ਹਰ ਵਿਅਕਤੀ ਕਿਸੇ ਨਾ ਕਿਸੇ ਦੀ ਬਿਨਾ ਮੱਤਲਬ ਤੋਂ ਪਹਿਰੇਦਾਰੀ ਕਰਨ ਵਿੱਚ – – – ਗਿਆਨੀ ਪਿੰਦਰਪਾਲ ਸਿੰਘ ਦੀ ਜ਼ੁਬਾਨੀ –/– ਸ਼੍ਰੀ ਹਰਿਮੰਦਰ ਸਾਹਿਬ ਤੋਂ ਹੁਕਮਨਾਮਾ ਸਰਵਣ ਕਰੋ – ਅਗਸਤ 11 ,2020
= = = = ਹਰ ਵਿਅਕਤੀ ਕਿਸੇ ਨਾ ਕਿਸੇ ਦੀ ਬਿਨਾ ਮੱਤਲਬ ਤੋਂ ਪਹਿਰੇਦਾਰੀ ਕਰਨ ਵਿੱਚ – – – ਗਿਆਨੀ ਪਿੰਦਰਪਾਲ ਸਿੰਘ ਦੀ ਜ਼ੁਬਾਨੀ –/– ਅਗਸਤ 11 ,2020
======
newspunjab.net ਹੇ ਮੇਰੇ ਪਿਆਰੇ! ਪਰਮਾਤਮਾ ਨੂੰ ਲੱਭਣ ਵਾਸਤੇ ਅਸੀ ਦਸੀਂ ਪਾਸੀਂ ਭਾਲ ਕਰਦੇ ਫਿਰੇ, ਪਰ ਉਸ ਪਰਮਾਤਮਾ ਨੂੰ ਹੁਣ ਹਿਰਦੇ-ਘਰ ਵਿਚ ਹੀ ਆ ਕੇ ਲੱਭ ਲਿਆ ਹੈ। ਹੇ ਮੇਰੇ ਪਿਆਰੇ! ਇਸ ਮਨੁੱਖਾ ਸਰੀਰ ਨੂੰ ਪਰਮਾਤਮਾ ਨੇ ਆਪਣੇ ਰਹਿਣ ਲਈ ਘਰ ਬਣਾਇਆ ਹੋਇਆ ਹੈ, ਪਰਮਾਤਮਾ ਇਸ (ਸਰੀਰ-ਘਰ) ਵਿਚ ਬਿਰਾਜਮਾਨ ਰਹਿੰਦਾ ਹੈ।
======
Amrit wele da mukhwakh shri Harmandar sahib amritsar sahib ji, Ang-,
11-August-2020
ਬਿਹਾਗੜਾ ਮਹਲਾ ੫ ਛੰਤ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਹਰਿ ਕਾ ਏਕੁ ਅਚੰਭਉ ਦੇਖਿਆ ਮੇਰੇ ਲਾਲ ਜੀਉ ਜੋ ਕਰੇ ਸੁ ਧਰਮ ਨਿਆਏ ਰਾਮ ॥ ਹਰਿ ਰੰਗੁ ਅਖਾੜਾ ਪਾਇਓਨੁ ਮੇਰੇ ਲਾਲ ਜੀਉ ਆਵਣੁ ਜਾਣੁ ਸਬਾਏ ਰਾਮ ॥ ਆਵਣੁ ਤ ਜਾਣਾ ਤਿਨਹਿ ਕੀਆ ਜਿਨਿ ਮੇਦਨਿ ਸਿਰਜੀਆ ॥ ਇਕਨਾ ਮੇਲਿ ਸਤਿਗੁਰੁ ਮਹਲਿ ਬੁਲਾਏ ਇਕਿ ਭਰਮਿ ਭੂਲੇ ਫਿਰਦਿਆ ॥ ਅੰਤੁ ਤੇਰਾ ਤੂੰਹੈ ਜਾਣਹਿ ਤੂੰ ਸਭ ਮਹਿ ਰਹਿਆ ਸਮਾਏ ॥ ਸਚੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਵਰਤੈ ਧਰਮ ਨਿਆਏ ॥੧॥ {ਪੰਨਾ 541-542}
ਪਦਅਰਥ: ਅਚੰਭਉ = ਅਚਰਜ ਤਮਾਸ਼ਾ। ਲਾਲ = ਹੇ ਪਿਆਰੇ! ਧਰਮ ਨਿਆਏ = ਧਰਮ ਨਿਆਇ, ਧਰਮ ਅਤੇ ਨਿਆਉ ਅਨੁਸਾਰ। ਰੰਗੁ = ਰੰਗ = ਭੂਮੀ ਜਿਥੇ ਨਟ ਆ ਕੇ ਆਪਣਾ ਖੇਲ ਵਿਖਾਂਦੇ ਹਨ। ਅਖਾੜਾ = ਪਿੜ। ਪਾਇਓਨੁ = ਉਸ ਨੇ ਬਣਾ ਦਿੱਤਾ ਹੈ। ਆਵਣੁ ਜਾਣੁ = ਜੰਮਣਾ ਤੇ ਮਰਨਾ। ਸਬਾਏ = ਸਾਰੇ ਜੀਵਾਂ ਨੂੰ। ਤਿਨਹਿ = ਉਸ (ਪਰਮਾਤਮਾ) ਨੇ ਹੀ। ਜਿਨਿ = ਜਿਸ ਨੇ। ਮੇਦਨਿ = ਧਰਤੀ, ਸ੍ਰਿਸ਼ਟੀ। ਸਿਰਜੀਆ = ਪੈਦਾ ਕੀਤੀ ਹੈ। ਮੇਲਿ = ਮਿਲਾ ਕੇ। ਮਹਲਿ = ਮਹਲ ਵਿਚ, ਹਜ਼ੂਰੀ ਵਿਚ। ਇਕਿ = {ਲਫ਼ਜ਼ ‘ਇਕ’ ਤੋਂ ਬਹੁ-ਵਚਨ}। ਭਰਮਿ = ਭਟਕਣਾ ਵਿਚ ਪੈ ਕੇ। ਤੂੰ ਹੈ– ਤੂੰ ਹੀ। ਸਚੁ = ਅਟੱਲ ਨਿਯਮ। ਵਰਤੈ = ਕਾਰ = ਵਿਹਾਰ ਚਲਾਂਦਾ ਹੈ।੧।
