ਕਿਸਾਨਾਂ ਦੀ ਮੀਟਿੰਗ ‘ਚ ਬਾਹਰੀ ਵਿਅਕਤੀ ਹੋਇਆ ਦਾਖਲ, ਕੱਢਿਆ ਬਾਹਰ

ਚੰਡੀਗੜ੍ਹ, 15 ਅਕਤੂਬਰ (ਨਿਊਜ਼ ਪੰਜਾਬ) – ਚੰਡੀਗੜ੍ਹ ਕਿਸਾਨ ਭਵਨ ਚੱਲ ਰਹੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ‘ਚ ਬਾਹਰੀ ਵਿਅਕਤੀ ਜਾ ਵੜਿਆ, ਇਸ ਦਾ ਪਤਾ ਲੱਗਣ ‘ਤੇ ਜਥੇਬੰਦੀਆਂ ਵੱਲੋਂ ਉਸ ਵਿਅਕਤੀ ਨੂੰ ਮੀਟਿੰਗ ‘ਚੋਂ ਬਾਹਰ ਕੱਢਿਆ ਗਿਆ। ਇਕ ਕਿਸਾਨ ਆਗੂ ਨੇ ਕਿਹਾ ਕਿ ਇਸ ਵਿਅਕਤੀ ਵੱਲੋਂ ਕੱਲ੍ਹ ਦਿੱਲੀ ਮੀਟਿੰਗ ਵਿਚ ਵੀ ਬਿਨਾਂ ਕਿਸੇ ਜਥੇਬੰਦੀ ਨਾਲ ਸਬੰਧ ਰੱਖੇ ਬਗ਼ੈਰ ਸ਼ਿਰਕਤ ਕੀਤੀ ਗਈ ਅਤੇ ਮੀਡੀਆ ਨਾਲ ਵੀ ਰਾਬਤਾ ਬਣਾਇਆ ਗਿਆ। ਜਿਸ ਦਾ ਜਥੇਬੰਦੀਆਂ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ।