Insomnia ਨੀਂਦ ਨਾ ਆਉਣਾ – – – ਕਾਰਨ ਅਤੇ ਇਲਾਜ਼ – ਪੜ੍ਹੋ ਆਯੁਰਵੈਦਿਕ ਸਲਾਹ

Insomnia

ਨੀਂਦ ਨਾ ਆਉਣਾ – – – ਕਾਰਨ ਅਤੇ ਇਲਾਜ਼

 ਪੀ ਡੀ ਐਫ ਫਾਈਲ ਵੇਖਣ ਲਈ ਇਸ ਲਿੰਕ ਨੂੰ ਖੋਲ੍ਹੋ             News Punjab net-3

ਡਾਕਟਰ ਸਵਰਨਜੀਤ ਸਿੰਘ       

ਦੁਨੀਆ ਵਿੱਚ ਲੱਖਾਂ ਨਹੀਂ ਕਰੋੜਾਂ ਦੀ ਗਿਣਤੀ ਅਜਿਹੇ ਲੋਕ ਹਨ ਜੋ ਨੀਂਦ ਨਾ ਆਉਣ ਦੇ ਰੋਗ ਨਾਲ ਜੂਝ ਰਹੇ ਹਨ ਅਤੇ ਰੋਜ਼ਾਨਾ ਨੀਂਦ ਦੀਆਂ ਦਵਾਈਆਂ ਅਤੇ ਹੋਰ ਨਸ਼ੇ ਵਰਤ ਕੇ ਨੀਂਦ ਚੰਗੀ ਨੀਂਦ ਲੈਣ ਦਾ ਯਤਨ ਕਰਦੇ ਹਨ I ਆਓ ਇਸ ਦੇ ਕਾਰਨ ਅਤੇ ਸੋਹਣੀ ਨੀਂਦ ਲੈਣ ਦੇ ਢੰਗ ਤਰੀਕਿਆਂ ਨੂੰ ਸਮਝੀਏ ਈ
ਨੀਂਦ ਨਾ ਆਉਣਾ ਨਰਵਸ ਸਿਸਟਮ ਜਿਸ ਨੂੰ ਅਸੀਂ ਨਾੜੀ ਮੰਡਲ ਵੀ ਕਹਿੰਦੇ ਹਾਂ ਵਿੱਚ ਆਈ ਖਰਾਬੀ ਕਾਰਨ ਹੁੰਦਾ ਹੈ , ਨੀਂਦ ਦਾ ਸਿੱਧਾ ਸਬੰਧ ਨਰਵਸ ਸਿਸਟਮ ਨਾਲ ਜੁੜਿਆ ਹੋਇਆ ਹੈ I ਨੀਂਦ ਨਾ ਆਉਣ ਦਾ ਰੋਗ ਇੱਕ ਦਮ ਆਰੰਭ ਨਹੀਂ ਹੋ ਜਾਂਦਾ , ਸ਼ੁਰੂ ਸ਼ੁਰੂ ਵਿੱਚ ਸਰੀਰ ਵਿੱਚ ਨੀਂਦ ਨਾ ਆਉਣੀ ਕੋਈ ਰੋਗ ਨਹੀਂ ਹੁੰਦਾ ਸਗੋਂ ਇੱਹ ਇਸ ਰੋਗ ਦੇ ਲੱਛਣ ਦਿਸਣੇ ਆਰੰਭ ਹੁੰਦੇ ਹਨ ਅਤੇ ਕਾਫੀ ਲੰਬਾ ਸਮਾਂ ਅਜਿਹਾ ਹੋਣ ਨਾਲ ਇੱਹ ਲੱਛਣ ਰੋਗ ਬਣ ਜਾਂਦੇ ਹਨ ਅਤੇ ਅਨੀਂਦਰਾ ਕਈ ਹੋਰ ਰੋਗਾਂ ਨੂੰ ਵੀ ਸੱਦਾ ਦੇ ਦਿੰਦਾ ਹੈ I

