ਮੱਧ ਪ੍ਰਦੇਸ਼ ਦੇ ਬਾਗੀ ਵਿਧਾਇਕ ਭਾਜਪਾ ਵਿੱਚ ਹੋਏ ਸ਼ਾਮਲ
ਨਵੀ ਦਿੱਲੀ ,21 ਮਾਰਚ (ਨਿਊਜ਼ ਪੰਜਾਬ ) ਕਾਂਗਰਸ ਤੋਂ ਬਾਗੀ ਹੋਏ ਮੱਧ ਪ੍ਰਦੇਸ਼ ਦੇ ਆਪਣੀਆਂ ਮੇਬਰੀਆਂ ਤੋਂ ਅਸਤੀਫੇ ਦੇਣ ਵਾਲੇ 21 ਵਿਧਾਇਕ ਅੱਜ ਸ਼ਾਮੀ ਭਾਜਪਾ ਵਿੱਚ ਸ਼ਾਮਲ ਹੋ ਗਏ ਜਦੋ ਕਿ ਇਕ ਵਿਧਾਇਕ ਪਹਿਲਾਂ ਹੀ ਸ਼ਾਮਲ ਹੋਣ ਦਾ ਐਲਾਨ ਕਰ ਚੁੱਕਿਆ ਹੈ | ਉਕਤ ਸਾਬਕਾ ਵਿਧਾਇਕ ਅੱਜ ਬੰਗਲੁਰੂ ਤੋਂ ਦਿੱਲੀ ਪੁਹੰਚੇ ਅਤੇ ਆਪਣੇ ਆਗੂ ਸਿੰਧੀਆ ਦੀ ਅਗਵਾਹੀ ਹੇਠ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਦੇ ਘਰ ਪੁਜੇ ਜਿਥੇ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਉਪਰੰਤ ਮੈਂਬਰ ਸ਼ਿਪ ਦਿਤੀ ਗਈ |