ਅਰਥ: ਹੇ ਮੇਰੇ ਪਿਆਰੇ! ਮੈਂ ਪਰਮਾਤਮਾ ਦਾ ਇਕ ਅਚਰਜ ਤਮਾਸ਼ਾ ਵੇਖਿਆ ਹੈ ਕਿ ਉਹ ਜੋ ਕੁਝ ਕਰਦਾ ਹੈ ਧਰਮ ਅਨੁਸਾਰ ਕਰਦਾ ਹੈ, ਨਿਆਂ ਅਨੁਸਾਰ ਕਰਦਾ ਹੈ। ਹੇ ਮੇਰੇ ਪਿਆਰੇ! ਇਹ ਜਗਤ) ਉਸ ਪਰਮਾਤਮਾ ਨੇ ਇਕ ਪਿੜ ਬਣਾ ਦਿੱਤਾ ਹੈ ਇਕ ਰੰਗ-ਭੂਮੀ ਰਚ ਦਿੱਤੀ ਹੈ ਜਿਸ ਵਿਚ ਸਾਰੇ (ਨਟਾਂ ਲਈ, ਪਹਿਲਵਾਨਾਂ ਲਈ) ਜੰਮਣਾ ਮਰਨਾ (ਭੀ ਨਿਯਤ ਕਰ ਦਿੱਤਾ ਹੈ) । (ਜਗਤ ਵਿਚ ਜੀਵਾਂ ਦਾ) ਜੰਮਣਾ ਮਰਨਾ ਉਸੇ ਪਰਮਾਤਮਾ ਨੇ ਬਣਾਇਆ ਹੈ ਜਿਸ ਨੇ ਇਹ ਜਗਤ ਪੈਦਾ ਕੀਤਾ ਹੈ। ਕਈ ਜੀਵਾਂ ਨੂੰ ਗੁਰੂ ਮਿਲਾ ਕੇ ਪ੍ਰਭੂ ਆਪਣੀ ਹਜ਼ੂਰੀ ਵਿਚ ਟਿਕਾ ਲੈਂਦਾ ਹੈ, ਤੇ, ਕਈ ਜੀਵ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਫਿਰਦੇ ਹਨ।
ਹੇ ਪ੍ਰਭੂ! ਆਪਣੇ (ਗੁਣਾਂ ਦਾ) ਅੰਤ ਤੂੰ ਆਪ ਹੀ ਜਾਣਦਾ ਹੈਂ, ਤੂੰ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈਂ। ਹੇ ਸੰਤ ਜਨੋ! ਸੁਣੋ, ਨਾਨਕ ਇਕ ਅਟੱਲ ਨਿਯਮ ਦੱਸਦਾ ਹੈ (ਕਿ) ਪਰਮਾਤਮਾ ਧਰਮ ਅਨੁਸਾਰ ਨਿਆਂ ਅਨੁਸਾਰ ਦੁਨੀਆ ਦੀ ਕਾਰ ਚਲਾ ਰਿਹਾ ਹੈ।੧।
ਆਵਹੁ ਮਿਲਹੁ ਸਹੇਲੀਹੋ ਮੇਰੇ ਲਾਲ ਜੀਉ ਹਰਿ ਹਰਿ ਨਾਮੁ ਅਰਾਧੇ ਰਾਮ ॥ ਕਰਿ ਸੇਵਹੁ ਪੂਰਾ ਸਤਿਗੁਰੂ ਮੇਰੇ ਲਾਲ ਜੀਉ ਜਮ ਕਾ ਮਾਰਗੁ ਸਾਧੇ ਰਾਮ ॥ ਮਾਰਗੁ ਬਿਖੜਾ ਸਾਧਿ ਗੁਰਮੁਖਿ ਹਰਿ ਦਰਗਹ ਸੋਭਾ ਪਾਈਐ ॥ ਜਿਨ ਕਉ ਬਿਧਾਤੈ ਧੁਰਹੁ ਲਿਖਿਆ ਤਿਨ੍ਹ੍ਹਾ ਰੈਣਿ ਦਿਨੁ ਲਿਵ ਲਾਈਐ ॥ ਹਉਮੈ ਮਮਤਾ ਮੋਹੁ ਛੁਟਾ ਜਾ ਸੰਗਿ ਮਿਲਿਆ ਸਾਧੇ ॥ ਜਨੁ ਕਹੈ ਨਾਨਕੁ ਮੁਕਤੁ ਹੋਆ ਹਰਿ ਹਰਿ ਨਾਮੁ ਅਰਾਧੇ ॥੨॥ {ਪੰਨਾ 542}
ਪਦਅਰਥ: ਅਰਾਧੇ = ਆਰਾਧਦਾ ਹੈ। ਕਰਿ ਪੂਰਾ = ਅਭੁੱਲ ਮੰਨ ਕੇ। ਮਾਰਗੁ = ਰਸਤਾ। ਸਾਧੇ = ਸਾਧਦਾ ਹੈ, ਚੰਗਾ ਬਣਾ ਲੈਂਦਾ ਹੈ। ਬਿਖੜਾ = ਔਖਾ। ਸਾਧਿ = ਸਾਧ ਕੇ। ਗੁਰਮੁਖਿ = ਗੁਰੂ ਦੀ ਰਾਹੀਂ। ਪਾਈਐ = ਪ੍ਰਾਪਤ ਕਰ ਲਈਦੀ ਹੈ। ਬਿਧਾਤੈ = ਕਰਤਾਰ ਨੇ। ਧੁਰਹੁ = ਆਪਣੀ ਹਜ਼ੂਰੀ ਤੋਂ। ਰੈਣਿ = ਰਾਤ। ਲਿਵ = ਲਗਨ। ਸੰਗਿ ਸਾਧੇ = ਸਾਧੂ = ਗੁਰੂ ਦੀ ਸੰਗਤਿ ਵਿਚ। ਮੁਕਤੁ = ਵਿਕਾਰਾਂ ਤੋਂ ਆਜ਼ਾਦ। ਅਰਾਧੇ = ਅਰਾਧਿ, ਆਰਾਧ ਕੇ।੨।
ਅਰਥ: ਹੇ ਮੇਰੇ ਪਿਆਰੇ! ਆਖ-) ਹੇ ਸੰਤ-ਜਨ ਸਹੇਲੀਹੋ! ਆਓ, ਰਲ ਕੇ ਸੰਤ-ਸੰਗ ਵਿਚ ਬੈਠੋ, (ਜੇਹੜਾ ਮਨੁੱਖ ਸਤਸੰਗੀਆਂ ਵਿਚ ਮਿਲ ਕੇ ਬੈਠਦਾ ਹੈ ਉਹ) ਪਰਮਾਤਮਾ ਦਾ ਨਾਮ ਸਦਾ ਸਿਮਰਦਾ ਹੈ। ਹੇ ਮੇਰੇ ਪਿਆਰੇ! ਗੁਰੂ ਨੂੰ ਅਭੁੱਲ ਮੰਨ ਕੇ ਗੁਰੂ ਦੀ ਸਰਨ ਪਵੋ (ਜੇਹੜਾ ਇਸ ਤਰ੍ਹਾਂ ਗੁਰੂ ਦੀ ਸਰਨ ਪੈਂਦਾ ਹੈ ਉਹ) ਜਮ ਦੇ ਰਸਤੇ ਨੂੰ (ਆਤਮਕ ਮੌਤ ਲਿਆਉਣ ਵਾਲੇ ਜੀਵਨ-ਰਾਹ ਨੂੰ) ਚੰਗਾ ਬਣਾ ਲੈਂਦਾ ਹੈ। ਗੁਰੂ ਦੀ ਸਰਨ ਪੈ ਕੇ ਔਖੇ ਜੀਵਨ-ਰਾਹ ਨੂੰ ਸੋਹਣਾ ਬਣਾ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਖੱਟ ਸਕੀਦੀ ਹੈ। (ਪਰ) ਜਿਨ੍ਹਾਂ ਮਨੁੱਖਾਂ ਦੇ ਮੱਥੇ ਤੇ ਆਪਣੀ ਹਜ਼ੂਰੀ ਤੋਂ ਕਰਤਾਰ ਨੇ (ਭਗਤੀ ਦਾ ਲੇਖ) ਲਿਖ ਦਿੱਤਾ ਹੈ, ਉਹਨਾਂ ਮਨੁੱਖਾਂ ਦੀ ਸੁਰਤਿ ਦਿਨ ਰਾਤ (ਪ੍ਰਭੂ-ਚਰਨਾਂ ਵਿਚ) ਲਗੀ ਰਹਿੰਦੀ ਹੈ। ਜਦੋਂ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲਦਾ ਹੈ ਤਦੋਂ ਉਸ ਦੇ ਅੰਦਰੋਂ ਹਉਮੈ ਮਮਤਾ (ਅਪਣੱਤ) ਦੂਰ ਹੋ ਜਾਂਦੀ ਹੈ, ਮੋਹ ਮੁੱਕ ਜਾਂਦਾ ਹੈ। ਦਾਸ ਨਾਨਕ ਆਖਦਾ ਹੈ ਕਿ ਸਦਾ ਪਰਮਾਤਮਾ ਦਾ ਨਾਮ ਸਿਮਰ ਕੇ ਮਨੁੱਖ (ਹਉਮੈ ਮਮਤਾ ਮੋਹ ਆਦਿਕ ਦੇ ਪ੍ਰਭਾਵ ਤੋਂ) ਸੁਤੰਤਰ ਹੋ ਜਾਂਦਾ ਹੈ।੨।
ਕਰ ਜੋੜਿਹੁ ਸੰਤ ਇਕਤ੍ਰ ਹੋਇ ਮੇਰੇ ਲਾਲ ਜੀਉ ਅਬਿਨਾਸੀ ਪੁਰਖੁ ਪੂਜੇਹਾ ਰਾਮ ॥ ਬਹੁ ਬਿਧਿ ਪੂਜਾ ਖੋਜੀਆ ਮੇਰੇ ਲਾਲ ਜੀਉ ਇਹੁ ਮਨੁ ਤਨੁ ਸਭੁ ਅਰਪੇਹਾ ਰਾਮ ॥ ਮਨੁ ਤਨੁ ਧਨੁ ਸਭੁ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵਏ ॥ ਜਿਸੁ ਹੋਇ ਕ੍ਰਿਪਾਲੁ ਦਇਆਲੁ ਸੁਆਮੀ ਸੋ ਪ੍ਰਭ ਅੰਕਿ ਸਮਾਵਏ ॥ ਭਾਗੁ ਮਸਤਕਿ ਹੋਇ ਜਿਸ ਕੈ ਤਿਸੁ ਗੁਰ ਨਾਲਿ ਸਨੇਹਾ ॥ ਜਨੁ ਕਹੈ ਨਾਨਕੁ ਮਿਲਿ ਸਾਧਸੰਗਤਿ ਹਰਿ ਹਰਿ ਨਾਮੁ ਪੂਜੇਹਾ ॥੩॥ {ਪੰਨਾ 542}
ਪਦਅਰਥ: ਕਰ = ਹੱਥ {ਬਹੁ-ਵਚਨ}। ਹੋਇ = ਹੋ ਕੇ। ਪੁਰਖੁ = ਸਰਬ = ਵਿਆਪਕ। ਬਹੁ ਬਿਧਿ = ਕਈ ਕਿਸਮਾਂ ਦੀਆਂ। ਖੋਜੀਆ = ਖੋਜੀਆਂ, ਮੈਂ ਭਾਲ ਵੇਖੀਆਂ ਹਨ। ਅਰਪੇਹਾ = ਭੇਟਾ ਕਰੀਏ। ਕੇਰਾ = ਦਾ। ਕੋ = ਕੋਈ ਮਨੁੱਖ। ਕਿਆ ਪੂਜ = ਕੇਹੜੀ ਸ਼ੈ ਭੇਟਾ ਵਜੋਂ। ਅੰਕਿ = ਅੰਕ ਵਿਚ, ਗੋਦ ਵਿਚ। ਸਮਾਏ = ਲੀਨ ਹੋ ਜਾਂਦਾ ਹੈ। ਮਸਤਕਿ = ਮੱਥੇ ਉੱਤੇ। ਸਨੇਹਾ = ਪਿਆਰ। ਮਿਲਿ = ਮਿਲ ਕੇ। ਪੂਜੇਹਾ = ਪੂਜੀਏ।੩।
ਅਰਥ: ਹੇ ਮੇਰੇ ਪਿਆਰੇ! ਆਖ-) ਹੇ ਸੰਤ ਜਨੋ! ਸਾਧ ਸੰਗਤਿ ਵਿਚ) ਇਕੱਠੇ ਹੋ ਕੇ ਪਰਮਾਤਮਾ ਅੱਗੇ ਦੋਵੇਂ ਹੱਥ ਜੋੜਿਆ ਕਰੋ, ਤੇ, ਉਸ ਨਾਸ-ਰਹਿਤ ਸਰਬ-ਵਿਆਪਕ ਪਰਮਾਤਮਾ ਦੀ ਭਗਤੀ ਕਰਿਆ ਕਰੋ। ਹੇ ਮੇਰੇ ਪਿਆਰੇ! ਮੈਂ ਹੋਰ ਕਈ ਕਿਸਮਾਂ ਦੀ ਪੂਜਾ-ਭੇਟਾ ਭਾਲ ਵੇਖੀ ਹੈ (ਪਰ ਸਭ ਤੋਂ ਸ੍ਰੇਸ਼ਟ ਪੂਜਾ ਇਹ ਹੈ ਕਿ) ਆਪਣਾ ਇਹ ਮਨ ਇਹ ਸਰੀਰ ਸਭ ਭੇਟਾ ਕਰ ਦੇਣਾ ਚਾਹੀਦਾ ਹੈ। (ਫਿਰ ਭੀ, ਮਾਣ ਕਾਹਦਾ?) ਇਹ ਮਨ, ਇਹ ਸਰੀਰ, ਇਹ ਧਨ ਸਭ ਪਰਮਾਤਮਾ ਦਾ ਦਿੱਤਾ ਹੋਇਆ ਹੈ, (ਸੋ,) ਕੋਈ ਮਨੁੱਖ (ਆਪਣੀ ਮਲਕੀਅਤ ਦੀ) ਕੇਹੜੀ ਚੀਜ਼ ਭੇਟਾ ਕਰ ਸਕਦਾ ਹੈ? ਜਿਸ ਮਨੁੱਖ ਉੱਤੇ ਪ੍ਰਭੂ-ਮਾਲਕ ਕਿਰਪਾਲ ਹੁੰਦਾ ਹੈ ਦਇਆਵਾਨ ਹੁੰਦਾ ਹੈ ਉਹ ਉਸ ਪਰਮਾਤਮਾ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ (ਬੱਸ! ਇਹੀ ਹੈ ਭੇਟਾ ਤੇ ਪੂਜਾ। ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ, ਉਸ ਦਾ ਆਪਣੇ ਗੁਰੂ ਨਾਲ ਪਿਆਰ ਬਣ ਜਾਂਦਾ ਹੈ। ਦਾਸ ਨਾਨਕ ਆਖਦਾ ਹੈ-(ਹੇ ਸੰਤ ਜਨੋ!) ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।੩।
