ਟਕਸਾਲੀ ਅਕਾਲੀ ਆਗੂ ਸ੍ਰ. ਕ੍ਰਿਪਾਲ ਸਿੰਘ ਚੌਹਾਨ ਸਵਰਗਵਾਸ – ਅਚਾਨਕ ਹੋਏ ਵਿਛੋੜੇ ਤੇ ਅਕਾਲੀ ਆਗੂਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਪ੍ਰਿਤਪਾਲ ਸਿੰਘ ਪਾਲੀ
ਲੁਧਿਆਣਾ ,3 ਅਗਸਤ – ਟਕਸਾਲੀ ਅਕਾਲੀ ਆਗੂ ਕਿਰਪਾਲ ਸਿੰਘ ਚੌਹਾਨ ਅੱਜ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲ-ਵਿਦਾ ਕਹਿ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ I ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿੱਚ ਕਈ ਸਾਲ ਇੱਕ ਮੈਨੇਜਰ ਵਜੋਂ ਸੇਵਾ ਨਿਭਾਉਣ ਵਾਲੇ ਪੁਰਾਣੇ ਅਕਾਲੀ ਆਗੂ ਸ੍ਰ. ਚੌਹਾਨ ਅੱਜ ਦੁਪਹਿਰੇ ਗੁਰਦਵਾਰਾ ਸਿੰਘ ਸਭਾ ਮਾਡਲ ਟਾਊਨ ਐਕਸਟੇਂਸ਼ਨ ਵਿਖੇ ਪ੍ਰਧਾਨ ਇੰਦਰਜੀਤ ਸਿੰਘ ਮੱਕੜ , ਤਜਿੰਦਰ ਸਿੰਘ ਪਿੰਕੀ ਐਡ ਆਗੂਆਂ ਨਾਲ ਪ੍ਰਸ਼ਾਦਾ ਛੱਕ ਰਹੇ ਸਨ ਕਿ ਅਚਾਨਕ ਦਿੱਲ ਦੀ ਹਰਕਤ ਬੰਦ ਹੋਣ ਨਾਲ ਉਨ੍ਹਾਂ ਦਾ ਦਿਹਾਂਤ ਹੋ ਗਿਆ I
ਉਹਨਾਂ ਦੇ ਸਪੁੱਤਰ ਸ੍ਰ.ਜਸਵਿੰਦਰ ਸਿੰਘ ਅਤੇ ਸ੍ਰ. ਹਰਮਿੰਦਰ ਸਿੰਘ ਨੇ ਦੱਸਿਆ ਕਿ ਸ੍ਰ. ਕ੍ਰਿਪਾਲ ਸਿੰਘ ਚੌਹਾਨ ਦਾ ਅੰਤਿਮ ਸਸਕਾਰ ਕਲ 4 ਅਗਸਤ ਨੂੰ ਸਵੇਰੇ 10 .30 ਵਜੇ ਭਾਈ ਰਣਧੀਰ ਸਿੰਘ ਨਗਰ ਦੇ ਸੁਨੇਤ ਪਿੰਡ ਵਾਲੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ ਈ ਘਰੋਂ ਜੇ ਬਲਾਕ ਤੋਂ ਸਵੇਰੇ 10 ਵਜੇ ਰਵਾਨਾ ਹੋਣਗੇ |
ਸਵਰਗੀ ਸ੍ਰ.ਕ੍ਰਿਪਾਲ ਸਿੰਘ ਚੌਹਾਨ ਟਕਸਾਲੀ ਅਕਾਲੀ ਆਗੂ ਜਥੇਦਾਰ ਗੁਰਬਖਸ਼ ਸਿੰਘ ਚੌਹਾਨ ਦੇ ਸਪੁੱਤਰ ਸਨ I ਛੋਟੀ ਉਮਰੇ ਪੰਥਿਕ ਸਰਗਰਮੀਆਂ ਵਿੱਚ ਸ਼ਾਮਲ ਰਹੇ ਸ੍ਰ. ਚੌਹਾਨ ਅਕਾਲੀ ਮੋਰਚਿਆਂ ਵਿੱਚ ਜੇਲ੍ਹ ਵੀ ਕੱਟ ਚੁਕੇ ਸਨ I ਉਹ ਸ੍ਰ. ਬਲਵੰਤ ਸਿੰਘ ਰਾਮੂਵਾਲੀਆ ,ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਨਜ਼ਦੀਕੀਆਂ ਵਿੱਚੋਂ ਸਨ | ਉਨ੍ਹਾਂ ਦੇ ਅਕਾਲ ਚਲਾਣੇ ਤੇ ਸੀਨੀਅਰ ਅਕਾਲੀ ਆਗੂ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ , ਸ੍ਰ.ਹਰਭਜਨ ਸਿੰਘ ਡੰਗ , ਸ੍ਰ. ਰਣਜੀਤ ਸਿੰਘ ਢਿਲੋਂ , ਸ੍ਰ.ਬੱਬੂ ਸਿੰਘ ਮੁੱਖ ਸੰਪਾਦਕ ਰੋਜ਼ਾਨਾ ਪ੍ਰਕਾਸ਼ ਪੱਤਰ ,ਸ੍ਰ. ਗੁਰਦੀਪ ਸਿੰਘ ਗੋਸ਼ਾ , ਜਥੇਦਾਰ ਬਲਵਿੰਦਰ ਸਿੰਘ ਬੇਂਸ , ਸ੍ਰ. ਗੁਰਿੰਦਰਪਾਲ ਸਿੰਘ ਪੱਪੂ , ਸ੍ਰ. ਸੁਰਜੀਤ ਸਿੰਘ ਅਰੋੜਾ ਸਮੇਤ ਬਹੁਤ ਸਾਰੇ ਆਗੂਆਂ ਨੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ |