ਸਰਕਾਰ ਨੇ ਦਿੱਲੀ ਵਿੱਚ ਕੰਟਰੋਲ ਰੂਮ ਸਥਾਪਤ ਕੀਤਾ – ਹਰ ਵੇਲੇ ਮਿਲੇਗੀ ਜਾਣਕਾਰੀ

ਕੋਰੋਨਾ ਵਾਇਰਸ  –  ਮੇਡ-ਇਨ-ਚਾਈਨਾ

 

ਨਵੀ ਦਿੱਲ੍ਹੀ , 4 ਮਾਰਚ  (ਨਿਊਜ਼ ਪੰਜਾਬ ) – ਕੋਰੋਨਾ ਵਾਇਰਸ ਨੂੰ ਇੰਡੀਆ ਵਿੱਚ ਮੁੜ ਵੜਦਿਆਂ ਹੀ ਕਾਬੂ ਕਰਨ ਦੀ ਮੁਸ਼ੱਕਤ ਸ਼ੁਰੂ ਹੋ ਗਈ ਹੈ ,ਪ੍ਰਧਾਨ ਮੰਤਰੀ  ਸ਼੍ਰੀ ਨਰਿੰਦਰ ਮੋਦੀ ਵਲੋਂ ਬਚਾਅ ਕਾਰਜਾਂ ਦੀ ਖੁਦ ਨਿਗਰਾਨੀ ਕੀਤੀ ਜਾ ਰਹੀ ਹੈ , ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਰੂਰੀ ਦਿਸ਼ਾ – ਨਿਰਦੇਸ਼ਾਂ ਦੀ ਪਾਲਣਾ ਕਰਨ I ਅਫ਼ਵਾਹਾਂ ਤੋਂ ਬਚਣ ਲਈ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਬਾਰੇ ਅਤੇ ਬਚਾਅ ਕਾਰਜਾਂ ਬਾਰੇ ਜਾਣਕਾਰੀ ਲੈਣ ਵਾਸਤੇ ਮਿਨਿਸਟ੍ਰੀ  ਆਫ ਹੈਲਥ ਨਵੀ ਦਿੱਲੀ ਵਿਖੇ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਹੈ ਅਤੇ +91-11-23978046 ਹੈਲਪ ਲਾਈਨ ਨੰਬਰ ਜਾਰੀ ਕੀਤਾ ਹੈ , ਜੋ 24 ਘੰਟੇ ਚਾਲੂ ਰਹੇਗਾ   – ਬਰਲਿਨ  – ਚੀਨ ਤੋਂ ਦੁਨੀਆ ਭਰ ਨੂੰ ਮਿਲਿਆ ਜਾਨਲੇਵਾ ਕੋਰੋਨਾ ਵਾਇਰਸ ਹੁਣ ਮਹਾਂਮਾਰੀ ਬਣ ਚੁੱਕਾ ਹੈ। ਲੋਕਾਂ ਵਿਚ ਇਸ ਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਡਰ ਇਸ ਕਦਰ ਬੈਠ ਗਿਆ ਹੈ ਕਿ ਲੋਕ ਇਕ ਦੂਸਰੇ ਤੋਂ ਦੂਰੀਆਂ ਬਣਾ ਰਹੇ ਹਨ। ਕੁੱਝ ਅਜਿਹਾ ਹੀ ਜਰਮਨੀ ਦੀ ਚਾਂਸਲਰ ਏਂਜਲਾ ਮਾਰਕਲ ਨਾਲ ਹੋਇਆ। ਦਰਅਸਲ ਇਕ ਮੀਟਿੰਗ ਤੋਂ ਬਾਅਦ ਏਂਜਲਾ ਮਾਰਕਲ ਗ੍ਰਹਿ ਮੰਤਰੀ ਨਾਲ ਹੱਥ ਮਿਲਾਉਣ  ਲਈ ਅੱਗੇ ਵਧੀ ਤਾਂ ਗ੍ਰਹਿ ਮੰਤਰੀ ਹੋਸਟਰ ਸੀਹੋਫਰ ਨੇ ਚਾਂਸਲਰ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ। ਇਸ ਘਟਨਾ ਤੋਂ ਤੁਰੰਤ ਬਾਅਦ ਏਂਜਲਾ ਮਾਰਕਲ ਨੇ ਆਪਣਾ ਹੱਥ ਵਾਪਸ ਖਿੱਚ ਲਿਆ। ਇਟਲੀ  ਤੋਂ ਭਾਰਤ ਘੁੰਮਣ ਲਈ ਆਏ 15 ਸੈਲਾਨੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ। ਦਿੱਲੀ ਪਹੁੰਚੇ 21 ਸੈਲਾਨੀਆਂ ਵਿਚੋਂ 15 ਸੈਲਾਨੀਆਂ ‘ਚ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਹੈ। ਨੋਇਡਾ ਵਿਚ ਕੋਰੋਨਾ ਵਾਇਰਸ ਦੇ 6 ਸ਼ੱਕੀਆਂ ਦੇ ਨਮੂਨੇ ਜਾਂਚ ਵਿਚ ਨੈਗੇਟਿਵ ਪਾਏ ਗਏ ਹਨ I —  ਸਰਕਾਰ ਨੇ ਕੋਰੋਨਾ ਨਾਲ ਪ੍ਰਭਾਵਿਤ ਚਾਰ ਦੇਸ਼ਾਂ ਇਟਲੀ , ਦੱਖਣੀ ਕੋਰੀਆ , ਇਰਾਨ ਅਤੇ ਜਪਾਨ ਦੇ ਲੋਕਾਂ ਨੂੰ ਅੱਜ ਤੋਂ ਪਹਿਲਾ ਜਾਰੀ ਕੀਤੇ ਵੀਜ਼ਾ ਰੱਦ ਕਰ ਦਿਤੇ ਹਨ ,ਵਿਸ਼ਿਵ ਭਰ ਵਿਚ ਹੁਣ ਤਕ 3000 ਤੋਂ ਵੱਧ ਮੌਤਾਂ ਹੋ ਚੁਕੀਆਂ ਹਨ I  ਫ਼ਿਲਮੀ ਡਾਇਰੈਕਟਰ ਰਾਮ ਗੋਪਾਲ ਵਰਮਾ ਨੇ ਚੀਨ ਤੋਂ ਪੈਦਾ ਹੋਏ ਕੋਰੋਨਾ ਵਾਇਰਸ ਬਾਰੇ ਤੰਜ ਕਸਦਿਆਂ  ਕਿਹਾ ਇਹ ਸੋਚਿਆ ਵੀ ਨਹੀਂ ਸੀ ਕਿ ਮੌਤ ਵੀ ਮੇਡ ਇਨ ਚਾਇਨਾ ਹੋ ਜਾਵੇਗੀ I