ਦਹ ਦਿਸ ਖੋਜਤ ਹਮ ਫਿਰੇ ਮੇਰੇ ਲਾਲ ਜੀਉ ਹਰਿ ਪਾਇਅੜਾ ਘਰਿ ਆਏ ਰਾਮ ॥ ਹਰਿ ਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ ਹਰਿ ਤਿਸੁ ਮਹਿ ਰਹਿਆ ਸਮਾਏ ਰਾਮ ॥ ਸਰਬੇ ਸਮਾਣਾ ਆਪਿ ਸੁਆਮੀ ਗੁਰਮੁਖਿ ਪਰਗਟੁ ਹੋਇਆ ॥ ਮਿਟਿਆ ਅਧੇਰਾ ਦੂਖੁ ਨਾਠਾ ਅਮਿਉ ਹਰਿ ਰਸੁ ਚੋਇਆ ॥ ਜਹਾ ਦੇਖਾ ਤਹਾ ਸੁਆਮੀ ਪਾਰਬ੍ਰਹਮੁ ਸਭ ਠਾਏ ॥ ਜਨੁ ਕਹੈ ਨਾਨਕੁ ਸਤਿਗੁਰਿ ਮਿਲਾਇਆ ਹਰਿ ਪਾਇਅੜਾ ਘਰਿ ਆਏ ॥੪॥੧॥ {ਪੰਨਾ 542}
ਪਦਅਰਥ: ਦਹਦਿਸ = ਦਸੀਂ ਪਾਸੀਂ। ਪਾਇਅੜਾ = ਲੱਭ ਲਿਆ। ਘਰਿ = ਹਿਰਦੇ = ਘਰ ਵਿਚ। ਆਏ = ਆਇ, ਆ ਕੇ। ਹਰਿ ਮੰਦਰੁ = ਹਰੀ ਨੇ ਆਪਣੇ ਰਹਿਣ ਲਈ ਘਰ। ਸਰਬੇ = ਸਭ ਜੀਵਾਂ ਵਿਚ। ਗੁਰਮੁਖਿ = ਗੁਰੂ ਦੀ ਰਾਹੀਂ। ਅਧੇਰਾ = ਹਨੇਰਾ। ਨਾਠਾ = ਨੱਠ ਗਿਆ। ਅਮਿਉ = ਅੰਮ੍ਰਿਤੁ, ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਠਾਏ = ਠਾਈਂ, ਥਾਈਂ। ਸਤਿਗੁਰਿ = ਗੁਰੂ ਨੇ।੪।
ਅਰਥ: ਹੇ ਮੇਰੇ ਪਿਆਰੇ! ਪਰਮਾਤਮਾ ਨੂੰ ਲੱਭਣ ਵਾਸਤੇ) ਅਸੀ ਦਸੀਂ ਪਾਸੀਂ ਭਾਲ ਕਰਦੇ ਫਿਰੇ, ਪਰ ਉਸ ਪਰਮਾਤਮਾ ਨੂੰ ਹੁਣ ਹਿਰਦੇ-ਘਰ ਵਿਚ ਹੀ ਆ ਕੇ ਲੱਭ ਲਿਆ ਹੈ। ਹੇ ਮੇਰੇ ਪਿਆਰੇ! ਇਸ ਮਨੁੱਖਾ ਸਰੀਰ ਨੂੰ) ਪਰਮਾਤਮਾ ਨੇ ਆਪਣੇ ਰਹਿਣ ਲਈ ਘਰ ਬਣਾਇਆ ਹੋਇਆ ਹੈ, ਪਰਮਾਤਮਾ ਇਸ (ਸਰੀਰ-ਘਰ) ਵਿਚ ਟਿਕਿਆ ਰਹਿੰਦਾ ਹੈ। ਮਾਲਕ-ਪ੍ਰਭੂ ਆਪ ਹੀ ਸਾਰੇ ਜੀਵਾਂ ਵਿਚ ਵਿਆਪਕ ਹੋ ਰਿਹਾ ਹੈ, ਪਰ ਉਸ ਦੀ ਇਸ ਹੋਂਦ ਦਾ ਪਰਕਾਸ਼ ਗੁਰੂ ਦੀ ਸਰਨ ਪਿਆਂ ਹੀ ਹੁੰਦਾ ਹੈ। (ਗੁਰੂ ਜਿਸ ਮਨੁੱਖ ਦੇ ਮੂੰਹ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਾਮ-ਰਸ ਚੋ ਦੇਂਦਾ ਹੈ, (ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਮਿਟ ਜਾਂਦਾ ਹੈ, ਉਸ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ। (ਗੁਰੂ ਦੀ ਕਿਰਪਾ ਨਾਲ ਹੁਣ) ਮੈਂ ਜਿੱਧਰ ਵੇਖਦਾ ਹਾਂ ਉਧਰ ਹੀ ਮੈਨੂੰ ਮਾਲਕ ਪਰਮਾਤਮਾ ਸਭ ਥਾਈਂ ਵੱਸਦਾ ਦਿੱਸਦਾ ਹੈ। ਦਾਸ ਨਾਨਕ ਆਖਦਾ ਹੈ-ਗੁਰੂ ਨੇ ਮੈਨੂੰ ਪਰਮਾਤਮਾ ਮਿਲਾ ਦਿੱਤਾ ਹੈ, ਮੈਂ ਪਰਮਾਤਮਾ ਨੂੰ ਆਪਣੇ ਹਿਰਦੇ-ਘਰ ਵਿਚ ਆ ਕੇ ਲੱਭ ਲਿਆ ਹੈ।੪।੧।
बिहागड़ा महला ५ छंत घरु १ ੴ सतिगुर प्रसादि ॥
हरि का एकु अच्मभउ देखिआ मेरे लाल जीउ जो करे सु धरम निआए राम ॥ हरि रंगु अखाड़ा पाइओनु मेरे लाल जीउ आवणु जाणु सबाए राम ॥ आवणु त जाणा तिनहि कीआ जिनि मेदनि सिरजीआ ॥ इकना मेलि सतिगुरु महलि बुलाए इकि भरमि भूले फिरदिआ ॥ अंतु तेरा तूंहै जाणहि तूं सभ महि रहिआ समाए ॥ सचु कहै नानकु सुणहु संतहु हरि वरतै धरम निआए ॥१॥
पद्अर्थ: अचंभउ = अचंभा, आश्चर्य, तमाशा। लाल = हे प्यारे! धरम निआए = धर्म और न्याय के अनुसार। रंगु = रंग भूमि जहाँ नट अपना खेल दिखाते हैं। अखाड़ा = मैदान। पाइओनु = उसने बना दिया है। आवणु जाणु = पैदा होने और मरना। सबाए = सारे जीवों को। तिनहि = उस (परमात्मा) ने ही। जिनि = जिस ने। मेदनि = धरती, सृष्टि। सिरजीआ = पैदा की है। मेलि = मिला के। महलि = महल में, हजूरी में। इकि = कई। भरमि = भटकना में पड़ के। तूं है = तू ही। सचु = अटल नियम। वरतै = कार्य व्यवहार चलाता है।1।
नोट: ‘इकि’ है ‘इक/एक’ का बहुवचन।
अर्थ: हे मेरे प्यारे! मैंने परमात्मा का एक आश्चर्यजनक तमाशा देखा है कि वह जो कुछ करता है धर्म के अनुसार करता है। हे मेरे प्यारे! (ये जगत) उस परमात्मा ने एक अखाड़ा बना दिया है, एक रंग-भूमि रच दी है जिस में सारे (नटों के लिए, पहलवानों के लिए) पैदा होना मरना (भी नियत कर दिया है)। (जगत में जीवों का) पैदा होना मरना उसी परमात्मा ने बनाया है जिसने ये जगत पैदा किया है। कई जीवों को गुरु मिला के प्रभु अपनी हजूरी में टिका लेता है (ठिकाना दे देता है), और, कई जीव कुर्माग पड़ कर भटकते फिरते हैं।
हे प्रभु! अपने (गुणों का) अंत तू खुद ही जानता है, तू सारी सुष्टि में व्यापक है। हे संत जनो! सुनो, नानक एक अटल नियम बताता है (कि) परमात्मा धर्म अनुसार न्याय के मुताबक दुनिया की कार चला रहा है।1।
आवहु मिलहु सहेलीहो मेरे लाल जीउ हरि हरि नामु अराधे राम ॥ करि सेवहु पूरा सतिगुरू मेरे लाल जीउ जम का मारगु साधे राम ॥ मारगु बिखड़ा साधि गुरमुखि हरि दरगह सोभा पाईऐ ॥ जिन कउ बिधातै धुरहु लिखिआ तिन्हा रैणि दिनु लिव लाईऐ ॥ हउमै ममता मोहु छुटा जा संगि मिलिआ साधे ॥ जनु कहै नानकु मुकतु होआ हरि हरि नामु अराधे ॥२॥
