ਪੁਲਿਸ ਕਮਿਸ਼ਨਰ ਲੁਧਿਆਣਾ ਦਾ ਦਫਤਰ ਅੱਜ ਤੋਂ ਤਿੰਨ ਦਿੱਨ ਲਈ ਰਹੇਗਾ ਬੰਦ – 220 ਪੁਲਿਸ ਜਵਾਨ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਲਿਆ ਫੈਂਸਲਾ

ਗੁਰਦੀਪ ਸਿੰਘ ਦੀਪ – ਨਿਊਜ਼ ਪੰਜਾਬ
ਲੁਧਿਆਣਾ , 11 ਅਗਸਤ – ਪੁਲਿਸ ਕਮਿਸ਼ਨਰ ਲੁਧਿਆਣਾ ਨੇ ਪਿਛਲੇ ਦਿਨਾਂ ਤੋਂ ਸੇਵਾਵਾਂ ਦੇ ਰਹੇ ਪੁਲਿਸ ਮੁਲਾਜ਼ਮਾਂ ਦੇ ਡਿਊਟੀ ਦੌਰਾਨ ਲਗਾਤਾਰ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਪੁਲਿਸ ਕਮਿਸ਼ਨਰੇਟ ਲੁਧਿਆਣਾ ਦਾ ਦਫਤਰ ਅੱਜ , ਕਲ ਅਤੇ ਪਰਸੋ ਪਬਲਿਕ ਵਾਸਤੇ ਬੰਦ ਰੱਖਣ ਦਾ ਐਲਾਨ ਕੀਤਾ ਹੈ , ਤਿੰਨ ਦਿਨਾਂ ਦੌਰਾਨ ਸਾਰੇ ਦਫਤਰ ਨੂੰ ਸੈਨੇਟਾਈਜ਼ ਕਰਨ ਉਪਰੰਤ ਜਨਤਾ ਦੀ ਆਵਾਜਾਈ ਆਰੰਭ ਕਰ ਦਿੱਤੀ ਜਾਵੇਗੀ I

ਕੋਵਿਡ -19 ਮਹਾਂਮਾਰੀ ਦੌਰਾਨ ਫਰੰਟ ਲਾਈਨ ਤੇ ਡਿਊਟੀ ਨਿਭਾ ਰਹੇ ਪੁਲਿਸ ਕਮਿਸ਼ਨਰੇਟ ਲੁਧਿਆਣਾ ਵਿਚ ਤਾਇਨਾਤ ਕਰਮਚਾਰੀਆਂ ਵਿਚੋਂ ਹੁਣ ਤੱਕ ਕਰੀਬ 220 ਪੁਲਿਸ ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ । ਇਹਨਾ ਪਾਜ਼ੇਟਿਵ ਕੇਸਾ ਵਿਚੋਂ ਕਰੀਬ 30 ਪੁਲਿਸ ਕਰਮਚਾਰੀ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਦਫਤਰ ਦੀਆਂ ਵੱਖ – ਵੱਖ ਬਰਾਚਾਂ ਵਿਚ ਤਾਇਨਾਤ ਹਨ , ਜਿਸ ਕਾਰਨ ਸਮੁੱਚੇ ਦਫਤਰ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ I 

 10 ਅਗਸਤ ਨੂੰ ਵੀ ਦਫਤਰ ਪੁਲਿਸ ਕਮਿਸ਼ਨਰ , ਲੁਧਿਆਣਾ ਨਾਲ ਸਬੰਧਿਤ ਬਰਾਂਚਾਂ ਵਿਚੋਂ 4 ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ । ਪੁਲਿਸ ਕਮਿਸ਼ਨਰ ਲੁਧਿਆਣਾ ਵਲੋਂ ਜਨਹਿੱਤ ਨੂੰ ਧਿਆਨ ਵਿਚ ਰੱਖਦਿਆ ਹੋਇਆ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਦਫਤਰ ਵਿਚ 3 ਦਿਨ ਮਿਤੀ 11-08-2020 ਤੋਂ 13-08-2020 ਤੱਕ ਪਬਲਿਕ ਡੀਲਿੰਗ ਮੁਕੰਮਲ ਤੌਰ ਤੇ ਬੰਦ ਕੀਤੀ ਜਾਂਦੀ ਹੈ । ਕਿਸੇ ਖਾਸ ਕਾਰਨ ਕਰਕੇ ਜੇਕਰ ਕੋਈ ਸ਼ਿਕਾਇਤ ਦਰਜ ਕਰਵਾਉਣੀ ਹੋਵੇ ਤਾਂ ਉਹ ਆਪਣੀ ਸ਼ਿਕਾਇਤ ਇਸ ਦਫਤਰ ਦੇ ਈ.ਮੇਲ cp.ldh.police@punjab.gov.in ਰਾਂਹੀ ਜਾਂ ਵਟਸਐਪ ਨੰਬਰ 9115601159 ‘ਤੇ ਵੀ ਭੇਜੀ ਜਾ ਸਕਦੀ ਹੈ ।