39 ਜਾਅਲੀ ਮੋਹਰਾਂ, 52 ਡਰਾਇਵਿੰਗ ਲਾਇੰਸਸ ਸਮੇਤ 3 ਦੋਸ਼ੀ ਕਾਬੂ

ਪੱਟੀ , 5 ਨਵੰਬਰ (ਨਿਊਜ਼ ਪੰਜਾਬ)- ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਐਸ.ਐਸ.ਪੀ ਧਰੂਮਨ ਐਂਚ ਨਿੰਬਾਲੇ ਦੀਆਂ ਹਦਾਇਤਾ ਅਤੇ ਅਮਨਦੀਪ ਸਿੰਘ ਬਰਾੜ ਐਸ ਪੀ ਨਾਰਕੋਟਿੰਗ ਸੈਲ਼ ਦੇ ਨਿਰਦੇਸ਼ਾ ‘ਤੇ ਸੀ ਆਈ ਸਟਾਫ 2 ਪੱਟੀ ਦੀ ਪੁਲਿਸ ਪਾਰਟੀ ਨੇ ਜਾਅਲੀ ਮੋਹਰਾ, ਜਾਅਲੀ ਡਰਾਇਵਿੰਗ ਲਾਇੰਸਸਾਂ ਅਤੇ ਆਰਸੀ ਤਿਆਰ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਦੋਸ਼ੀਆਂ ਦੀ ਸ਼ਨਾਖਤ ਅਰਵਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਵਾਰਡ ਨੰਬਰ 2 ਪੱਟੀ, ਸਰਵਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਵਾਰਡ ਨੰਬਰ 2 ਪੱਟੀ ਅਤੇ ਜਗਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਵਾਰਡ ਨੰਬਰ 13 ਪੱਟੀ ਵਜੋਂ ਹੋਈ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਸੀ.ਆਈ.ਏ ਸਟਾਫ ਦੇ ਇੰਚਾਂਰਜ ਐਸ.ਆਈ ਸੁਖਰਾਜ ਸਿੰਘ ਨੇ ਦੱਸਿਆਂ ਕਿ ਦੁਕਾਨ ਤੇ ਛਾਪੇਮਾਰੀ ਕੀਤੀ ਗਈ ਤਾਂ 39 ਮੋਹਰਾਂ ਬਰਾਮਦ ਕੀਤੀਆ ਗਈਆਂ , ਜਿਨ੍ਹਾਂ ‘ਚ 16 ਮੋਹਰਾਂ ਵੱਖ-ਵੱਖ ਡੀ.ਟੀ.ਓ ਦੀਆਂ ਵੀ ਸਨ।