ਇਸ ਰੋਗ ਦੇ ਕਾਰਨ – – ਆਯੁਰਵੇਦ ਦੇ ਮੁਤਾਬਿਕ ਸਰੀਰ ਦੇ ਵਿੱਚ ਜਦੋ ਵਾਤ ਤੇ ਪਿੱਤ ਰੋਗ ਵੱਧ ਜਾਂਦੇ ਹਨ ਤਾ ਨਿੰਦਰਾ ਦਾ ਨਾਸ ਹੋ ਜਾਂਦਾ ਹੈ I ਮਹਾਰਿਸ਼ੀ ਚਰਨ ਨੇ ‘ ਚਰਨ ਸੰਹਿਤਾ ‘ ਵਿੱਚ ਅਨੀਂਦ੍ਰੇ ਦੇ ਕਰਨਾ ਦਾ ਵਿਸਥਾਰ ਵਿੱਚ ਜਿਕਰ ਕੀਤਾ ਹੈ I ਉਹ ਲਿਖਦੇ ਹਨ ਕਿ ਕਿਸੇ ਵੀ ਕਾਰਨ ਮਨ ਵਿੱਚ ਚਿੰਤਾ ਪੈਦਾ ਹੋਣੀ , ਗੁੱਸਾ ਆਉਣਾ , ਸਰੀਰ ਵਿੱਚ ਖੂਨ ਦੀ ਕਮੀ ਹੋਣੀ , ਬੁਢਾਪਾ ਹੋਣਾ , ਪ੍ਰਵਾਰਿਕ , ਸਮਾਜਿਕ ਅਤੇ ਰਾਜਨੀਤਿਕ ਕਾਰਨਾਂ ਕਰਕੇ ਮਨ ਦੀ ਅਵੱਸਥਾ ਠੀਕ ਨਾ ਰਹਿਣੀ ਵੀ ਇੱਕ ਕਾਰਨ ਹੈ I ਇਸ ਤੋਂ ਇਲਾਵਾ ਦੋਸ਼ ਪੂਰਨ ਖਾਣ – ਪੀਣ , ਸਰੀਰਕ ਕੰਮ ( ਮਿਹਨਤ / ਵਰਜਿਸ਼ ) ਨਾ ਕਰਨਾ , ਗੈਰ – ਕੁਦਰਤੀ ਰਹਿਣ ਸਹਿਣ , ਨਸ਼ਿਆਂ ਦੀ ਵਧੇਰੇ ਵਰਤੋਂ ਕਰਨਾ , ਦਵਾਈਆਂ ਦੇ ਸਾਈਡ-ਐਫਕਟ ਕਾਰਨ , ਜਿਆਦਾ ਧੂਮਰਪਾਨ ਕਰਨਾ , ਵਧੇਰੇ ਚਾਹ ਕਾਫੀ ਪੀਣਾ ਭੋਜਨ ਕਰਨ ਤੋਂ ਬਾਅਦ ਜਲਦੀ ਸੋਣਾ , ਅਜਿਹੀ ਥਾਂ ਤੇ ਰਹਿਣਾ ਜਿੱਥੇ ਸ਼ੋਰ – ਸ਼ਰਾਬਾ ਜਿਆਦਾ ਹੋਣਾ ਵੀ ਨੀਂਦ ਨਾ ਆਉਣ ਦਾ ਕਾਰਨ ਹਨ I

ਨੀਂਦ ਸਰੀਰਕ ਸਿਹਤ ਦਾ ਇੱਕ ਮਹੱਤਵ ਪੂਰਨ ਸਤੰਭ ਹੈ , ਜੇ ਨੀਂਦ ਚੰਗੀ ਤਰ੍ਹਾਂ ਨਹੀਂ ਆਉਂਦੀ ਤਾ ਸਰੀਰ ਨੂੰ ਅਨੇਕਾਂ ਰੋਗ ਘੇਰ ਲੈਂਦੇ ਹਨ ਜਿਵੇ ਹਾਈ ਬਲੱਡ ਪ੍ਰੈਸ਼ਰ , ਸਰੀਰ ਦਾ ਟੁੱਟਣਾ – ਭੱਜਣਾ , ਇਕਾਗਰਤਾ ਦਾ ਭੰਗ ਹੋਣਾ ਆਦਿ I ਜਿਹੜੇ ਵਿਅਕਤੀ ਨੀਂਦ ਲਈ ਵਧੇਰੇ ਦਵਾਈਆਂ , ਸ਼ਰਾਬ ਜਾ ਨਸ਼ਿਆਂ ਦਾ ਸੇਵਨ ਕਰਦੇ ਹਨ ਉਨ੍ਹਾਂ ਦਾ ਨਰਵਸ ਸਿਸਟਮ ਹੋਲੀ ਹੋਲੀ ਕਮਜ਼ੋਰ ਹੋ ਜਾਂਦਾ ਹੈ I
ਘਰੇਲੂ ਇਲਾਜ਼ – ਆਰਾਮ ਦਾਇਕ ਨੀਂਦ ਲੈਣ ਲਈ ਸਭ ਤੋਂ ਪਹਿਲਾਂ ਮਨ ਨੂੰ ਚਿੰਤਾ ਮੁਕਤ ਕਰਨਾ ਪਵੇਗਾ , ਅੱਜ ਕਲ ਵਧੇਰੇ ਲੋਕ ਆਪਣੇ ਦੁੱਖ ਨਾਲੋਂ ਦੂਜੇ ਦੇ ਸੁੱਖ ਵੇਖ ਕੇ ਜਿਆਦਾ ਦੁਖੀ ਹੁੰਦੇ ਹਨ ਅਤੇ ਆਪਣੀ ਨੀਂਦ ‘ ਉਡਾ ‘ ਲੈਂਦੇ ਹਨ ,ਜੇ ਗੂੜੀ ਨੀਂਦ ਲੈਣਾ ਚੁਣਦੇ ਹੋ ਤਾ ਅਜਿਹੀ ਭਾਵਨਾ ਦਾ ਤਿਆਗ ਕਰਨਾ ਪਵੇਗਾ I

