ਸਾਵਧਾਨ – ਜੇ ਤੁਹਾਡੇ ਨਾਮ ਤੇ ਹਨ 9 ਤੋਂ ਜਿਆਦਾ ਸਿਮ ਕਾਰਡ ਤਾ ਨਵੇਂ ਸਿਰੇ ਤੋਂ ਕਰਵਾਉਣੀ ਪਵੇਗੀ ਵੈਰੀਫਿਕੇਸ਼ਨ
ਨਵੀਂ ਦਿੱਲੀ, 9 ਦਸੰਬਰ ( ਕੰਵਰ ਅੰਮ੍ਰਿਤਪਾਲ ਸਿੰਘ)
ਦੂਰਸੰਚਾਰ ਵਿਭਾਗ ਨੇ ਨੌਂ ਤੋਂ ਵੱਧ ਸਿਮ ਕਾਰਡ ਰੱਖਣ ਵਾਲੇ ਗਾਹਕਾਂ ਦੇ ਸਿਮ ਦੀ ਮੁੜ ਤਸਦੀਕ ਕਰਨ ਅਤੇ ਤਸਦੀਕ ਨਾ ਹੋਣ ਦੀ ਸੂਰਤ ਵਿੱਚ ਸਿਮ ਬੰਦ ਕਰਨ ਦੇ ਹੁਕਮ ਦਿੱਤੇ ਹਨ। ਜੰਮੂ-ਕਸ਼ਮੀਰ ਅਤੇ ਅਸਾਮ ਸਮੇਤ ਉੱਤਰ-ਪੂਰਬ ਲਈ ਇਹ ਗਿਣਤੀ ਛੇ ਹੈ। ਦੂਰਸੰਚਾਰ ਵਿਭਾਗ ਦੁਆਰਾ ਜਾਰੀ ਹੁਕਮਾਂ ਅਨੁਸਾਰ ਜੇ ਗਾਹਕਾਂ ਕੋਲ ਮਨਜ਼ੂਰੀ ਤੋਂ ਵੱਧ ਸਿਮ ਕਾਰਡ ਹਨ ਤਾਂ ਉਨ੍ਹਾਂ ਨੂੰ ਆਪਣੀ ਪਸੰਦ ਦਾ ਸਿਮ ਰੱਖਣ ਅਤੇ ਬਾਕੀ ਨੂੰ ਬੰਦ ਕਰਨੇ ਪੈਣਗੇ।