇ ਡਰਾਈਵਰ ਨਾਲ ਚੰਡੀਗੜ੍ਹ ਤੋਂ ਆ ਰਹੇ ਸੀ ਕਿ ਸਮਰਾਲਾ ਦੇ ਕੋਲ ਦਿਆਲਪੁਰਾ ਪਿੰਡ ਦੇ ਨੇੜੇ ਬਣੇ ਫਲਾਈ ਓਵਰ ਤੇ ਇੱਕ ਓਵਰਟੇਕ ਕਰ ਰਹੀ ਸਕੋਰਪੀਓ ਗੱਡੀ ਨਾਲ ਭਿਆਨਕ ਟੱਕਰ ਹੋ ਗਈ ।ਟੱਕਰ ਇਨੀ ਭਿਆਨਕ ਸੀ ਕਿ ਫਰਚੂਨਰ ਗੱਡੀ ਨੂੰ ਮੌਕੇ ਤੇ ਅੱਗ ਲੱਗ ਗਈ ਅਤੇ ਮਿੰਟਾਂ ਦੇ ਵਿੱਚ ਗੱਡੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ। ਜਿਸ ਸਮੇਂ ਗੱਡੀ ਨੂੰ ਅੱਗ ਲੱਗੀ ਮ੍ਰਿਤਕ ਏਸੀਪੀ ,ਗੰਨਮੈਨ ਡਰਾਈਵਰ ਗੱਡੀ ਦੇ ਵਿੱਚ ਹੀ ਸੀ ਅਤੇ ਘਟਨਾ ਦੇ ਕੋਲ ਨਜ਼ਦੀਕ ਖੜੇ ਲੋਕਾਂ ਨੇ ਤਿੰਨਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ । ਇਸ ਖਬਰ ਦੀ ਸੂਚਨਾ ਮਿਲਦੇ ਹੀ ਪੁਲਿਸ ਜਿਲਾ ਲੁਧਿਆਣਾ ਦੀ ਪੁਲਿਸ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਪੁੱਜ ਗਈ।