ਰਾਜ ਸਭਾ ਵਿੱਚ ਮਾਨਸੂਨ ਸੈਸ਼ਨ ਦੇ ਸੱਤਵੇਂ ਦਿਨ ਭਾਰੀ ਹੰਗਾਮੇ ਦੌਰਾਨ ਦੋ ਖੇਤੀ ਬਿੱਲ ਪਾਸ ਹੋਏ – ਮੋਦੀ ਨੇ ਦਿਤੀ ਵਧਾਈ – ਕਿਸਾਨਾਂ ਨੇ ਫੂਕੇ ਪੁਤਲੇ
ਨਿਊਜ਼ ਪੰਜਾਬ
ਨਵੀ ਦਿੱਲੀ , 20 ਸਤੰਬਰ – ਐਤਵਾਰ ਨੂੰ ਰਾਜ ਸਭਾ ਵਿੱਚ ਮਾਨਸੂਨ ਸੈਸ਼ਨ ਦੇ ਸੱਤਵੇਂ ਦਿਨ ਭਾਰੀ ਹੰਗਾਮੇ ਦੌਰਾਨ ਦੋ ਖੇਤੀ ਬਿੱਲ ਪਾਸ ਹੋ ਗਏ ਹਨ । ਇਹ ਦੋਵੇਂ ਬਿੱਲ ਪਹਿਲਾਂ ਹੀ ਲੋਕ ਸਭਾ ਵਿੱਚ ਪਾਸ ਹੋ ਚੁੱਕੇ ਹਨ । ਪਹਿਲਾ ਬਿੱਲ ਹੈ ਕਿਸਾਨ ਉਤਪਾਦਨ ਵਪਾਰ ਅਤੇ ਵਣਜ (ਤਰੱਕੀ ਅਤੇ ਸਰਲਤਾ) ਬਿੱਲ 2020 ਅਤੇ ਦੂਜਾ ਬਿੱਲ ਹੈ ਕਿਸਾਨ (ਸਸ਼ਕਤੀਕਰਨ ਅਤੇ ਸੁਰੱਖਿਆ) ਮੁੱਲ ਅਸ਼ੋਰੈਂਸ ਇਕਰਾਰਨਾਮਾ ਅਤੇ ਖੇਤੀਬਾੜੀ ਸੇਵਾਵਾਂ ਬਿੱਲ, 2020 , ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿੱਲ ਪਾਸ ਹੋਣ ਤੋਂ ਬਾਅਦ ਟਵੀਟ ਕਰਕੇ ਕਿਸਾਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਹੁਣ ਕਿਸਾਨਾਂ ਨੂੰ ਵਿਚੋਲਿਆਂ ਤੋਂ ਆਜ਼ਾਦੀ ਮਿਲੀ ਹੈ।
ਦੂਜੇ ਪਾਸੇ ਅੱਜ ਵੀ ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਵਲੋਂ ਭਰਵੇਂ ਰੋਸ ਮੁਜਾਹਰੇ ਜਾਰੀ ਰਹੇ , ਕਈ ਥਾਵਾਂ ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ ਹਨ I