for sunday 4

ਗਧੀਆਂ ਦੀ ਵੀ ਸੁਣੀ ਗਈ – ਦੁੱਧ ਵਿਕਣ ਲੱਗਾ ਸੱਤ ਹਜ਼ਾਰ ਰੁਪਏ ਕਿਲੋ ਤੱਕ

ਸ਼ਾਇਦ ਪਹਿਲਾਂ ਤੁਸੀਂ ਸੁਣਿਆ ਨਹੀਂ ਹੋਣਾ ਕਿ ਇੱਕ ਗਧੀ ਵਿੱਚ ਸਮਾਨ ਢੋਣ ਤੋਂ ਬਿਨਾ ਵੀ ਕੋਈ ਬਹੁ -ਕੀਮਤੀ ਗੁਣ ਹਨ ? ਗੁਜਰਾਤ ਦੀ ਖੇਤੀਬਾੜੀ ਯੂਨੀਵਰਸਟੀ ਵਲੋਂ ਚਲਾਏ ਜਾ ਰਹੇ ਵੈਟਰਨਰੀ ਕਾਲਜ ਵਲੋਂ ਕੀਤੀ ਇੱਕ ਖੋਜ ਨੇ ਗਧਿਆਂ ਦੀ ਕਿਸਮਤ ਹੀ ਪਲਟ ਦਿੱਤੀ ਹੈ , ਖੋਜ ਦੇ ਅਨੁਸਾਰ, ਗਧੀ ਦੇ ਦੁੱਧ ਵਿੱਚ ਬਹੁਤ ਸਾਰੀਆਂ ਚਿਕਿਤਸਕ ਗੁਣ ਹਨ ਅਤੇ ਬਹੁਤ ਸਾਰੀਆਂ ਦਵਾਈਆਂ ਵਿੱਚ ਵਰਤੋਂ ਕੀਤੀ ਜਾਂਦੀ ਹੈ I ਇਹ ਦੁੱਧ ਕੈਂਸਰ, ਮੋਟਾਪਾ, ਕੁਝ ਐਲਰਜੀ ਦੀਆਂ ਬਿਮਾਰੀਆਂ ਦੇ ਇਲਾਜ ਲਈ ਵਿੱਚ ਦਵਾਈ ਵਾਂਗ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ.ਹੋਰ ਤਾਂ ਗੱਲ ਛੱਡੋ ਅੱਜ ਕੱਲ ਕੋਰੋਨਾ ਨਾਲ ਲੜਣ ਲਈ ਇਨਸਾਨ ਆਪਣੇ ਸਰੀਰ ਅੰਦਰ ਰੋਗ ਪ੍ਰਤੀਰੋਧੀ ਪ੍ਰਣਾਲੀ ( Immunity System ) ਨੂੰ ਤਗੜਾ ਕਰਨ ਲਈ ਕਈ ਤਰ੍ਹਾਂ ਦੇ ਵਿਟਾਮਿਨ ਖਾ ਰਿਹਾ ਹੈ ਵਿਗਿਆਨੀਆਂ ਨੇ ਦਾਹਵਾ ਕੀਤਾ ਕਿ ਗਧੀ ਦੇ ਦੁੱਧ ਵਿੱਚ ਇੱਹ ਗੁਣ ਵੀ ਹੈ I
ਇੱਹ ਦੁੱਧ ਚੇਹਰੇ ਦੀ ਸੁੰਦਰਤਾ ਲਈ ਤਿਆਰ ਕੀਤੇ ਜਾ ਉਤਪਾਦਨ ਵਿੱਚ ਵੀ ਵਰਤਿਆ ਜਾ ਰਿਹਾ ਹੈ I ਇਸ ਦੁੱਧ ਦੀ ਕੀਮਤ
2000 ਤੋਂ 7000 ਰੁਪਏ ਪ੍ਰਤੀ ਕਿਲੋ ਹੈ , ਹਰ – ਇੱਕ ਗਧੀ ਦੇ ਦੁੱਧ ਦੀ ਇੱਹ ਵੁੱਕਤ ਨਹੀਂ ਹੈ ਇੱਹ ਸਿਰਫ ਗੁਜਰਾਤ ਦੇ ਖਾਸ ਇਲਾਕਿਆਂ ਵਿਚਲੀ ਨਸਲ “ਹਲਾਰੀ ਨਸਲ” ਦੀ ਗਧੀ ਦੇ ਦੁੱਧ ਦੀ ਹੈ I ਹਰਿਆਣਾ ਸਰਕਾਰ ਨੇ ਇਸ ਕਥਨ ਨੂੰ ਮੰਨ ਕੇ ਨੈਸ਼ਨਲ ਹਾਰਸ ਰਿਸਰਚ ਸੈਂਟਰ ਹਰਿਆਣਾ ਦੇ ਹਿਸਾਰ ਜ਼ਿਲੇ ਵਿਚ ਇਸ ਡੇਅਰੀ ਨੂੰ ਖੋਲ੍ਹਣ ਫੈਂਸਲਾ ਕੀਤਾ ਹੈ। ਡੇਅਰੀ ਸ਼ੁਰੂ ਕਰਨ ਲਈ, ਗੁਜਰਾਤ ਤੋਂ “ਹਲਾਰੀ ਨਸਲ” ਦੀਆਂ 10 ਗਧੀਆਂ ਦਾ ਆਰਡਰ ਵੀ ਦੇ ਦਿੱਤਾ ਹੈ।