ਪਰਾਲੀ ਨੂੰ ਲਾਈ ਅੱਗ ਕਾਰਨ ਇਕ ਵਿਅਕਤੀ ਝੁਲਸਿਆ , ਸਕੂਟਰੀ ਸੜ ਕੇ ਸੁਆਹ

ਠੱਠੀ ਭਾਈ, 5 ਨਵੰਬਰ (ਡਾ: ਸਵਰਨਜੀਤ ਸਿੰਘ)-ਮੋਗਾ ਜ਼ਿਲ੍ਹੇ ਦੇ ਪੁਲਿਸ ਥਾਣਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਲਧਾਈਕੇ ਵਿਖੇ ਇਕ ਕਿਸਾਨ ਵਲੋਂ ਝੋਨੇ ਦੀ ਪਰਾਲੀ ਨੂੰ ਲਾਈ ਅੱਗ ਦੀ ਲਪੇਟ ਵਿਚ ਆਉਣ ਕਾਰਨ ਲੰਘ ਰਹੇ ਰਾਹਗੀਰ ਪਰਮਜੀਤ ਸਿੰਘ ਅੱਗ ਦੀ ਲਪੇਟ ਵਿਚ ਆ ਜਾਣ ਕਾਰਨ ਲੱਤਾਂ ਅਤੇ ਬਾਹਵਾਂ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨੂੰ ਤੁਰੰਤ ਬਾਘਾਪੁਰਾਣਾ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਅੱਗ ਦੀ ਲਪੇਟ ਵਿਚ ਆਉਣ ਕਾਰਨ ਉਸ ਦੀ ਨਵੀਂ ਐਕਟਿਵਾ ਵੀ ਸੜ ਕੇ ਸੁਆਹ ਹੋ ਗਈ ।