पद्अर्थ: अराधे = आराधता है। करि पूरा = अमोध मान के। मारगु = रास्ता। साधे = साधता है, अच्छा बना लेता है। बिखड़ा = मुश्किल। साधि = सुधार के। गुरमुखि = गुरु के द्वारा। पाईऐ = प्राप्त कर ली जाती है। बिधातै = कर्तार ने। धुरहु = अपनी हजूरी से। रैणि = रात। लिव = लगन। संगि साधे = साधु गुरु की संगत में। मुकतु = विकारों से आजाद। अराधे = आराध के।2।
अर्थ: हे मेरे प्यारे! (कह:) हे संत-जन सहेलियो! आओ, मिल के संत-संग में बैठो, (जो मनुष्य सत्संगियों में मिल के बैठता है वह) परमात्मा का नाम सदा स्मरण करता है। हे मेरे प्यारे! गुरु को अचूक मान के गुरु की शरण पड़ो (जो इस तरह गुरु की शरण पड़ता है वह) जम के रास्ते को (आत्मक मौत लाने वाले जीवन-राह को) अच्छा बना लेता है। गुरु की शरण पड़ कर मुश्किल जीवन-राह को (सुंदर व) आसान बना के परमात्मा की हजूरी में शोभा कमाई जा सकती है। (पर) जिस मनुष्यों के माथे पर अपनी हजूरी से विधाता ने (भक्ति का लेख) लिख दिया है, उन मनुष्यों की तवज्जो दिन-रात (प्रभु चरणों में) लगी रहती है। जब मनुष्य गुरु की संगति में मिलता है तब उसके अंदर से अहंकार ममता (अपनत्व) दूर हो जाते हैं, मोह समाप्त हो जाता है। दास नानक कहता है कि सदा परमात्मा का नाम स्मरण करके मनुष्य (अहंकार, ममता, मोह आदि के प्रभाव से) स्वतंत्र हो जाता है।2।
कर जोड़िहु संत इकत्र होइ मेरे लाल जीउ अबिनासी पुरखु पूजेहा राम ॥ बहु बिधि पूजा खोजीआ मेरे लाल जीउ इहु मनु तनु सभु अरपेहा राम ॥ मनु तनु धनु सभु प्रभू केरा किआ को पूज चड़ावए ॥ जिसु होइ क्रिपालु दइआलु सुआमी सो प्रभ अंकि समावए ॥ भागु मसतकि होइ जिस कै तिसु गुर नालि सनेहा ॥ जनु कहै नानकु मिलि साधसंगति हरि हरि नामु पूजेहा ॥३॥
पद्अर्थ: कर = हाथ (बहुवचन)। होइ = हो के। पुरखु = सर्व व्यापक। बहुबिधि = कई किसमों की। खोजीआ = मैंने तलाश के देखीं हैं। अरपेहा = भेटा करें। केरा = कां। को = कोई मनुष्य। किआ पूज = कौन सी चीज बतौर भेटा। अंकि = गोद में। समाए = लीन हो जाता है। मसतकि = माथे पर। सनेहा = प्यार। मिलि = मिल के। पूजेहा = पूजा करें।3।
अर्थ: हे मेरे प्यारे! (कह:) हे संत जनों! (साधु संगत में) एकत्र हो के परमात्मा के आगे दोनों हाथ जोड़ा करो, और, उस नाश रहित सर्व व्यापक परमात्मा की भक्ति किया करो। हे मेरे प्यारे! मैंने और कई किस्मों की पूजा-भेटा तलाश के देखी है (पर, सबसे श्रेष्ठ पूजा ये है कि) अपना ये मन ये शरीर सब भेटा कर देना चाहिए। (फिर भी, गुमान किस बात का?) ये मन, ये शरीर, ये धन सब परमात्मा का दिया हुआ है, (सो,) कोई मनुष्य (अपनी मल्कियत की) कौन सी चीज भेटा कर सकता है? जिस मनुष्य पर प्रभु मालिक कृपाल होता है दयावान होता है वह उस परमात्मा के चरणों में लीन हो जाता है (बस! यही भेटा और पूजा)। जिस मनुष्य के माथे पर भाग्य जाग उठते हैं, उसका अपने गुरु के साथ प्यार बन जाता है। दास नानक कहता है: (हे संत जनों!) साधु-संगत में मिल के परमात्मा का नाम स्मरणा चाहिए।3।
दह दिस खोजत हम फिरे मेरे लाल जीउ हरि पाइअड़ा घरि आए राम ॥ हरि मंदरु हरि जीउ साजिआ मेरे लाल जीउ हरि तिसु महि रहिआ समाए राम ॥ सरबे समाणा आपि सुआमी गुरमुखि परगटु होइआ ॥ मिटिआ अधेरा दूखु नाठा अमिउ हरि रसु चोइआ ॥ जहा देखा तहा सुआमी पारब्रहमु सभ ठाए ॥ जनु कहै नानकु सतिगुरि मिलाइआ हरि पाइअड़ा घरि आए ॥४॥१॥
Bihaagraa, Fifth Mehl, Chhant, First House:
One Universal Creator God. By The Grace Of The True Guru:
I have seen one miracle of the Lord, O my Dear Beloved – whatever He does is righteous and just.
The Lord has fashioned this beautiful arena, O my Dear Beloved, where all come and go.
You alone know Your limits; You are contained in all.
Nanak speaks the Truth: listen, Saints – the Lord dispenses even-handed justice. ||1||
Come and join me, O my beautiful dear beloveds; let’s worship the Name of the Lord, Har, Har.
Let’s serve the Perfect True Guru, O my dear beloveds, and clear away the Path of Death.
