ਹਥਿਆਰਬੰਦ ਲੁਟੇਰਿਆਂ ਨੇ ਇੱਕ ਕਿਲੋ ਸੋਨੇ ਦੇ ਗਹਿਣੇ ਲੁਟੇ

ਲੁਧਿਆਣਾ, 4 ਮਾਰਚ ( ਰਾਜਿੰਦਰ ਸਿੰਘ – ਨਿਊਜ਼ ਪੰਜਾਬ ) – ਇਥੇ  ਗਿੱਲ ਰੋਡ ਸਥਿਤ ਗੋਬਿੰਦ ਜਿਊਲਰਜ਼ ਤੋਂ ਹਥਿਆਰਬੰਦ ਲੁਟੇਰੇ  ਅੱਜ ਦਿਨ ਦਿਹਾੜੇ  ਸੋਨੇ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ । ਜਾਣਕਾਰੀ ਅਨੁਸਾਰ ਚਾਰ ਹਥਿਆਰਬੰਦ ਲੁਟੇਰੇ ਜਿਊਲਰ ਦੀ ਦੁਕਾਨ ਅੰਦਰ ਦਾਖਲ ਹੋਏ ਜਿਨ੍ਹਾਂ ਨੇ  ਆਪਣੇ ਪਾਸ ਰੱਖੀਆਂ ਪਿਸਤੌਲਾਂ ਕੱਢ ਲਈਆਂ ਤੇ ਮਾਲਕ ਨੂੰ ਧਮਕਾਕੇ ਇਕ ਕਿਲੋ ਦੇ ਕਰੀਬ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਮਾਲਕ ਵੱਲੋਂ ਇਸ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ ਹੈ।ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪੁਹੰਚ ਗਏ ਹਨ I