ਐੱਨ ਡੀ ਪੀ ਦੇ ਆਗੂ ਜਗਮੀਤ ਸਿੰਘ ਕੈਨੇਡੀਅਨ ਸੰਸਦ ਵਿੱਚ ‘ਹੋਲੀਡੇਅ ਪੇਅ’ ਵਾਲੇ ਬਿੱਲ ਦਾ ਸਮਰਥਨ ਕਰਨਗੇ
ਐਡਮਿੰਟਨ ( ਕੈਨੇਡਾ ) – ਐੱਨ ਡੀ ਪੀ ਦੇ ਆਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਉਹ ਸੰਸਦ ਵਿੱਚ ‘ਹੋਲੀਡੇਅ ਪੇਅ’ ਵਾਲੇ ਬਿੱਲ ਦਾ ਸਮਰਥਨ ਕਰਨਗੇ ।
ਦੱਸਣਯੋਗ ਹੈ ਕਿ ਲਿਬਰਲ ਦੀ ਇਸ ਬਿੱਲ ਨੂੰ ਪਾਸ ਕਰਵਾਉਣ ਵਿੱਚ ਬਹੁਮਤ ਨਹੀਂ ਹੈ ਜਿਸ ਦੇ ਚੱਲਦੇ ਟਰੂਡੋ ਸਰਕਾਰ ਵੱਲੋਂ ਐਨਡੀਪੀ ਪਾਰਟੀ ਨਾਲ ਸੰਪਰਕ ਕੀਤਾ ਗਿਆ ਸੀ । ਬੀਤੇ ਦਿਨ ਪ੍ਰੈੱਸ ਕਾਨਫਰੰਸ ਰਾਹੀਂ ਸ੍ਰ. ਜਗਮੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਜੇਕਰ ਬਿੱਲ ਦਾ ਸਰੂਪ ਉਸੇ ਤਰ੍ਹਾਂ ਰਹੇਗਾ ਤਾਂ ਉਹ ਇਸ ਬਿੱਲ ਨੂੰ ਪਾਸ ਕਰਵਾਉਣ ਲਈ ਮਦਦ ਕਰਨਗੇ । ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਲੱਖਾਂ ਕਾਮਿਆਂ ਨੂੰ ਛੁੱਟੀਆਂ ਦੀ ਤਨਖਾਹ ਵੀ ਮਿਲੇਗੀ। ਹਾਲਾਂਕਿ ਬਿੱਲ ਸਬੰਧੀ ਕਿਸੇ ਕਿਸਮ ਦੇ ਵੇਰਵੇ ਜਨਤਕ ਨਹੀਂ ਕੀਤੇ ਜਾਣਗੇ ਜਦੋਂ ਤੱਕ ਬਿਲ ਪੇਸ਼ ਨਹੀਂ ਹੁੰਦਾ |