Having cleared the treacherous path, as Gurmukhs, we shall obtain honor in the Court of the Lord.
Those who have such pre-ordained destiny, lovingly focus their consciousness on the Lord, night and day.
Self-conceit, egotism and emotional attachment are eradicated when one joins the Saadh Sangat, the Company of the Holy.
Says servant Nanak, one who contemplates the Name of the Lord, Har, Har, is liberated. ||2||
Let’s join hands, O Saints; let’s come together, O my dear beloveds, and worship the imperishable, Almighty Lord.
I sought Him through uncounted forms of adoration, O my dear beloveds; now, I dedicate my entire mind and body to the Lord.
The mind, body and all wealth belong to God; so what can anyone offer to Him in worship?
He alone merges in the lap of God, unto whom the Merciful Lord Master becomes compassionate.
One who has such pre-ordained destiny written on his forehead, comes to bear love for the Guru.
Says servant Nanak, joining the Saadh Sangat, the Company of the Holy, let’s worship the Name of the Lord, Har, Har. ||3||
I wandered around, searching in the ten directions, O my dear beloveds, but I came to find the Lord in the home of my own being.
The Dear Lord has fashioned the body as the temple of the Lord, O my dear beloveds; the Lord continues to dwell there.
The Lord and Master Himself is pervading everywhere; through the Guru, He is revealed. Darkness is dispelled, and pains are removed, when the sublime essence of the Lord’s Ambrosial Nectar trickles down.
Wherever I look, the Lord and Master is there. The Supreme Lord God is everywhere.Says servant Nanak, meeting the True Guru, I have found the Lord, within the home of my own being. ||4||1||