ਸੋਮਵਾਰ ਤੋਂ ਬਿਜਲੀ ਦੇ ਬਿੱਲ ਦਫਤਰਾਂ ਵਿੱਚ ਨਹੀਂ ਹੋਣਗੇ ਜਮਾਂ – ਡ੍ਰਾਪਬਾਕ੍ਸ ਵਿੱਚ ਪਾ ਸਕਦੇ ਹੋ ਚੈੱਕ ਜਾਂ ਡਰਾਫਟ —— ਆਨ-ਲਾਈਨ ਸਹੂਲਤਾਂ ਦੀ ਲਿਸਟ ਪੜ੍ਹੋ
ਲੁਧਿਆਣਾ 21 ਮਾਰਚ (ਰਾਜਿੰਦਰ ਸਿੰਘ -ਨਿਊਜ਼ ਪੰਜਾਬ )ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਦਫਤਰਾਂ ਦੇ ਕਾਉਂਟਰਾਂ ਤੇ ਬਿਜਲੀ ਦੇ ਬਿੱਲ ਸੋਮਵਾਰ ਤੋਂ ਨਕਦ ਰਕਮ ਨਾਲ ਜਮ੍ਹਾ ਨਹੀਂ ਹੋ ਸਕਣਗੇ | ਚੈੱਕ ਅਤੇ ਡਰਾਫਟ ਵੀ ਦਫਤਰਾਂ ਵਿਚਲੇ ਕਾਉਂਟਰਾਂ ਤੇ ਨਹੀਂ ਲਏ ਜਾਣਗੇ ਸਗੋਂ ਖਪਤਕਾਰ ਆਪਣੇ ਬਿਜਲੀ ਬਿੱਲ ਦੇ ਚੈੱਕ ਅਤੇ ਡਰਾਫਟ ਡਰਾਪਬਾਕਸ ਵਿਚ ਪਾ ਸਕਣਗੇ ਜਿਨ੍ਹਾਂ ਨੂੰ ਕੈਸ਼ੀਅਰ ਉਨ੍ਹਾਂ ਦੇ ਖਾਤੇ ਵਿੱਚ ਪਾ ਦੇਣਗੇ | ਆਨ-ਲਾਈਨ ਬਿਲ ਜਮਾ ਕਰਵਾਉਣ ਦੀਆ ਸਹੂਲਤਾਂ ਪਹਿਲਾ ਵਾਂਗ ਹੀ ਜਾਰੀ ਰਹਿਣਗੀਆਂ | ਕੋਵਿਡ -19 ਸੰਬੰਧੀ ਸਿਹਤ ਸਲਾਹਕਾਰਾਂ ਦੇ ਮੱਦੇਨਜ਼ਰ ਨਿਗਮ ਵਲੋਂ ਇਹ ਕਦਮ ਚੁੱਕਿਆ ਗਿਆ ਹੈ , ਅਧਿਕਾਰੀਆਂ ਨੇ ਖਪਤਕਾਰਾਂ ਨੂੰ ਕਿਹਾ ਕਿ ਉਹ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ ਦਫਤਰਾਂ ਦੀ ਆਵਾਜਾਈ ਤੋਂ ਬੱਚਣ ਅਤੇ ਡਿਜੀਟਲ ਵਿਕਲਪਾਂ ਦੀ ਵਰਤੋਂ ਕਰਨ | ਨਿਗਮ ਵਲੋਂ ਡਿਜੀਟਲ ਵਿਕਲਪਾਂ ਦੀ ਲਿਸਟ ਵੀ ਜਾਰੀ ਕੀਤੀ ਗਈ ਹੈ ਜਿਸ ਦੀ ਖਪਤਕਾਰ ਲੋੜ ਅਨੁਸਾਰ ਵਰਤੋਂ ਕਰ ਸਕਦੇ ਹਨ |
1) ਵੈਬਸਾਈਟ: https://www.pspcl.in
2) ਮੋਬਾਈਲ ਐਪ: ਐਂਡਰਾਇਡ ਅਤੇ ਆਈਫੋਨ ਲਈ ਉਪਲਬਧ ਆਪਣੀ ਸ਼ਿਕਾਇਤ ਦਰਜ ਕਰਾਉਣ ਲਈ
3) ਆਨ-ਲਾਈਨ ਭੁਗਤਾਨ ਦਾ ਵਿਕਲਪ: https://billpayment.pspcl.in
4) ਵਟਸਐਪ: 9646106835
5) ਈਮੇਲ: 1912@pspcl.in
6) ਸਾਨੂੰ 1912 | + 91-161-5055510 ‘ਤੇ ਕਾਲ ਕਰੋ
7) ਸੋਸ਼ਲ ਮੀਡੀਆ: https://facebook.com/PSPCLPb
1) Website: https://www.pspcl.in
2) Mobile App: To register your grievance Available for Android and iPhone
3) Online Payment Option : https://billpayment.pspcl.in
4) WhatsApp: 9646106835
5) Email: 1912@pspcl.in
6) Call us at 1912 |+91-161-5055510 outside India
7) Social media: https://facebook.com/PSPCLPb