ਡਰੱਗ ਮਾਮਲਾ : ਵਿਵੇਕ ਓਬਰਾਏ ਦੇ ਘਰ ਦੀ ਹੋਈ ਤਲਾਸ਼ੀ

ਮੁੰਬਈ, 15 ਅਕਤੂਬਰ (ਨਿਊਜ਼ ਪੰਜਾਬ) : ਬਾਲੀਵੁੱਡ ਡਰੱਗ ਮਾਮਲੇ ਵਿੱਚ ਅਦਾਕਾਰ ਵਿਵੇਕ ਓਬਰਾਏ ਦੇ ਘਰ ਦੀ ਤਲਾਸ਼ੀ ਲਈ ਗਈ। ਅਧਿਕਾਰੀ ਕਥਿਤ ਤੌਰ ‘ਤੇ ਰਿਸ਼ਤੇਦਾਰ ਆਦਿਤਿਆ ਦੀ ਭਾਲ ਕਰ ਰਹੇ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਬੈਂਗਲੁਰੂ ਸੈਂਟਰਲ ਕ੍ਰਾਈਮ ਬ੍ਰਾਂਚ (CCB) ਪੁਲਿਸ ਨੇ ਬਾਲੀਵੁੱਡ ਅਭਿਨੇਤਾ ਵਿਵੇਕ ਓਬਰਾਏ ਦੇ ਮੁੰਬਈ ‘ਚ ਉਸਦੇ ਰਿਸ਼ਤੇਦਾਰ ਆਦਿਤਿਆ ਅਲਵਾ ਦੀ ਤਲਾਸ਼ੀ ‘ਚ ਛਾਪਾ ਮਾਰਿਆ | ਅਲਵਾ ਕੰਨੜ ਫਿਲਮ ਨਿਰਮਾਤਾ ਇੰਦਰਜੀਤ ਲੰਕੇਸ਼ ਦੁਆਰਾ ਖੁਲਾਸਾ ਕੀਤੇ ਗਏ ਕਥਿਤ ਡਰੱਗ ਰੈਕੇਟ ਦਾ ਪ੍ਰਮੁੱਖ ਮੁਲਜ਼ਮਾਂ ‘ਚੋਂ ਇੱਕ ਹੈ | ਸੂਤਰਾਂ ਅਨੁਸਾਰ ਸੀਸੀਬੀ ਦੇ ਅਧਿਕਾਰੀਆਂ ਨੇ ਮੁੰਬਈ ਸਥਿਤ ਵਿਵੇਕ ਓਬਰਾਏ ਦੇ ਘਰ ਦੀ ਤਲਾਸ਼ੀ ਲਈ ਅਦਾਲਤ ਤੋਂ ਵਾਰੰਟ ਹਾਸਲ ਕੀਤਾ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਅਲਵਾ ਆਪਣੀ ਭੈਣ ਪ੍ਰਿਯੰਕਾ ਦੇ ਘਰ ‘ਚ ਛੁਪੇ ਹੋਏ ਹੈ ਜਾਂ ਨਹੀਂ | ਅਲਵਾ ਤੱਦ ਤੋਂ ਫਰਾਰ ਹੈ, ਜਦੋਂ ਦੀ ਪੁਲਿਸ ਨੇ ਸੈਂਡਲਵੁੱਡ ਸਟਾਰ ਰਾਗਿਨੀ ਦ੍ਰਿਵੇਦੀ ਦੇ ਘਰ ‘ਚ ਛਾਪਾ ਮਾਰਿਆ ਸੀ |

ਕੌਣ ਹੈ ਆਦਿਤਿਆ ਅਲਵਾ?
ਇਸ ਮਾਮਲੇ ‘ਚ ਅਲਵਾ ਦੇ ਖ਼ਿਲਾਫ਼ ਸਤੰਬਰ ਮਹੀਨੇ ‘ਚ ਲੁੱਕ ਆਊਟ ਨੋਟਿਸ ਵੀ ਜਾਰੀ ਹੋ ਚੁੱਕਿਆ ਹੈ | ਸੀਸੀਬੀ ਦੇ ਅਨੁਸਾਰ, ਆਦਿਤਿਆ ਇਸ ਮਾਮਲੇ ‘ਚ ਪੰਜਵਾਂ ਮੁਲਜ਼ਮ ਹੈ | ਉਹ ਇੱਕ ਬਹੁਤ ਪ੍ਰਭਾਵਸ਼ਾਲੀ ਪਰਿਵਾਰਕ ਪਿਛੋਕੜ ਤੋਂ ਹੈ | ਉਸਦੇ ਮਰਹੂਮ ਪਿਤਾ ਜੀਵਨਰਾਜ ਅਲਵਾ ਨੂੰ ਆਪਣੇ ਸਮੇਂ ਦੇ ਸਭ ਤੋਂ ਸ਼ਕਤੀਸ਼ਾਲੀ ਮੰਤਰੀ ਅਤੇ ਨੇਤਾਵਾਂ ‘ਚ ਇੱਕ ਮਾਣਿਆ ਜਾਂਦਾ ਸੀ | ਉਹ ਮਰਹੂਮ ਮੁੱਖ ਮੰਤਰੀ ਰਾਮਕ੍ਰਿਸ਼ਨ ਹੇਗੜੇ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ। ਆਦਿੱਤਿਆ ਦੀ ਮਾਂ ਨੰਦਿਨੀ ਅਲਵਾ ਵੀ ਇੱਕ ਉੱਘੀ ਔਰਤ ਹੈ | ਉਹ ਇੱਕ ਮਸ਼ਹੂਰ ਡਾਂਸਰ ਅਤੇ ਈਵੈਂਟ ਆਯੋਜਕ ਹੈ |ਉਹ ਬੈਂਗਲੁਰੂ ਹੱਬਾ (ਬੰਗਲੁਰੂ ਫੇਸਟ) ਦੀ ਸੰਸਥਾਪਕ ਮੈਂਬਰਾਂ ਵਿਚੋਂ ਇਕ ਸੀ, ਜਿਸ ਦਾ ਗਠਨ 1999-2004 ਦੇ ਵਿਚਕਾਰ ਤਤਕਾਲੀ ਮੁੱਖ ਮੰਤਰੀ ਐਸ.ਐਮ. ਕ੍ਰਿਸ਼ਨਾ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤਾ ਗਿਆ ਸੀ |