ਡਿਊਟੀ ਦੌਰਾਨ ਥਾਣੇ ‘ਚ ਮ੍ਰਿਤਕ ਮਿਲਿਆ ਚੰਡੀਗੜ੍ਹ ਪੁਲਿਸ ਦਾ ਏ.ਐੱਸ.ਆਈ
ਚੰਡੀਗੜ੍ਹ, 23 ਅਕਤੂਬਰ (ਗੁਰਦੀਪ ਸਿੰਘ ਦੀਪ) : ਚੰਡੀਗੜ੍ਹ ਪੁਲਿਸ ਦਾ ਏ.ਐੱਸ.ਆਈ ਥਾਣੇ ‘ਚ ਸ਼ੱਕੀ ਹਾਲਤਾਂ ਵਿੱਚ ਮ੍ਰਿਤਕ ਪਾਇਆ ਗਿਆ। ਥਾਣੇਦਾਰ ਦੇ ਸਰੀਰ ਤੇ ਜ਼ਖ਼ਮ ਦਾ ਕੋਈ ਨਿਸ਼ਾਨ ਨਹੀਂ ਹੈ | ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈਕੇ ਹਸਪਤਾਲ ਪਹੁੰਚਾ ਦਿੱਤਾ ਹੈ | ਹਸਪਤਾਲ ‘ਚ ਮ੍ਰਿਤਕ ਏ.ਐੱਸ.ਆਈ ਦਾ ਕੋਰੋਨਾ ਟੈਸਟ ਵਾਸਤੇ ਸੈਂਪਲ ਵੀ ਲਿਆ ਜਾਵੇਗਾ | ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀਸੀਆਰ ਨੂੰ ਸ਼ੁੱਕਰਵਾਰ ਸਵੇਰੇ ਕਰੀਬ 8 : 30 ਵਜੇ ਸੂਚਨਾ ਮਿਲੀ ਕਿ ਪੁਲਿਸ ਸਟੇਸ਼ਨ ਸਾਰੰਗਪੁਰ ‘ਚ ਸੈਕਟਰ – 26 ਪੁਲਿਸ ਲਾਈਨ ਦਾ ਵਸਨੀਕ ਸੁਖਬੀਰ ਸਿੰਘ ਆਪਣੇ ਬੈਡ ਤੇ ਮ੍ਰਿਤਕ ਪਾਇਆ ਗਿਆ ਹੈ | ਇਸ ਤੋਂ ਬਾਅਦ ਪੀਸੀਆਰ ਉਨ੍ਹਾਂ ਨੂੰ ਜੀਐਮਐਸਐਚ -16 ਲੈ ਗਈ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ | ਥਾਣੇਦਾਰ ਕੋਲੋਂ 570 ਰੁਪਏ ਦੀ ਨਕਦੀ ਬਰਾਮਦ ਹੋਈ ਹੈ ਜੋ ਉਸਦੀ ਧੀ ਖੁਸ਼ਬੂ ਨੂੰ ਸੌਂਪ ਦਿੱਤੀ ਗਈ ਹੈ।