ਕੋਰੋਨਾ ਦਾ ਅਸਰ- ਲੁਧਿਆਣਾ ਚ ਇਸ ਵਾਰ 90  ਫੁੱਟ ਦੀ ਜਗਾ 30 ਫੁੱਟ ਦਾ ਹੀ ਫੁਕੇਗਾ ਰਾਵਣ

ਲੁਧਿਆਣਾ, 23 ਅਕਤੂਬਰ (ਨਿਊਜ਼ ਪੰਜਾਬ)- ਕੋਰੋਨਾ ਕਾਰਨ ਜਿਥੇ ਹਰ ਕਾਰੋਬਾਰ ਪ੍ਰਬਾਵਿਤ ਹੋਇਆ ਹੈ, ਉਥੈ ਦੁਸਹਿਰੇ ਮੌਕੇ ਲੱਗਣ ਵਾਲੇ ਮੇਲਿਆਂ ਉਪਰ ਵੀ ਇਸਦਾ ਅਸਰ ਸਾਫ਼ ਦਿਖਾਈ ਦੇ ਰਿਹਾ ਹੈ/ ਹਰ ਸਾਲ ਦੁਸਹਿਰੇ ਮੌਕੇ ਦਰੇਸੀ ਗਰਾਊਂਡ ਲੁਧਿਆਣਾ ਵਿਖੇ 90  ਫੁੱਟ ਦੇ ਰਾਵਣ ਦਾ ਪੁਤਲਾ ਫੂਕਿਆ ਜਾਂਦਾ ਸੀ, ਪਰ ਇਸ ਵਾਰ ਕੋਰੋਨਾ ਕਾਰਨ ਸਿਰਫ 30-35 ਫੁੱਟ ਦਾ ਹੀ ਰਾਵਣ ਦਾ ਪੁਤਲਾ ਫੂਕਿਆ ਜਾਵੇਗਾ/ ਪੁਤਲਾ ਬਣਾਉਣ ਵਾਲੇ ਕਾਰੀਗਰ ਨੇ ਦੱਸਿਆ ਕੇ ਕੋਰੋਨਾ ਕਾਰਨ ਊਨਾ ਦਾ ਕੰਮ ਸਿਰਫ 15%  ਹੀ ਰਹਿ ਗਿਆ ਹੈ/