ਕਿਸਾਨ ਲਾਭ ਸਿੰਘ ਨੂੰ ਐਲਾਨਿਆ ਗਿਆ ਰੇਲ ਰੋਕੋ ਅੰਦੋਲਨ ਦਾ ਸ਼ਹੀਦ

ਸੰਗਰੂਰ, 15 ਅਕਤੂਬਰ (ਨਿਊਜ਼ ਪੰਜਾਬ)- ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੇ 15ਵੇਂ ਦਿਨ ਕਿਸਾਨ ਅੱਜ ਲਾਭ ਸਿੰਘ ਪੁੱਤਰ ਚੇਤ ਸਿੰਘ ਵਾਸੀ ਭੁੱਲਰਹੇੜੀ ਦੀ ਰੇਲਵੇ ਸਟੇਸ਼ਨ ‘ਤੇ ਅਚਾਨਕ  ਮੌਤ ਹੋ ਗਈ। ਲਾਭ ਸਿੰਘ ਤਿੰਨ ਏਕੜ ਜ਼ਮੀਨ ਦਾ ਮਾਲਕ ਛੋਟਾ ਕਿਸਾਨ ਸੀ। ਉਹ ਜਿੱਥੇ ਕਰਜ਼ੇ ਤੋਂ ਪ੍ਰੇਸ਼ਾਨ ਸੀ, ਉੱਥੇ ਖੇਤੀ ਕਾਨੂੰਨਾਂ ਕਾਰਨ ਵੀ ਉਹ ਚਿੰਤਤ ਸੀ। ਬੀਤੇ ਕੱਲ੍ਹ ਜਦੋਂ ਕਿਸਾਨ ਜਥੇਬੰਦੀਆਂ ਦੀ ਦਿੱਲੀ ਮੀਟਿੰਗ ਬੇਸਿੱਟਾ ਰਹਿਣ ਦੀ ਗੱਲ ਸਟੇਜ ਤੋਂ ਲਾਭ ਸਿੰਘ ਨੇ ਸੁਣੀ ਤਾਂ ਉਹ ਹੋਰ ਪ੍ਰੇਸ਼ਾਨ ਹੋ ਗਿਆ ਤੇ ਰਾਤ ਨੂੰ ਧਰਨਾ ਸਥਾਨ ‘ਤੇ ਹੀ ਰੁਕ ਗਿਆ ।ਸਵੇਰੇ ਜਦੋਂ ਦੇਖਿਆ ਤਾਂ ਲਾਭ ਸਿੰਘ ਦੀ ਮੌਤ ਹੋ ਚੁੱਕੀ ਸੀ।ਅੱਜ ਸਟੇਜ ਸ਼ੁਰੂ ਕਰਨ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਲਾਭ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਸ ਨੂੰ ਮੋਰਚੇ ਦਾ ਸ਼ਹੀਦ ਐਲਾਨ ਕੀਤਾ ।