ਰਾਜਪੁਰਾ – ਲੋੜਵੰਦਾਂ ਨੂੰ ਮਿਲੀ ਰੈਣ ਬਸੇਰੇ ਦੀ ਸਹੂਲਤ – 125 ਲਾਭਪਾਤਰੀਆਂ ਨੂੰ ਮਿਲਿਆ ਸ਼ਹਿਰੀ ਆਵਾਸ ਯੋਜਨਾ ਦਾ ਲਾਭ -115 ਹੋਰ ਲਾਭਪਾਤਰੀਆਂ ਨੂੰ ਮਕਾਨ ਬਣਾਉਣ ਲਈ ਲਾਭ ਦੇਣ ਦੀ ਤਜਵੀਜ਼

ਨਿਊਜ਼ ਪੰਜਾਬ
ਰਾਜਪੁਰਾ, 8 ਅਗਸਤ: ਸਰਕਾਰ ਦੀ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ (ਐਚ.ਐਫ.ਏ) ਅਧੀਨ ਨਗਰ ਕੌਂਸਲ ਰਾਜਪੁਰਾ ਵੱਲੋਂ ਯੋਗ ਲਾਭਪਾਤਰੀਆਂ ਨੂੰ 1.50 ਲੱਖ ਰੁਪਏ ਦੀ ਰਾਸ਼ੀ ਗਰੀਬ ਲੋੜਵੰਦ ਵਿਅਕਤੀਆਂ ਨੂੰ ਮਕਾਨ ਬਣਾਉਣ ਲਈ ਦਿੱਤੀ ਜਾਣੀ ਹੈ। ਨਗਰ ਕੌਂਸਲ ਰਾਜਪੁਰਾ ਅਧੀਨ ਪਹਿਲੇ ਅਤੇ ਦੂਜੇ ਸਰਵੇ ਦੇ ਕੁੱਲ 12 ਲਾਭਪਾਤਰੀ ਅਤੇ ਤੀਜੇ ਸਰਵੇ ਦੇ113 ਲਾਭਪਾਤਰੀਆਂ ਨੂੰ ਲਾਭ ਦਿੱਤਾ ਜਾ ਰਿਹਾ ਹੈ।
ਹਲਕਾ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਸਦਕਾ ਗਰੀਬ ਲੋੜਵੰਦਾਂ ਨੂੰ ਮਕਾਨ ਬਣਾਉਣ ਲਈ ਨਗਰ ਕੌਂਸਲ ਰਾਜਪੁਰਾ ਰਾਹੀਂ ਹੁਣ ਤੱਕ 125 ਲਾਭਪਾਤਰੀਆਂ ਨੂੰ ਲਾਭ ਦਿੱਤਾ ਗਿਆ ਹੈ। ਇਸ ਲਈ 113 ਲਾਭਪਾਤਰੀਆਂ ਨੂੰ ਪ੍ਰਵਾਨਗੀ ਪੱਤਰ (ਲੈਟਰ ਆਫ਼ ਇਨਟੈਂਟ) ਜਾਰੀ ਕੀਤੇ ਗਏ ਹਨ।
ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ ਢੋਟ ਨੇ ਦੱਸਿਆ ਕਿ ਨਗਰ ਕੌਂਸਲ ਨੂੰ 21.80 ਲੱਖ ਰੁਪਏ ਦੀ ਗਰਾਂਟ ਪ੍ਰਾਪਤ ਹੋਈ ਸੀ ਜਿਸ ਵਿਚੋਂ 10.09 ਲੱਖ ਰੁਪਏ ਦੀ ਰਾਸ਼ੀ ਪਹਿਲੇ ਤੇ ਦੂਜੇ ਸਰਵੇ ਦੇ ਲਾਭਪਾਤਰੀਆਂ ਨੂੰ ਅਤੇ 7.50 ਲੱਖ ਰੁਪਏ ਦੀ ਰਾਸ਼ੀ ਤੀਜੇ ਸਰਵੇ ਦੇ ਲਾਭਪਾਤਰੀਆਂ ਨੂੰ ਜਾਰੀ ਕੀਤੀ ਜਾ ਚੁੱਕੀ ਹੈ। ਜਦੋਂ ਕਿ 115 ਹੋਰ ਲਾਭਪਾਤਰੀਆਂ ਨੂੰ ਇਸ ਸਕੀਮ ਦਾ ਲਾਭ ਦੇਣ ਲਈ ਰਾਸ਼ੀ ਦੀ ਮੰਗ ਸਰਕਾਰ ਤੋਂ ਕੀਤੀ ਗਈ ਹੈ ਅਤੇ ਇਹ ਰਾਸ਼ੀ ਪ੍ਰਾਪਤ ਹੋਣ ਉਪਰੰਤ ਨਿਯਮਾਂ ਅਨੁਸਾਰ ਯੋਗ ਲਾਭਪਾਤਰੀਆਂ ਦੇ ਖਾਤੇ ਵਿਚ ਤਬਦੀਲ ਕਰ ਦਿੱਤੀ ਜਾਵੇਗੀ।
ਇਸੇ ਦੌਰਾਨ ਰਾਜਪੁਰਾ ਦੇ ਅਨੰਦ ਕਲੋਨੀ, ਹਰੀ ਨਗਰ, ਗੁਰੂ ਗੋਬਿੰਦ ਸਿੰਘ ਨਗਰ, ਡਾਲਿਮਾ ਵਿਹਾਰ, ਬਨਵਾੜੀ, ਪੁਰਾਣਾ ਰਾਜਪੁਰਾ ਆਦਿ ਦੇ ਵਸਨੀਕ ਲਾਭਪਾਤਰੀਆਂ ਰਘੂਨਾਥ, ਬਲਬੀਰ ਸਿੰਘ, ਸ਼ਾਂਤੀ ਦੇਵੀ, ਪੂਨਮ ਸ਼ਰਮਾ, ਰਾਮ ਕੁਮਾਰ, ਕਾਂਤਾ ਤੇ ਜਗਦੀਸ਼ ਆਦਿ ਨੇ ਕਿਹਾ ਕਿ ਉਹ ਬਹੁਤ ਖ਼ੁਸ਼ ਹਨ, ਕਿਉਂਕਿ ਸਰਕਾਰ ਨੇ ਉਨ੍ਹਾਂ ਦੀ ਆਸ ਪੂਰੀ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਆਪਣਾ ਰੈਣ ਬਸੇਰਾ ਮਿਲ ਗਿਆ
*******
ਫੋਟੋ ਕੈਪਸ਼ਨ- ਰਾਜਪੁਰਾ ਦੇ ਵੱਖ-ਵੱਖ ਇਲਾਕਿਆਂ ‘ਚ ਸਰਕਾਰ ਦੀ ਗਰੀਬ ਤੇ ਲੋੜਵੰਦਾਂ ਨੂੰ ਘਰ ਬਣਾ ਕੇ ਦੇਣ ਦੀ ਯੋਜਨਾ ਤਹਿਤ ਬਣੇ ਮਕਾਨਾਂ ਨਾਲ ਲਾਭਪਾਤਰੀ ਖੁਸ਼ ਹੁੰਦੇ ਹੋਏ।