– ਇਸ ਗਲ੍ਹ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਸੌਣ ਲਗਿਆਂ ਮਨ ਵਿੱਚ ਕੋਈ ਸੋਚ ਜਾਂ ਵਿਚਾਰ ਨਹੀਂ ਚਲਣੀ ਚਾਹੀਦੀ , ਬਿਸਤਰਾ ਸੌਣ ਵਾਸਤੇ ਹੁੰਦਾ ਨਾ ਕਿ ਸੋਚ-ਵਿਚਾਰ ਲਈ I
– ਸੌਣ ਲਗਿਆਂ ਸਰੀਰ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਬਿਲਕੁਲ ਢਿੱਲਾ ਛੱਡੋ I
– ਸੌਣ ਤੋਂ ਪਹਿਲਾਂ ਇਸ਼ਨਾਨ ਕਰੋ ਜਾਂ ਮੂੰਹ ਹੱਥ ਧੋ ਕੇ ਸੋਵੋਂ I
– ਸਫੇਦ ਖਸ ਖਸ ਅਤੇ ਤਰਬੂਜ਼ ਦੇ ਬੀਜ ਦੀਆਂ ਗਿਰੀਆਂ ਬਰਾਬਰ ਮਾਤਰਾ ਵਿੱਚ ਲੈ ਕੇ ਮਿਲਾ ਕੇ ਰੱਖ ਲਵੋ ਹਰ ਰੋਜ਼ ਸਵੇਰੇ ਸ਼ਾਮ ਅੱਧਾ – ਅੱਧਾ ਚਮਚ ਦੁੱਧ ਨਾਲ ਲਵੋ I ਇਸ ਨਾਲ ਨਰਵਸ ਸਿਸਟਮ ਪੱਧਰਾ ( ਦਰੁਸਤ ) ਹੋ ਜਾਵੇਗਾ ਅਤੇ ਵਧੀਆ ਗੂੜੀ ਨੀਂਦ ਆਉਣ ਲੱਗ ਜਾਵੇਗੀ I
– ਪੂਦੀਨੇ ਦੀਆਂ 7 – 8 ਪੱਤੀਆਂ ਪਾਣੀ ਵਿੱਚ ਉਬਾਲ ਲਵੋ , ਇਸ ਕੋਸੇ ਪਾਣੀ ਵਿੱਚ 2 ਚੱਮਚ ਸ਼ਹਿਦ ਪਾ ਕੇ ਪੀਓ ਇਸ ਨਾਲ ਵੀ ਗੂੜੀ ਨੀਂਦ ਆਉਣੀ ਸ਼ੁਰੂ ਹੋ ਜਾਵੇਗੀ I
ਆਯੁਰਵੈਦਿਕ ਇਲਾਜ਼ – ਆਯੁਰਵੇਦ ਵਿੱਚ ਨਿੰਦਰਾ ਨਾਸ਼ ਦੇ ਬੇਸ਼ੁਮਾਰ ਸ਼ਸ਼ਟਰੀ ਯੋਗ ਹਨ , ਜਿਨ੍ਹਾਂ ਦਾ ਪ੍ਰਯੋਗ ਉਚਿਤ ਮਾਤਰਾ ਵਿੱਚ ਰੋਗ ਦੀ ਸਥਿਤੀ ਵੇਖ ਕੇ ਕੀਤਾ ਜਾਂਦਾ ਹੈ , ਜੇ ਰੋਗੀ ਡਾਕਟਰ ਦੇ ਦੱਸੇ ਅਨੁਸਾਰ ਦਵਾਈ ਦਾ ਪ੍ਰਯੋਗ ਕਰਦਾ ਹੈ ਤਾਂ 2 ਮਹੀਨਿਆਂ ਦੇ ਵਿੱਚ ਉਸ ਦੀਆਂ ਨੀਂਦ ਵਾਲੀਆਂ ਗੋਲੀਆਂ ਬੰਦ ਹੋ ਸਕਦੀਆਂ ਹਨ ਅਤੇ ਉਸ ਨੂੰ ਬਿਨਾ ਕਿਸੇ ਦਵਾਈ ਅਤੇ ਬਿਨਾ ਨਸ਼ੇ ਕੀਤਿਆਂ ਆਪਣੇ ਆਪ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ I

ਡਾਕਟਰ ਸਵਰਨਜੀਤ ਸਿੰਘ ,
ਸਵਰਨ ਆਯੁਰਵੈਦਾ
ਮੋਬਾਈਲ 84374 54700 , 78889 92047