ਮੁੱਖ ਖ਼ਬਰਾਂ ਪੰਜਾਬ 2-3 ਦਿਨ ਲਈ ਪੰਜਾਬ ਦੇ ਮੌਸਮ ਦਾ ਮਜ਼ਾਜ ਵਿਗੜ ਸਕਦਾ March 4, 2020March 4, 2020 News Punjab ਲੁਧਿਆਣਾ, 4 ਮਾਰਚ (ਗੁਰਪ੍ਰੀਤ ਸਿੰਘ – ਨਿਊਜ਼ ਪੰਜਾਬ ) – ਪੰਜਾਬ ‘ਚ ਆਉਂਦੇ 2 – 3 ਦਿਨ ਮੌਸਮ ਦਾ ਮਿਜ਼ਾਜ ਵਿਗੜ ਸਕਦਾ ਹੈ ,ਪੰਜਾਬ ਦੇ ਕਈ ਹਿੱਸਿਆਂ ‘ਚ ਤੇਜ਼ ਮੀਂਹ ਨਾਲ ਗੜੇਮਾਰੀ ਵੀ ਹੋ ਸਕਦੀ ਹੈ। ਇਸ ਸਬੰਧ ਵਿਚ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਸੁਚੇਤ ਕੀਤਾ ਗਿਆ ਹੈ। ਸੀਜ਼ਨ ਦਾ ਸਭ ਤੋਂ ਤਕੜਾ “ਵੈਸਟਰਨ ਡਿਸਟ੍ਬੇਂਸ” ਪੰਜਾਬ ਚ 3 ਦਿਨ ਆਪਣਾ ਪ੍ਰਭਾਵ ਵਖਾ ਸਕਦਾ ਹੈ। ਜਿਸ ਸਦਕਾ 5-6-7 ਮਾਰਚ ਨੂੰ ਸਮੁੱਚੇ ਪੰਜਾਬ ਚ ਗਰਜ -ਚਮਕ ਨਾਲ਼ ਜ਼ਬਰਦਸਤ ਮੀਂਹ ਦੀ ਉਮੀਦ ਹੈ ਤੇ ਦਿਨ ਦੇ ਪਾਰੇ ਚ ਭਾਰੀ ਗਿਰਾਵਟ ਨਾਲ਼ ਮੁੜ ਠੰਢ ਦਾ ਅਹਿਸਾਸ ਹੋ ਸਕਦਾ ਹੈ I 4 ਮਾਰਚ ਤੋਂ ਹੀ ਕੁਝ ਸਰਹੱਦੀ ਜਿਲਿਆਂ ਚ ਸ਼ਾਮ/ਰਾਤ ਤੋਂ ਹੀ ਬਰਸਾਤ ਦਰਜ ਕੀਤੀ ਜਾਵੇਗੀ, ਜਦਕਿ 5 ਮਾਰਚ ਤੜਕਸਾਰ ਤੋਂ ਹੌਲੀ-ਹੌਲੀ ਬਰਸਾਤ ਸਮੁੱਚੇ ਸੂਬੇ ਚ ਆਪਣੇ ਪੈਰ ਪਸਾਰ ਲਵੇਗੀ। 6 ਮਾਰਚ ਹਰਿਆਣਾ, ਦਿੱਲੀ ਤੇ ਸਮੁੱਚੇ ਪੰਜਾਬ ਚ ਤੇਜ਼ ਹਵਾਂਵਾਂ(50-60kph) ਨਾਲ਼ ਲਗਾਤਾਰ ਭਾਰੀ ਮੀਂਹ ਦੀ ਉਮੀਦ ਹੈ। ਫਾਜਿਲਕਾ, ਗੰਗਾਨਗਰ, ਹਨੂੰਮਾਨਗੜ ਚ ਮੀਂਹ ਦਰਮਿਆਨਾ ਰਹੇਗਾ। ਸ਼ਨੀਵਾਰ ਤੱਕ ਸੂਬੇ ਚ ਹਲਕੀ ਬਾਰਸ਼ ਦੀ ਉਮੀਦ ਬਣੀ ਰਹੇਗੀ। ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਨਾਭਾ, ਪਟਿਆਲਾ, ਅੰਬਾਲਾ, ਚੰਡੀਗੜ੍ਹ ਵਿਸ਼ੇਸ਼ ਤੌਰ ‘ਤੇ ਚਮਕ, ਭਾਰੀ ਮੀਂਹ ਵਾਲੇ ਖੇਤਰ ਹੋ ਸਕਦੇ ਹਨ I Post Views: 0