ਵਿਧਾਇਕ ਅਜਨਾਲਾ ਨੇ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਵੰਡੇ 7 ਕਰੋੜ ਰਾਸ਼ੀ ਦੇ ਚੈੱਕ
ਅਜਨਾਲਾ, 15 ਅਕਤੂਬਰ (ਨਿਊਜ਼ ਪੰਜਾਬ)- ਬੀ. ਡੀ. ਪੀ. ਓ. ਦਫ਼ਤਰ ਅਜਨਾਲਾ ਵਿਖੇ ਅੱਜ ਕਾਂਗਰਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ, ਬਲਾਕ ਸੰਮਤੀ ਚੇਅਰਮੈਨ ਹਰਪਾਲ ਸਿੰਘ ਖਾਨੋਵਾਲ ਅਤੇ ਬੀ. ਡੀ. ਪੀ. ਓ. ਅਜਨਾਲਾ ਮਨਮੋਹਣ ਸਿੰਘ ਰੰਧਾਵਾ ਦੀ ਸਾਂਝੀ ਅਗਵਾਈ ‘ਚ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਉਚੇਚੇ ਤੌਰ ‘ਤੇ ਪਹੁੰਚੇ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਬੀ. ਏ. ਡੀ. ਪੀ. ਸਕੀਮ ਅਤੇ 15ਵੇਂ ਵਿੱਤ ਕਮਿਸ਼ਨ ਤਹਿਤ 7 ਕਰੋੜ ਰੁਪਏ ਦੀ ਰਾਸ਼ੀ ਅਤੇ ਪ੍ਰਵਾਨਗੀ ਪੱਤਰ ਵੰਡੇ ਗਏ।ਇਸ ਮੌਕੇ ਬੋਲਦਿਆਂ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਕਰੋੜਾਂ ਰੁਪਏ ਖ਼ਰਚ ਕਰਕੇ ਪਿੰਡਾਂ ਦੀਆਂ ਗਲੀਆਂ, ਨਾਲੀਆਂ ਅਤੇ ਸੀਵਰੇਜ ਬਣਾਉਣ ਤੋਂ ਇਲਾਵਾ ਲਿੰਕ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਜਿੰਨਾ ਵਿਕਾਸ ਹੁਣ ਹੋ ਰਿਹਾ ਹੈ, ਓਨਾ ਵਿਕਾਸ ਪਿਛਲੇ 10 ਸਾਲਾਂ ‘ਚ ਕਿਧਰੇ ਨਹੀਂ ਹੋਇਆ ਸੀ।