ਪੰਜਾਬ ਦੇ ਮੰਤਰੀਆਂ ਵੱਲੋਂ ਪਟਿਆਲੇ ਦੇ ਹਮਲੇ ਸਬੰਧੀ ਕੀਤੀ ਟਿੱਪਣੀ ਲਈ ਬੈਂਸ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਮੰਗ ਜੇ ਉਸ ਨੂੰ ਪੰਜਾਬ ਪੁਲਿਸ ‘ਤੇ ਭਰੋਸਾ ਨਹੀਂ ਤਾਂ ਉਹ ਆਪਣੇ ਲਈ ਪੰਜਾਬ ਪੁਲਿਸ ਦਾ ਸੁਰੱਖਿਆ ਪ੍ਰਬੰਧ ਛੱਡ ਦੇਵੇ
ਚੰਡੀਗੜ•, ਅਪ੍ਰੈਲ 13: ( ਨਿਊਜ਼ ਪੰਜਾਬ )
ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਕੱਲ• ਪਟਿਆਲਾ ਵਿੱਚ ਪੁਲਿਸ ਅਧਿਕਾਰੀਆਂ ‘ਤੇ ਹੋਏ ਨਿਹੰਗ ਹਮਲੇ ਸਬੰਧੀ ਕੀਤੀ ਟਿੱਪਣੀ ਦਾ ਸਖ਼ਤ ਵਿਰੋਧ ਕਰਦਿਆਂ, ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਇੱਕ ਸਮੂਹ ਨੇ ਸੋਮਵਾਰ ਨੂੰ ਫਿਰਕੂ ਵਿਤਕਰੇ ਭੜਕਾਉਣ ਲਈ ਉਸ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ।
ਬੈਂਸ ਨੇ ਇੱਕ ਮੀਡੀਆ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪਿਛਲੇ ਕੁਝ ਦਿਨ ਪਹਿਲਾਂ ਹੋਏ ਪਟਿਆਲਾ ਹਮਲੇ ਨੂੰ ‘ਪੁਲਿਸ ਦੀ ਸਖ਼ਤੀ ਵਿਰੁੱਧ ਜਨਤਕ ਪ੍ਰਤੀਕ੍ਰਿਆ’ ਕਰਾਰ ਦਿੱਤਾ ਸੀ। ਗੌਰਤਲਬ ਹੈ ਕਿ ਹਮਲੇ ਵਿਚ ਏਐਸਆਈ ਹਰਜੀਤ ਸਿੰਘ ਦਾ ਹੱਥ ਕੱਟ ਗਿਆ ਸੀ ਅਤੇ ਉਸ ਨੂੰ ਕੱਲ• ਤਕਰੀਬਨ 8 ਘੰਟੇ ਦੀ ਪਲਾਸਟਿਕ ਸਰਜਰੀ ਕਰਵਾਉਣੀ ਪਈ ਸੀ।
ਮੰਤਰੀਆਂ ਨੇ ਮੰਗ ਕੀਤੀ ਕਿ ਬੈਂਸ ‘ਤੇ ਤੁਰੰਤ ਮਹਾਂਮਾਰੀ ਰੋਗ ਐਕਟ, 1897 ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਐਕਟ 2005 ਦੇ ਨਾਲ-ਨਾਲ ਆਈਪੀਸੀ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ।
ਕੈਬਨਿਟ ਮੰਤਰੀਆਂ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸ. ਸੁਖਜਿੰਦਰ ਸਿੰਘ ਰੰਧਾਵਾ, ਸ. ਬਲਬੀਰ ਸਿੰਘ ਸਿੱਧੂ, ਸ੍ਰੀ ਵਿਜੇ ਇੰਦਰ ਸਿੰਗਲਾ ਅਤੇ ਸ੍ਰੀਮਤੀ ਅਰੁਨਾ ਚੌਧਰੀ ਨੇ ਬੈਂਸ ਦੀ ਭੜਕਾਊ ਅਤੇ ਘਟੀਆ ਟਿੱਪਣੀਆਂ ਲਈ ਨਿੰਦਾ ਕੀਤੀ ਅਤੇ ਕਿਹਾ ਕਿ ਜੇ ਉਸ ਨੂੰ ਪੰਜਾਬ ਪੁਲਿਸ ‘ਤੇ ਭਰੋਸਾ ਨਹੀਂ ਤਾਂ ਉਸਨੂੰ ਆਪਣੇ ਲਈ ਪੰਜਾਬ ਪੁਲਿਸ ਦਾ ਸੁਰੱਖਿਆ ਪ੍ਰਬੰਧ ਛੱਡ ਦੇਣਾ ਚਾਹੀਦਾ ਹੈ।
ਮੰਤਰੀਆਂ ਨੇ ਬੈਂਸ ਤੋਂ ਅਜਿਹੇ ਨਾਜ਼ੁਕ ਸਮੇਂ ਘਟੀਆ ਪ੍ਰਚਾਰ ਕਰਕੇ ਸਿਆਸੀਕਰਨ ਕਰਨ ਲਈ ਮੁਆਫੀ ਮੰਗਣ ਦੀ ਮੰਗ ਵੀ ਕੀਤੀ ਕਿਉਂ ਜੋ ਸਮੁੱਚੀ ਪੰਜਾਬ ਪੁਲਿਸ ਫੋਰਸ ਕੋਵਿਡ-19 ਮਹਾਮਾਰੀ ਤੋਂ ਲੋਕਾਂ ਦੀ ਜਾਨ ਬਚਾਉਣ ਲਈ ਆਪਣੀਆਂ ਜਾਨਾਂ ਦਾਅ ‘ਤੇ ਲਗਾ ਰਹੀ ਹੈ ਅਤੇ ਲੋੜਵੰਦਾਂ ਨੂੰ ਰਾਹਤ ਪ੍ਰਦਾਨ ਕਰਨ ਲਈ 24X7 ਕੰਮ ਕਰ ਰਹੀ ਹੈ।
ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ, “ਪੰਜਾਬ ਪੁਲਿਸ ਇਸ ਨਾਜ਼ੁਕ ਸਮੇਂ ਸ਼ਲਾਘਾਯੋਗ ਕੰਮ ਕਰ ਰਹੀ ਹੈ ਅਤੇ ਕੱਲ• ਜੋ ਹੋਇਆ ਉਹ ਨਿੰਦਣਯੋਗ ਹੈ। ਸਾਡੀ ਪੁਲਿਸ ਫੋਰਸ ‘ਤੇ ਘਟੀਆ ਇਲਜ਼ਾਮ ਲਗਾ ਕੇ ਬੈਂਸ ਨੇ ਇਨ•ਾਂ ਬਹਾਦਰਾਂ ਦੇ ਜ਼ਖਮਾਂ ‘ਤੇ ਲੂਣ ਛਿੜਕਿਆ ਹੈ, ਜੋ ਸਾਡੀ ਸੁਰੱਖਿਆ ਲਈ ਆਪਣੀ ਜਾਨ ਜੋਖ਼ਮ ਵਿਚ ਪਾ ਰਹੇ ਹਨ। ”
ਸ. ਰੰਧਾਵਾ ਨੇ ਕਿਹਾ ਇਹ ਸਮਾਂ ਇਕਜੁੱਟ ਹੋ ਕੇ ਦੁਸ਼ਮਣ (ਮਹਾਮਾਰੀ) ਨਾਲ ਲੜਨ ਅਤੇ ਬਹਾਦਰ ਯੋਧਿਆਂ ਦਾ ਸਮਰਥਨ ਕਰਨ ਦਾ ਹੈ ਜੋ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਜਾਨਾਂ ਬਚਾਉਣ ਲਈ ਲੜ ਰਹੇ ਹਨ।
ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਅੱਗੇ ਕਿਹਾ ਕਿ ਇਹ ਸਾਡੇ ਪੁਲਿਸ ਮੁਲਾਜ਼ਮਾਂ ਵੱਲੋਂ ਡਿਊਟੀ ਦੌਰਾਨ ਕੀਤੀਆਂ ਜਾਂਦੀਆਂ ਮਹਾਨ ਕੁਰਬਾਨੀਆਂ ਦਾ ਘੋਰ ਨਿਰਾਦਰ ਹੈ ਅਤੇ ਇਸ ਦੀ ਸਾਰਿਆਂ ਨੂੰ ਨਿੰਦਿਆ ਕਰਨੀ ਚਾਹੀਦੀ ਹੈ।
ਇਸ ਨੂੰ ਬੈਂਸ ਵੱਲੋਂ ਸੁਰਖੀਆਂ ਵਿਚ ਆਉਣ ਦੀ ਇਕ ਹੋਰ ਮਾੜੀ ਕੋਸ਼ਿਸ਼ ਕਰਾਰ ਦਿੰਦਿਆਂ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ, “ਇਸ ਤਰ•ਾਂ ਦੇ ਬਿਆਨ ਦੇ ਕੇ ਉਹ ਸਮਾਜ ਵਿਰੋਧੀ ਅਨਸਰਾਂ ਨੂੰ ਪੁਲਿਸ ‘ਤੇ ਹਮਲਾ ਕਰਨ ਲਈ ਉਤਸ਼ਾਹਤ ਕਰ ਰਿਹਾ ਹੈ।
ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇਸ ਦੁਖਦਾਈ ਘਟਨਾ ਨਾਲ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰਨ ਲਈ, ਉਹ ਵੀ ਅਜਿਹੇ ਸਮੇਂ ਜਦੋਂ ਸੂਬਾ ਅਤੇ ਦੇਸ਼ ਨੂੰ ਭਾਰੀ ਚਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬੈਂਸ ਨੂੰ ਝਾੜ ਪਾਉਂਦਿਆ ਕਿਹਾ ਕਿ ਲੋਕਾਂ ਦੀ ਸੇਵਾ ਵਿਚ ਡਿਊਟੀ ਨਿਭਾਉਣ ਵਾਲੀ ਫੋਰਸ ਵਿਰੁੱਧ ਅਜਿਹੇ ਅਪਮਾਨਜਨਕ ਬਿਆਨ ਮਾਫੀਯੋਗ ਨਹੀਂ ਹਨ।
ਮੰਤਰੀਆਂ ਨੇ ਏਐਸਆਈ ਹਰਜੀਤ ਸਿੰਘ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦਿਆਂ ਕਿਹਾ ਕਿ ਪੂਰਾ ਪੰਜਾਬ, ਪੰਜਾਬ ਪੁਲਿਸ ਫੋਰਸ ‘ਤੇ ਮਾਣ ਮਹਿਸੂਸ ਕਰਦਾ ਹੈ ਅਤੇ ਮਹਾਂਮਾਰੀ ਵਿਰੁੱਧ ਇਸ ਜੰਗ ਵਿਚ ਉਨ•ਾਂ ਦੇ ਨਾਲ ਖੜ•ਾ ਹੈ।
———